ਪੰਜਾਬ ਦੇ ਪੰਜ ਥਰਮਲ ਪਲਾਂਟਾਂ ਵਿੱਚ 15 ਯੂਨਿਟਾਂ ਵਿੱਚੋਂ 11 ਕੰਮ ਕਰ ਰਹੇ ਸਨ ਅਤੇ ਚਾਰ ਬੰਦ ਰਹੇ। ਥਰਮਲ ਪਲਾਂਟਾਂ ਨੇ ਐਤਵਾਰ ਨੂੰ 3760 ਮੈਗਾਵਾਟ ਬਿਜਲੀ ਪੈਦਾ ਕੀਤੀ ਅਤੇ ਪਾਵਰਕਾਮ ਨੇ ਬਾਹਰਲੇ ਰਾਜਾਂ ਤੋਂ 5600 ਮੈਗਾਵਾਟ ਬਿਜਲੀ ਦੀ ਮੰਗ ਕੀਤੀ ਹੈ।
Trending Photos
ਚੰਡੀਗੜ : ਪੰਜਾਬ ਵਿੱਚ ਲਗਾਤਾਰ ਪੈ ਰਹੀ ਗਰਮੀ ਅਤੇ ਝੋਨੇ ਦੀ ਲਵਾਈ ਸ਼ੁਰੂ ਹੋਣ ਕਾਰਨ ਬਿਜਲੀ ਦੀ ਮੰਗ ਵਧ ਗਈ ਹੈ। ਹਾਲਾਂਕਿ ਪਾਵਰਕੌਮ ਨੂੰ ਸਰਕਾਰੀ ਵਿਭਾਗ ਦੇ ਬੰਦ ਹੋਣ ਤੋਂ ਕੁਝ ਰਾਹਤ ਮਿਲੀ। ਇਸ ਦੇ ਬਾਵਜੂਦ ਐਤਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 10,500 ਮੈਗਾਵਾਟ ਰਹੀ। ਇਸ ਨੂੰ ਪੂਰਾ ਕਰਨ ਲਈ ਸੂਬੇ ਦੇ 60 ਫੀਡਰਾਂ ਤੋਂ ਇੱਕ ਤੋਂ ਨੌਂ ਘੰਟੇ ਦਾ ਕੱਟ ਵੀ ਲਗਾਇਆ ਗਿਆ ਹੈ। ਕੱਟਾਂ ਦਾ ਸਿਲਸਿਲਾ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਕੇ ਰਾਤ ਤੱਕ ਜਾਰੀ ਰਿਹਾ।
ਪੇਂਡੂ ਖੇਤਰਾਂ ਵਿਚ ਬਿਜਲੀ ਦੇ ਕਈ ਘੰਟਿਆਂ ਦੇ ਕੱਟ
ਪੰਜਾਬ ਦੇ ਪੰਜ ਥਰਮਲ ਪਲਾਂਟਾਂ ਵਿੱਚ 15 ਯੂਨਿਟਾਂ ਵਿੱਚੋਂ 11 ਕੰਮ ਕਰ ਰਹੇ ਸਨ ਅਤੇ ਚਾਰ ਬੰਦ ਰਹੇ। ਥਰਮਲ ਪਲਾਂਟਾਂ ਨੇ ਐਤਵਾਰ ਨੂੰ 3760 ਮੈਗਾਵਾਟ ਬਿਜਲੀ ਪੈਦਾ ਕੀਤੀ ਅਤੇ ਪਾਵਰਕਾਮ ਨੇ ਬਾਹਰਲੇ ਰਾਜਾਂ ਤੋਂ 5600 ਮੈਗਾਵਾਟ ਬਿਜਲੀ ਦੀ ਮੰਗ ਕੀਤੀ ਹੈ। ਖਾਸ ਗੱਲ ਇਹ ਹੈ ਕਿ ਪਾਵਰਕੌਮ ਵੱਲੋਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੱਟ ਪੇਂਡੂ ਖੇਤਰਾਂ ਵਿੱਚ ਹੀ ਲਗਾਏ ਜਾ ਰਹੇ ਹਨ। ਇਨ੍ਹਾਂ ਕੱਟਾਂ ਕਾਰਨ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਦੀ ਸਮੱਸਿਆ ਵੀ ਪੈਦਾ ਹੋਣ ਲੱਗੀ ਹੈ।
ਬਿਜਲੀ ਦੀ ਕਮੀ ਨੂੰ ਇਸ ਤਰ੍ਹਾਂ ਰੋਕਿਆ ਦੂਰ ਕੀਤਾ ਜਾ ਸਕਦਾ ਹੈ
ਜੇਕਰ ਮੰਗ 15,000 ਮੈਗਾਵਾਟ ਤੱਕ ਜਾਂਦੀ ਹੈ ਤਾਂ ਵੀ ਬਿਜਲੀ ਦੀ ਕਮੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਰਦ ਰੁੱਤ ਦੌਰਾਨ ਪਾਵਰਕੌਮ ਨੇ ਬਾਹਰਲੇ ਰਾਜਾਂ ਨੂੰ ਬਿਜਲੀ ਸਪਲਾਈ ਕੀਤੀ ਸੀ ਜਿਸ ਨੂੰ ਉਹ ਵਧਦੀ ਮੰਗ ਦੌਰਾਨ ਵਾਪਸ ਲੈ ਲੈਣਗੇ। ਇਸੇ ਤਰ੍ਹਾਂ ਇਸ ਘਾਟ ਨੂੰ ਪੂਰਾ ਕਰਨ ਲਈ ਕੁਝ ਬਿਜਲੀ ਅਗਾਊਂ ਹੀ ਲਈ ਜਾਵੇਗੀ ਜੋ ਆਉਣ ਵਾਲੇ ਸਰਦੀਆਂ ਦੇ ਮੌਸਮ ਵਿਚ ਵਾਪਸ ਕਰ ਦਿੱਤੀ ਜਾਵੇਗੀ। ਅਜਿਹੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਤੋਂ ਡਰਨ ਦੀ ਲੋੜ ਨਹੀਂ ਹੈ।
WATCH LIVE TV