Punjab News: ਭਾਖੜਾ ਦੇ ਡਾਊਨ ਸਟੀਮ ਪਿੰਡ ਨੇਹਲਾ ਵਿੱਚ ਕਰੀਬ 92 ਕਰੋੜ ਰੁਪਏ ਦੀ ਲਾਗਤ ਨਾਲ ਫਲੋਟਿੰਗ ਸੋਲਰ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ।
Trending Photos
Punjab News (ਬਿਮਲ ਸ਼ਰਮਾ): ਭਾਖੜਾ ਦੇ ਡਾਊਨ ਸਟੀਮ ਪਿੰਡ ਨੇਹਲਾ ਵਿੱਚ ਕਰੀਬ 92 ਕਰੋੜ ਰੁਪਏ ਦੀ ਲਾਗਤ ਨਾਲ ਫਲੋਟਿੰਗ ਸੋਲਰ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ। ਜਿਸ ਦਾ ਨੀਂਹ ਪੱਥਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਵੀਡੀਓ ਕਾਨਫਰੰਸਿੰਗ ਜ਼ਰੀਏ ਰੱਖਿਆ ਗਿਆ ਹੈ।
ਫਲੋਟਿੰਗ ਸੋਲਰ ਪ੍ਰੋਜੈਕਟ ਤੋਂ 15 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਵੇਗੀ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ 'ਤੇ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨਾਲ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਵਰਗੇ ਭਾਈਵਾਲ ਰਾਜਾਂ ਨੂੰ 25 ਸਾਲਾਂ ਲਈ ਲਗਭਗ 3.26 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਲਾਭ ਹੋਵੇਗਾ।
ਬੀਬੀਐਮਬੀ ਪੀਐਨਡੀਟੀਐਸ ਦੀ ਅਗਵਾਈ ਹੇਠ ਭਾਖੜਾ ਦੇ ਡਾਊਨ ਸਟੀਮ ਪਿੰਡ ਨੇਹਲਾ ਵਿੱਚ ਲਗਭਗ 92 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਹੋਣ ਜਾ ਰਹੇ ਫਲੋਟਿੰਗ ਸੋਲਰ ਪ੍ਰੋਜੈਕਟ ਦਾ ਨੀਂਹ ਪੱਥਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਵੀਡੀਓ ਕਾਨਫਰੰਸਿੰਗ ਰਾਹੀਂ ਰੱਖਿਆ ਗਿਆ।
ਇਸ 15 ਮੈਗਾਵਾਟ ਦੇ ਪ੍ਰੋਜੈਕਟ ਨੂੰ ਬਣਾਉਣ ਦਾ ਕੰਮ ਐਸਜੇਵੀਐਨ ਗ੍ਰੀਨ ਐਨਰਜੀ ਨੂੰ ਮਿਲ ਗਿਆ ਹੈ ਤੇ ਇਸ ਦੀ ਉਸਾਰੀ ਦਾ ਕੰਮ ਮਈ ਮਹੀਨੇ ਤੱਕ ਪੂਰਾ ਹੋ ਜਾਣਾ ਹੈ ਤੇ ਇਹ ਪ੍ਰੋਜੈਕਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੋਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ 'ਤੇ 22 ਮਿਲੀਅਨ ਯੂਨਿਟ ਬਿਜਲੀ ਮਿਲੇਗੀ।
ਇਹ ਵੀ ਪੜ੍ਹੋ : Punjab Budget Session: ਸੀਐਮ ਮਾਨ ਨੇ ਵਿਧਾਨ ਸਭਾ 'ਚ ਦਿੱਤਾ ਬਿਆਨ; ਮਿੱਡ ਡੇ ਮੀਲ 'ਚ ਬੱਚਿਆਂ ਨੂੰ ਕੇਲਿਆਂ ਦੀ ਬਜਾਏ ਪੰਜਾਬ ਦੇ ਮੌਸਮੀ ਫਲ਼ ਮਿਲਣਗੇ
ਇਸ ਪ੍ਰੋਜੈਕਟ ਦਾ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਵਰਗੇ ਭਾਈਵਾਲ ਰਾਜਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਤੇ ਇਨ੍ਹਾਂ ਰਾਜਾਂ ਨੂੰ ਅਗਲੇ 25 ਸਾਲਾਂ ਲਈ ਲਗਭਗ 3.26 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮਿਲੇਗੀ, ਜੋ ਕਿ ਬਹੁਤ ਘੱਟ ਕੀਮਤ ਹੈ। ਇਸ ਨਿਰਮਾਣ ਨਾਲ ਨਾ ਸਿਰਫ਼ ਪਾਣੀ ਦੀ ਬੱਚਤ ਹੋਵੇਗੀ, ਸਗੋਂ ਹਰੀ ਊਰਜਾ ਕਾਰਨ ਵਾਤਾਵਰਣ ਨੂੰ ਵੀ ਫਾਇਦਾ ਹੋਵੇਗਾ ਤੇ ਇਹ ਨਵੀਨਤਮ ਤਕਨੀਕ ਹੈ।
ਇਹ ਵੀ ਪੜ੍ਹੋ : Chandigarh Election: ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਨਿਗਮ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ