ਪਟਿਆਲਾ ਪੁਲਿਸ ਵੱਲੋਂ ਬਿਜਲੀ ਘਰ ਅੰਦਰ ਧਰਨਾ ਦੇ ਰਹੇ ਬੇਰਜ਼ਗਾਰ ਲਾਈਨਮੈਨਾਂ ‘ਤੇ ਲਾਠੀਚਾਰਜ ਕੀਤਾ ਗਿਆ। ਲਾਠੀਚਾਰਜ ਦੌਰਾਨ ਬੇਰੁਜ਼ਾਗਰ ਜਖਮੀ ਵੀ ਹੋਏ ਤੇ ਪੱਗਾ ਵੀ ਉਤਰੀਆ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋਏ।
Trending Photos
ਚੰਡੀਗੜ੍ਹ- ਪਟਿਆਲਾ ਵਿੱਚ ਬਿਜਲੀ ਬੋਰਡ ਅੰਦਰ ਮੰਗਾਂ ਨੂੰ ਲੈ ਕੇ ਬੇਰਜ਼ਗਾਰ ਲਾਈਨਮੈਨਾਂ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਸੀ। ਜਿਸ ਨੂੰ ਬੀਤੇ ਦਿਨ ਪਟਿਆਲਾ ਪੁਲਿਸ ਵੱਲੋਂ ਜ਼ਬਰੀ ਚੁਕਵਾ ਦਿੱਤਾ ਗਿਆ। ਦੱਸਦੇਈਏ ਕਿ ਭਰਤੀ ਲਈ ਪ੍ਰੀਖਿਆ ਪ੍ਰਕਿਰਿਆ ਰੱਦ ਕਰਨ ਨੂੰ ਲੈ ਕੇ ਲਾਈਨਮੈਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਬਿਜਲੀ ਘਰ ਦੇ ਗੇਟ 'ਤੇ ਧਰਨਾ ਲਗਾਇਆ ਹੋਇਆ ਸੀ। ਸਰਕਾਰ ਵੱਲੋਂ ਧਿਆਨ ਨਾ ਦਿੱਤੇ ਜਾਣ ‘ਤੇ ਯੂਨੀਅਨ ਦੇ ਮੈਂਬਰਾਂ ਨੇ ਬਿਜਲੀ ਘਰ ਦੇ ਤਿੰਨੋਂ ਗੇਟਾਂ 'ਤੇ ਘੇਰਾ ਪਾ ਕੇ ਧਰਨਾ ਲਗਾ ਲਿਆ। ਜਿਸ ਤੋਂ ਬਾਅਦ ਗੇਟ ਖੁੱਲ੍ਹਵਾਉਣ ਲਈ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ।
ਪੁਲਿਸ ਵੱਲੋਂ ਲਾਠੀਚਾਰਜ
ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਉਠਾਇਆ ਗਿਆ। ਇਸ ਮੌਕੇ ਪੁਲਿਸ ਵੱਲੋਂ ਬਲ ਦਾ ਪ੍ਰਯੋਗ ਵੀ ਕੀਤਾ ਗਿਆ। 100 ਦੇ ਕਰੀਬ ਵਰਕਰਾਂ ਨੇ ਬੇਰਜ਼ਗਾਰ ਲਾਈਨਮੈਨਾਂ ਨੂੰ ਭਜਾ ਭਜਾ ਕੇ ਕੁੱਟਿਆ। ਲਾਠੀਚਾਰਜ ਦੌਰਾਨ ਕਈ ਵਰਕਰਾਂ ਦੀਆਂ ਪੱਗਾਂ ਵੀ ਉਤਰੀਆਂ ਤੇ ਕਈਆਂ ਦੀ ਚੱਪਲਾਂ ਵੀ ਲਹਿ ਗਈਆਂ। ਇਸ ਮੌਕੇ ਉੱਥੇ ਮੌਜੂਦ ਡੀ.ਐੱਸ.ਪੀ. ਸਿਟੀ ਸੰਜੀਵ ਸਿੰਗਲਾ ਦਾ ਕਹਿਣਾ ਸੀ ਕਿ ਸਾਡੇ ਕਈ ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ। ਅਸੀਂ ਕਈ ਵਾਰ ਸਵੇਰ ਤੋਂ ਇਨ੍ਹਾਂ ਨੂੰ ਅਪੀਲ ਕੀਤੀ ਕਿ ਤੁਸੀਂ ਬਾਹਰ ਧਰਨਾ ਲਗਾਓ ਪਰ ਇਹ ਪਹਿਲਾਂ ਗੇਟ ਦੇ ਅੰਦਰ ਵੜ ਗਏ ਤੇ ਧਰਨਾ ਲਗਾਇਆ, ਹੁਣ ਇਹ ਅੰਦਰ ਦਫ਼ਤਰਾਂ ਦੇ ਕਮਰਿਆਂ ਵਿਚ ਜਾਣ ਲੱਗੇ ਸਨ, ਜਿਸ ਕਰਕੇ ਇਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕਰਨਾ ਪਿਆ।
WATCH LIVE TV