Protests in Chandigarh University: ਮੰਗਾਂ ਮੰਨੀਆਂ ਜਾਣ ਦੇ ਭਰੋਸੋ ਤੋਂ ਬਾਅਦ ਪ੍ਰਦਰਸ਼ਨ ਖਤਮ, ਇੱਕ ਹਫਤੇ ਲਈ ਯੂਨੀਵਰਸਿਟੀ 'ਚ ਹੋਈਆਂ ਛੁੱਟੀਆਂ
Advertisement
Article Detail0/zeephh/zeephh1357865

Protests in Chandigarh University: ਮੰਗਾਂ ਮੰਨੀਆਂ ਜਾਣ ਦੇ ਭਰੋਸੋ ਤੋਂ ਬਾਅਦ ਪ੍ਰਦਰਸ਼ਨ ਖਤਮ, ਇੱਕ ਹਫਤੇ ਲਈ ਯੂਨੀਵਰਸਿਟੀ 'ਚ ਹੋਈਆਂ ਛੁੱਟੀਆਂ

ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਅਸ਼ਲੀਲ ਵੀਡਿਓ ਨੂੰ ਲੈ ਕੇ ਹੋਇਆ ਵਿਵਾਦ ਐਤਵਾਰ ਦੇਰ ਰਾਤ ਖਤਮ ਹੋ ਗਿਆ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਮੰਨੀਆ ਜਾਣ ਦੇ ਭਰੋਸੇ ਤੋਂ ਬਾਅ ਦ ਵਿਦਿਆਰਥੀਆਂ ਵੱਲੋਂ ਇਹ ਪ੍ਰਦਰਸ਼ਨ ਖਤਮ ਕੀਤਾ ਗਿਆ। 

 

 

Protests in Chandigarh University: ਮੰਗਾਂ ਮੰਨੀਆਂ ਜਾਣ ਦੇ ਭਰੋਸੋ ਤੋਂ ਬਾਅਦ ਪ੍ਰਦਰਸ਼ਨ ਖਤਮ, ਇੱਕ ਹਫਤੇ ਲਈ ਯੂਨੀਵਰਸਿਟੀ 'ਚ ਹੋਈਆਂ ਛੁੱਟੀਆਂ

ਡੀਗੜ੍ਹ- ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪਿਛਲੇ 2 ਦਿਨਾਂ ਤੋਂ ਅਸਲੀਲ ਵੀਡਿਓ ਨੂੰ ਲੈ ਕੇ ਚਲ ਰਿਹਾ ਵਿਵਾਦ ਐਤਵਾਰ ਦੇਰ ਰਾਤ ਖਤਮ ਹੋ ਗਿਆ। ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਵੱਲੋਂ ਰੱਖੀਆਂ ਮੰਗਾਂ ਨੂੰ ਮੰਨਣ ਦਾ ਭਰੋਸ਼ਾ ਦਿਵਾਇਆ ਗਿਆ। ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਇਹ ਪ੍ਰਦਰਸ਼ਨ ਖਤਮ ਕੀਤਾ ਗਿਆ। ਫਿਲਹਾਲ ਯੂਨੀਵਰਸਿਟੀ ਵੱਲੋਂ ਇੱਕ ਹਫਤੇ ਦੇ ਲਈ ਕੈਂਪਸ ਵਿੱਚ ਛੁੱਟੀਆਂ ਕਰ ਦਿੱਤੀਆਂ ਗਈ ਹਨ। ਜਿਸ ਤੋਂ ਬਾਅਦ ਵਿਦਿਆਰਥੀ ਘਰ ਪਰਤ ਰਹੇ ਹਨ।

ਵਿਦਿਆਰਥੀਆਂ ਦੀਆਂ ਮੰਗਾਂ 

ਬੇਸ਼ਕ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਫਿਰ ਵੀ ਐਤਵਾਰ ਸ਼ਾਮ ਨੂੰ ਵੀ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਹੋਇਆ। ਵਿਦਿਆਰਥੀਆਂ ਵੱਲੋਂ ਪ੍ਰਸ਼ਾਸਨ ਅੱਗੇ ਮੰਗਾਂ ਰੱਖੀਆ ਗਿਆ ਸਨ। ਜਿਸ ਨੂੰ ਲੈ ਕੇ ਦੇਰ ਰਾਤ ਤੱਕ ਪ੍ਰਸ਼ਾਸਨ ਤੇ ਵਿਦਿਆਰਥੀਆਂ ਵਿਚਾਲੇ ਸਹਿਮਤੀ ਬਣੀ ਤੇ ਧਰਨਾ ਖਤਮ ਕੀਤਾ ਗਿਆ।

ਅਸ਼ਲੀਲ ਵੀਡਿਓ ਦੀ ਜਾਂਚ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇ। 

ਯੂਨੀਵਰਸਿਟੀ ਪ੍ਰਸ਼ਾਾਸਨ ਬਾਥਰੂਮਾਂ ਨੂੰ ਸਹੀ ਕਰਵਾਏ।

ਹੋਸਟਲਾਂ ਦੀਆਂ ਵਾਰਡਨਾਂ ਬਦਲੀਆਂ ਜਾਣ।

ਪ੍ਰਦਰਸ਼ਨ ਦੌਰਾਨ ਕੀਤੇ ਗਏ ਲਾਠੀਚਾਰਜ ਦੀ ਜਾਂਚ ਕੀਤੀ ਜਾਵੇ। 

ਜਿਹੜੇ ਵਿਦਿਆਰਥੀਆਂ ਦੇ ਫੋਨ ਤੋੜੇ ਗਏ ਹਨ ਉਨ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ।

ਫਿਲਹਾਲ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਮੰਨੀਆਂ ਜਾਣ ਦਾ ਭਰੋਸਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਖਤਮ ਕੀਤਾ ਗਿਆ।

ਕੀ ਸੀ ਮਾਮਲਾ

ਜ਼ਿਕਰਯੋਗ ਹੈ ਕਿ ਕੁਝ ਵਿਦਿਆਰਥਣਾਂ ਦਾ ਇਲਜ਼ਾਮ ਸੀ ਕਿ ਕੈਂਪਸ ਦੀ ਹੀ ਇੱਕ ਲੜਕੀ ਨੇ ਸਾਥੀ ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਵਾਈਰਲ ਕੀਤੀ ਹੈ। ਲੜਕੀਆਂ ਦਾ ਇਲਜ਼ਾਮ ਸੀ ਹੋਸਟਲ ਦੀ ਹੀ ਇੱਕ ਵਿਦਿਆਰਥਣ ਵੱਲੋਂ ਬਾਕੀ ਵਿਦਿਆਰਥਣਾਂ ਦੀਆਂ ਨਹਾਉਂਦੇ ਹੋਏ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਗਈਆਂ ਹਨ। ਜਿਸ ਤੋਂ ਬਾਅਦ ਵਿਦਿਆਰਥੀਆ ਵੱਲੋਂ ਇਸ ਖਿਲਾਫ ਪ੍ਰਦਰਸ਼ਨ ਕੀਤਾ ਗਿਆ। 

WATCH LIVE TV

 

Trending news