Barnala News: ਗਰਿੱਡ 'ਚੋਂ ਤਾਰਾਂ ਕੱਢਣ ਨੂੰ ਲੈ ਕੇ ਮੋਗਾ ਤੇ ਬਰਨਾਲਾ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਲੋਕ ਹੋਏ ਆਹਮੋ-ਸਾਹਮਣੇ
Advertisement
Article Detail0/zeephh/zeephh2308729

Barnala News: ਗਰਿੱਡ 'ਚੋਂ ਤਾਰਾਂ ਕੱਢਣ ਨੂੰ ਲੈ ਕੇ ਮੋਗਾ ਤੇ ਬਰਨਾਲਾ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਲੋਕ ਹੋਏ ਆਹਮੋ-ਸਾਹਮਣੇ

Barnala News: ਬਰਨਾਲਾ ਜ਼ਿਲ੍ਹੇ ਤੇ ਮੋਗਾ ਜ਼ਿਲ੍ਹੇ ਦੇ ਦੋ ਪਿੰਡ ਤਲਵੰਡੀ ਗਰਿੱਡ ਵਿਚੋਂ ਬਿਜਲੀ ਸਪਲਾਈ ਲਈ ਤਾਰਾਂ ਪਾਉਣ ਨੂੰ ਲੈ ਆਹਮੋ-ਸਾਹਮਣੇ ਹੋ ਗਏ ਹਨ।

Barnala News: ਗਰਿੱਡ 'ਚੋਂ ਤਾਰਾਂ ਕੱਢਣ ਨੂੰ ਲੈ ਕੇ ਮੋਗਾ ਤੇ ਬਰਨਾਲਾ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਲੋਕ ਹੋਏ ਆਹਮੋ-ਸਾਹਮਣੇ

Barnala News: ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਦੇ ਮੋਗਾ ਹੱਦ ਨਾਲ ਲੱਗਦੇ ਅਖਰੀਲੇ ਪਿੰਡ ਤਲਵੰਡੀ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਸੈਦੋਕੇ ਦੋਹਾਂ ਪਿੰਡਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਤਲਵੰਡੀ ਗਰਿੱਡ ਵਿਚੋਂ ਬਿਜਲੀ ਸਪਲਾਈ ਲਈ ਤਾਰਾਂ ਪਾਉਣ ਨੂੰ ਲੈ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਤੇ ਅਖੀਰ ਦੋਹਾਂ ਪਿੰਡਾਂ ਦਾ ਰਾਜ਼ੀਨਾਮਾ ਹੋ ਗਿਆ ਸੀ ਕਿ ਜਦ ਬਿਜਲੀ ਸਪਲਾਈ ਲਈ ਵੱਡੀ ਮਸ਼ੀਨ ਆ ਜਾਵੇਗੀ ਤਦ ਸੈਦੋਕੇ ਪਿੰਡ ਸਪਲਾਈ ਲਿਜਾ ਸਕਦਾ ਹੈ।

ਬੀਤੀ ਦੇਰ ਰਾਤ ਪਿੰਡ ਸੈਦੋਕੇ ਵਿਚੋਂ ਵੱਡੀ ਗਿਣਤੀ ਵਿੱਚ ਲੋਕ ਡਾਂਗਾ ਸੋਟੇ ਲੈ ਆ ਗਏ ਤੇ ਤਲਵੰਡੀ ਪਿੰਡ ਦੇ ਲੋਕਾਂ ਨੂੰ ਲਲਕਾਰਨ ਲੱਗੇ। ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋ ਗਏ ਤੇ ਤਲਵੰਡੀ ਗਰਿੱਡ ਕੋਲ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਸੈਦੋਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਹ ਤਾਰਾਂ ਪਾ ਕੇ ਸਪਲਾਈ ਚਾਲੂ ਕਰਨਗੇ ਨਹੀਂ ਤਾਂ ਗਰਿੱਡ ਭੰਨ ਦੇਣਗੇ।

ਤਲਵੰਡੀ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਜ਼ਿਆਦਾ ਲੋਡ ਚੁੱਕਣ ਵਾਲੀ ਜਦ ਮਸ਼ੀਨ ਚਾਲ੍ਵੂ ਹੋ ਜਾਵੇਗਾ ਤਾਂ ਉਹ ਤਾਰਾਂ ਪਾ ਕੇ ਸਪਲਾਈ ਲਿਜਾ ਸਕਦੇ ਹਨ। ਪਰ ਮਸ਼ੀਨ ਚਾਲੂ ਤੇ ਇੰਸਟਾਲ ਹੋਣ ਵਿੱਚ ਹਫ਼ਤੇ ਦੋ ਹਫ਼ਤੇ ਦਾ ਸਮਾਂ ਲੱਗ ਸਕਦਾ। ਇਸ ਗੱਲ ਨੂੰ ਲੈ ਤਕਰਾਰਬਾਜ਼ੀ ਤੇ ਮਾਹੌਲ ਤਣਾਅਪੂਰਨ ਹੋਣ ਲੱਗਿਆ ਤਾਂ ਮੌਕੇ ਉਪਰ ਭਦੌੜ ਪੁਲਿਸ ਪਹੁੰਚ ਗਈ।

ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਦ ਮੀਡੀਆ ਟੀਮ ਪਹੁੰਚੀ ਤਾਂ ਸੈਦੋਕੇ ਪਿੰਡ ਵੱਲੋਂ ਸ਼ਰਾਰਤੀ ਅਨਸਰਾਂ ਨੇ ਇੱਟਾਂ ਰੋੜ ਮਾਰਨੇ ਸ਼ੁਰੂ ਕਰ ਦਿੱਤੇ। ਭਦੌੜ ਪੁਲਿਸ ਨੇ ਨਿਹਾਲ ਸਿੰਘ ਵਾਲਾ ਪੁਲਿਸ ਥਾਣੇ ਦੀ ਫੋਰਸ ਸੱਦ ਸਥਿਤੀ ਉਤੇ ਕਾਬੂ ਪਾਇਆ ਤੇ ਦੇਰ ਰਾਤ ਤੱਕ ਦੋਹਾਂ ਪਿੰਡਾਂ ਨੂੰ ਸਮਝਾ ਵਾਪਸ ਮੋੜ ਕੇ ਸਥਿਤੀ ਸੰਭਾਲੀ।

ਇਹ ਵੀ ਪੜ੍ਹੋ : Mohali News: ਕਾਲ ਸੈਂਟਰ ਦੇ ਨਾਮ ‘ਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼

ਦੋਵੇਂ ਥਾਣਿਆਂ ਦੇ ਐਸਐੱਚਓਜ਼ ਨੇ ਆਖਿਆ ਕਿ ਅਗਲੇ ਦਿਨ ਬਿਜਲੀ ਅਧਿਕਾਰੀਆਂ ਨਾਲ ਤੇ ਪਿੰਡ ਵਾਸੀਆਂ ਨਾਲ ਮੀਟਿੰਗ ਕਰ ਮਸਲੇ ਦਾ ਹੱਲ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Trending news