ਜਿਨ੍ਹਾਂ ਹਲਾਤਾਂ ’ਚ ਪ੍ਰਿਅੰਕਾ ਗਾਂਧੀ ਵਲੋਂ ਸਿੱਧੂ ਨੂੰ ਚਿੱਠੀ ਭੇਜੀ ਗਈ ਹੈ, ਅੱਜ ਵੀ ਇਹ ਸਿੱਧੂ ਦੀਆਂ ਕਾਂਗਰਸ ਹਾਈਕਮਾਨ ਨਾਲ ਨਜ਼ਦੀਕੀਆਂ ਨੂੰ ਬਿਆਨ ਕਰਦਾ ਹੈ।
Trending Photos
Navjot Singh Sidhu News: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਇਸ ਵੇਲੇ ਸੁਪਰੀਮ ਕੋਰਟ ਦੁਆਰਾ 1988 ਦੇ ਇੱਕ ਰੋਡ ਰੇਜ਼ (Road Rage) ਮਾਮਲੇ ’ਚ ਪਟਿਆਲਾ ਜੇਲ੍ਹ ’ਚ ਸਜ਼ਾ ਭੁਗਤ ਰਹੇ ਹਨ।
ਪਰ ਇਸ ਸਭ ਦੇ ਵਿਚਾਲੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਚਿੱਠੀ ਭੇਜੀ ਹੈ। ਹਾਲਾਂਕਿ ਇਹ ਚਿੱਠੀ ਕਿਸ ਸਬੰਧ ’ਚ ਲਿਖੀ ਗਈ ਹੈ, ਇਸ ਬਾਰੇ ਤੱਥਾਂ ਦਾ ਖੁਲਾਸਾ ਹਾਲੇ ਨਹੀਂ ਹੋਇਆ ਹੈ। ਪਰ ਜਿਨ੍ਹਾਂ ਹਲਾਤਾਂ ’ਚ ਪ੍ਰਿਅੰਕਾ ਗਾਂਧੀ ਵਲੋਂ ਸਿੱਧੂ ਨੂੰ ਚਿੱਠੀ ਭੇਜੀ ਗਈ ਹੈ, ਅੱਜ ਵੀ ਇਹ ਸਿੱਧੂ ਦੀਆਂ ਕਾਂਗਰਸ ਹਾਈਕਮਾਨ ਨਾਲ ਨਜ਼ਦੀਕੀਆਂ ਨੂੰ ਬਿਆਨ ਕਰਦਾ ਹੈ।
ਪੰਜਾਬ ’ਚ ਕਾਂਗਰਸ ਦੇ ਕੱਦਾਵਰ ਆਗੂਆਂ ਦਾ ਵੀ ਇਹ ਮੰਨਣਾ ਹੈ ਕਿ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਵੱਡੀ ਜ਼ਿੰਮਵਾਰੀ ਦਿੱਤੀ ਜਾ ਸਕਦੀ ਹੈ।
ਕਾਂਗਰਸ ਦੇ ਸੱਤਾ ’ਚ ਹੋਣ ਦੌਰਾਨ ਚੰਨੀ ਸਰਕਾਰ ਦੌਰਾਨ ਸਿੱਧੂ ਦੇ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਦੂਰੀਆਂ ਜੱਗ ਜਾਹਰ ਸਨ। ਪਰ ਇਸ ਸਭ ਦੇ ਬਾਵਜੂਦ ਉਹ ਪਾਰਟੀ ਦੇ ਸਟਾਰ-ਪ੍ਰਚਾਰਕ (Star Campaigner) ਰਹੇ ਹਨ। ਦੇਸ਼ ਦੇ ਕਈ ਸੂਬਿਆਂ ’ਚ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਕਾਂਗਰਸ, ਹੁਣ ਸਿੱਧੂ ਨੂੰ ਨਰਾਜ਼ ਨਹੀਂ ਕਰਨਾ ਚਾਹੇਗੀ।
ਉੱਧਰ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਜਲਦ ਹੀ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਜੇਕਰ ਜੇਲ੍ਹ ’ਚ ਉਨ੍ਹਾਂ ਦਾ ਵਿਵਹਾਰ ਠੀਕ ਰਹਿੰਦਾ ਹੈ ਤਾਂ ਉਨ੍ਹਾਂ ਦੀ ਸਜ਼ਾ ਘਟਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੀ ਉਨ੍ਹਾਂ ਨੂੰ ਵਿਸ਼ੇਸ਼ ਛੋਟ ਦੇ ਸਕਦੀ ਹੈ, ਜਿਸਦੇ ਚੱਲਦਿਆਂ ਸਿੱਧੂ 8 ਮਹੀਨੇ ਪਹਿਲਾਂ ਹੀ ਰਿਹਾਅ ਹੋ ਸਕਦੇ ਹਨ।