7 ਦਿਨਾਂ ਅੰਦਰ 6ਵੀਂ ਵਾਰ ਵਧੇ ਪੈਟਰੋਲ ਅਤੇ ਡੀਜ਼ਲ ਦੇ ਭਾਅ, ਆਮ ਲੋਕਾਂ ਦੇ ਵਸੋਂ ਬਾਹਰ ਹੋ ਜਾਣਗੀਆਂ ਕੀਮਤਾਂ
Advertisement
Article Detail0/zeephh/zeephh1136712

7 ਦਿਨਾਂ ਅੰਦਰ 6ਵੀਂ ਵਾਰ ਵਧੇ ਪੈਟਰੋਲ ਅਤੇ ਡੀਜ਼ਲ ਦੇ ਭਾਅ, ਆਮ ਲੋਕਾਂ ਦੇ ਵਸੋਂ ਬਾਹਰ ਹੋ ਜਾਣਗੀਆਂ ਕੀਮਤਾਂ

ਆਮ ਆਦਮੀ 'ਤੇ ਮਹਿੰਗਾਈ ਦਾ ਅਸਰ ਵਧ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਵੀ ਇਸ ਹਫਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨਾਲ ਸ਼ੁਰੂਆਤ ਕੀਤੀ ਹੈ।

photo

ਚੰਡੀਗੜ: ਆਮ ਆਦਮੀ 'ਤੇ ਮਹਿੰਗਾਈ ਦਾ ਅਸਰ ਵਧ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਵੀ ਇਸ ਹਫਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨਾਲ ਸ਼ੁਰੂਆਤ ਕੀਤੀ ਹੈ। ਪੈਟਰੋਲ ਲਗਭਗ 30 ਪੈਸੇ ਅਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਪਿਛਲੇ ਇੱਕ ਹਫ਼ਤੇ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਛੇਵੀਂ ਵਾਰ ਵਾਧਾ ਹੋਇਆ ਹੈ। ਇਸ ਦੌਰਾਨ ਪੈਟਰੋਲ ਚਾਰ ਰੁਪਏ ਮਹਿੰਗਾ ਹੋ ਗਿਆ। ਤਾਜ਼ਾ ਕੀਮਤਾਂ ਦੀ ਗੱਲ ਕਰੀਏ ਤਾਂ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 99.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.77 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

 

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

* ਦਿੱਲੀ 'ਚ ਪੈਟਰੋਲ 99.41 ਰੁਪਏ ਅਤੇ ਡੀਜ਼ਲ 90.77 ਰੁਪਏ ਪ੍ਰਤੀ ਲੀਟਰ

 

* ਮੁੰਬਈ 'ਚ ਪੈਟਰੋਲ 114.19 ਰੁਪਏ ਅਤੇ ਡੀਜ਼ਲ 98.50 ਰੁਪਏ ਪ੍ਰਤੀ ਲੀਟਰ

 

* ਨੋਇਡਾ ਵਿੱਚ ਪੈਟਰੋਲ 99.48 ਰੁਪਏ ਅਤੇ ਡੀਜ਼ਲ 91.11 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

 

* ਲਖਨਊ 'ਚ ਪੈਟਰੋਲ 99.26 ਰੁਪਏ ਅਤੇ ਡੀਜ਼ਲ 90.92 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

 

* ਚੰਡੀਗੜ 'ਚ ਪੈਟਰੋਲ ਦੀ ਕੀਮਤ 94.23 ਰੁਪਏ ਅਤੇ ਡੀਜ਼ਲ ਦੀ ਕੀਮਤ 85.01 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

 

 

ਹੋਰ ਵਧਣਗੀਆਂ ਤੇਲ ਦੀਆਂ ਕੀਮਤਾਂ

 

ਹਾਲ ਹੀ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਚੋਟੀ ਦੇ ਈਂਧਨ ਰਿਟੇਲਰਾਂ IOC, BPCL ਅਤੇ HPCL ਨੂੰ ਨਵੰਬਰ ਤੋਂ ਮਾਰਚ ਦਰਮਿਆਨ ਲਗਭਗ 2.25 ਬਿਲੀਅਨ ਡਾਲਰ ਦਾ ਮਾਲੀਆ ਨੁਕਸਾਨ ਹੋਇਆ ਹੈ। ਰੇਟਿੰਗ ਏਜੰਸੀ ਨੇ ਕਿਹਾ ਸਾਨੂੰ ਉਮੀਦ ਹੈ ਕਿ ਨੁਕਸਾਨ ਤੋਂ ਬਚਣ ਲਈ ਸਰਕਾਰ ਰਿਫਾਇਨਰੀ ਨੂੰ ਕੀਮਤਾਂ ਵਧਾਉਣ ਦੀ ਇਜਾਜ਼ਤ ਦੇਵੇਗੀ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਕ ਵਾਰ ਨਹੀਂ ਸਗੋਂ ਕਈ ਵਾਰ ਵਧਾਈਆਂ ਜਾਣਗੀਆਂ।

 

WATCH TV LIVE 

 

Trending news