PRTC Bus Missing Update: ਬਿਆਸ ਵਿੱਚ ਰੁੜ ਰਹੀ PRTC ਬੱਸ ਬਾਰੇ ਮਨਾਲੀ ਪੁਲਿਸ ਨੇ ਦਿੱਤਾ ਸਪਸ਼ਟੀਕਰਨ
Advertisement
Article Detail0/zeephh/zeephh1777417

PRTC Bus Missing Update: ਬਿਆਸ ਵਿੱਚ ਰੁੜ ਰਹੀ PRTC ਬੱਸ ਬਾਰੇ ਮਨਾਲੀ ਪੁਲਿਸ ਨੇ ਦਿੱਤਾ ਸਪਸ਼ਟੀਕਰਨ

PRTC Bus News:  ਇਹ ਬੱਸ ਐਤਵਾਰ ਦੁਪਹਿਰ ਕਰੀਬ 2:30 ਵਜੇ ਸੈਕਟਰ 43 ਦੇ ਬੱਸ ਸਟੈਂਡ ਤੋਂ ਰਵਾਨਾ ਹੋਈ ਸੀ। ਇਸ ਨੇ ਸੋਮਵਾਰ ਤੜਕੇ 3 ਵਜੇ ਮਨਾਲੀ ਪਹੁੰਚਣਾ ਸੀ ਪਰ ਹਿਮਾਚਲ 'ਚ ਭਾਰੀ ਮੀਂਹ ਕਾਰਨ ਇਹ ਬੱਸ ਉੱਥੇ ਨਹੀਂ ਪਹੁੰਚ ਸਕੀ।

PRTC Bus Missing Update:  ਬਿਆਸ ਵਿੱਚ ਰੁੜ ਰਹੀ PRTC ਬੱਸ ਬਾਰੇ ਮਨਾਲੀ ਪੁਲਿਸ ਨੇ ਦਿੱਤਾ ਸਪਸ਼ਟੀਕਰਨ

PRTC Bus Missing latest Update: ਸੋਸ਼ਲ ਮੀਡੀਆ 'ਤੇ ਸਵੇਰ ਤੋਂ ਹੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੀ ਲਾਪਤਾ ਬੱਸ ਬਿਆਸ ਦਰਿਆ ਵਿੱਚ ਮਿਲਣ ਦੀ ਖ਼ਬਰ ਵਾਇਰਲ ਹੋ ਰਹੀ ਸੀ ਪਰ ਹੁਣ ਇਸੇ ਖ਼ਬਰ ਉੱਤੇ ਮਨਾਲੀ ਪੁਲਿਸ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ।

ਉਹਨਾਂ ਨੇ ਕਿਹਾ ਕਿ ਵਿਆਸ ਨਦੀ 'ਚ ਹੜ੍ਹ ਆਉਣ ਤੋਂ ਬਾਅਦ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੇ ਰੁੜਨ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ। ਮਾਮਲੇ ਦੀ ਜਾਂਚ ਕਰ ਰਹੀ ਮਨਾਲੀ ਪੁਲਿਸ ਦੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ। ਪਲਿਸ ਦੇ ਮੁਤਾਬਿਕ ਇਹ ਬੱਸ ਪੀ.ਆਰ.ਟੀ.ਸੀ ਦੀ ਨਹੀਂ ਸਗੋਂ ਇਹ ਪ੍ਰਾਈਵੇਟ ਵੋਲਵੋ ਬੱਸ ਹੈ।

ਦਰਅਸਲ ਅਜੇ ਤੱਕ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ। ਉਸ ਤੋਂ ਬਾਅਦ ਹੀ ਕੁਝ ਸਪੱਸ਼ਟ ਹੋ ਸਕੇਗਾ। ਦੱਸ ਦਈਏ ਕਿ  ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਬੱਸ ਐਤਵਾਰ ਦੁਪਹਿਰ ਕਰੀਬ 2:30 ਵਜੇ ਚੰਡੀਗੜ੍ਹ ਦੇ ਬੱਸ ਸਟੈਂਡ 43 ਤੋਂ ਮਨਾਲੀ ਲਈ ਰਵਾਨਾ ਹੋਈ ਸੀ। ਦੁਪਹਿਰ 3:00 ਵਜੇ ਮਨਾਲੀ ਪਹੁੰਚਣਾ ਸੀ ਪਰ ਭਾਰੀ ਮੀਂਹ ਕਾਰਨ ਇਹ ਮਨਾਲੀ ਨਹੀਂ ਪਹੁੰਚ ਸਕੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦੇ ਸਮੇਂ ਬੱਸ ਵਿੱਚ ਕਿੰਨੇ ਯਾਤਰੀ ਮੌਜੂਦ ਸਨ।

ਇਹ ਵੀ ਪੜ੍ਹੋ: PRTC Bus Missing Update: ਮਨਾਲੀ ਗਈ PRTC ਦੀ ਬੱਸ ਹੋਈ ਲਾਪਤਾ! ਬੱਸ ਸਟਾਫ ਦਾ ਫੋਨ ਹੋਇਆ ਬੰਦ

ਵਿਭਾਗ ਇਸ ਮਾਮਲੇ ਵਿੱਚ ਹਾਲੇ ਕੋਈ ਵੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਿਹਾ ਹੈ। ਵਿਭਾਗ ਨੂੰ ਹੁਣ ਤੱਕ ਇਸ ਦੀ ਸਹੀ ਗਿਣਤੀ ਦਾ ਪਤਾ ਵੀ ਨਹੀਂ ਲੱਗਾ ਹੈ। ਅਧਿਕਾਰੀਆਂ ਨੇ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵੀ ਦੋਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।  ਐਤਵਾਰ ਤੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੇ ਫੋਨ ਨੰਬਰ ਬੰਦ ਆ ਰਹੇ ਸਨ। 4 ਦਿਨਾਂ ਤੱਕ ਸੰਪਰਕ ਨਾ ਹੋਣ 'ਤੇ ਚਿੰਤਾ ਵੱਧ ਗਈ। 

Trending news