PSEB 12th Result: 9 ਟ੍ਰਾਂਸਜੈਂਡਰ ਨੇ ਪਾਸ ਕੀਤੀ ਬੋਰਡ ਦੀ ਪ੍ਰੀਖਿਆ
Advertisement
Article Detail0/zeephh/zeephh1238319

PSEB 12th Result: 9 ਟ੍ਰਾਂਸਜੈਂਡਰ ਨੇ ਪਾਸ ਕੀਤੀ ਬੋਰਡ ਦੀ ਪ੍ਰੀਖਿਆ

ਇਸ ਵਾਰੀ 12ਵੀ ਦੇ ਰਿਜ਼ਲਟ ਵਿੱਚ ਨਵੀਂ ਪਹਿਲਕਦਮੀ ਦੇਖਣ ਨੂੰ ਮਿਲੀ ਹੈ। ਪਹਿਲੀ ਵਾਰ 10 ਟਰਾਂਸਜੈਡਰਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ, ਜੋ ਕਿ ਪਹਿਲਾਂ ਕਦੇ ਨਹੀਂ ਹੋਇਆ।

PSEB 12th Result: 9 ਟ੍ਰਾਂਸਜੈਂਡਰ ਨੇ ਪਾਸ ਕੀਤੀ ਬੋਰਡ ਦੀ ਪ੍ਰੀਖਿਆ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਬੀਤੇ ਦਿਨੀਂ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਬੋਰਡ ਵੱਲੋਂ ਜਾਰੀ ਨਤੀਜਿਆਂ ਵਿੱਚ ਕੁੱਲ 96.96 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਜਾਰੀ ਨਤੀਜਿਆਂ 'ਚ ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆ ਦਾ ਦਬਦਬਾ ਰਿਹਾ।

ਇਸ ਵਾਰੀ 12ਵੀ ਦੇ ਰਿਜ਼ਲਟ ਵਿੱਚ ਨਵੀਂ ਪਹਿਲਕਦਮੀ ਦੇਖਣ ਨੂੰ ਮਿਲੀ ਹੈ। ਪਹਿਲੀ ਵਾਰ 10 ਟਰਾਂਸਜੈਡਰਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ, ਜੋ ਕਿ ਪਹਿਲਾਂ ਕਦੇ ਨਹੀਂ ਹੋਇਆ। ਇਸ ਵਾਰੀ ਸਿੱਖਿਆ ਬੋਰਡ ਦੇ ਕੋਲ ਕੁਲ 10 ਨਾਮ ਆਏ ਹਨ, ਜਿਸ ਵਿੱਚ ਉਨ੍ਹਾਂ ਆਪਣਾ ਕਾਲਮ ਟਰਾਂਸਜੈਂਡਰ ਭਰਿਆ ਸੀ। ਕੁਲ 10 ਟਰਾਂਜੈਂਡਰ ਵਿਦਿਆਰਥੀਆਂ ਵਿੱਚੋਂ 9 ਪਾਸ ਹੋਏ ਹਨ। ਬੋਰਡ ਦਾ ਮੰਨਣਾ ਹੈ ਕਿ ਪੰਜਾਬ ਦੇ ਵੱਖਰੇ ਸਕੂਲ ਵਿੱਚ ਪੜ੍ਹਨ ਵਾਲੇ 12ਵੀਂ ਦੇ ਵਿਦਿਆਰਥੀਆਂ ਵਲੋਂ ਆਪਣੀ ਲਿੰਗ ਪਛਾਣ ਨੂੰ ਛੁਪਾਇਆ ਜਾਂਦਾ ਸੀ ਪਰ ਇਸ ਵਾਰ ਬੋਰਡ ਤੋਂ ਮਰਦ ਔਰਤ ਦੇ ਵਿਕਲਪ ਵਿੱਚ ਕਾਲਮ ਦੇ ਲਈ ਟਰਾਂਸਜੈੱਡ ਉਪਲਬਧ ਕਰਵਾਇਆ ਸੀ। ਜਿਸ ਵਿੱਚ ਉਨ੍ਹਾਂ ਨੂੰ ਇਹ ਸਹੂਲਤ ਮਿਲੀ ਹੈ ਅਤੇ ਹੁਣ ਬੋਰਡ ਵੱਲੋਂ ਉਨ੍ਹਾਂ ਨੂੰ 12ਵੀਂ ਦੇ ਸਰਟੀਫਿਕੇਟ ਵਿੱਚ ਵੀ ਆਪਣੀ ਪਛਾਣ ਲਿਖ ਕੇ ਉਨ੍ਹਾਂ ਦੀ ਪਛਾਣ ਦਿੱਤੀ ਜਾਵੇਗੀ।

ਬੋਰਡ ਦਾ ਮੰਨਣਾ ਹੈ ਕਿ ਇਸ ਨਾਲ ਬਾਕੀ ਸਮਾਜ ਵਿੱਚ ਵੀ ਇੱਕ ਸੰਦੇਸ਼ ਅਤੇ ਹੁਣ ਇਸ ਤੋਂ ਉੱਪਰ ਉੱਠ ਕੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਸਨਮਾਨ ਦੀ ਗੱਲ ਕਰਨੀ ਚਾਹੀਦੀ ਹੈ। ਜਾਣਕਾਰੀ ਅਨੁਸਾਰ 12ਵੀਂ ਦੇ 10 ਟਰਾਂਸਜੈਂਡਰ ਵਿਦਿਆਰਥੀਆਂ ਵਿੱਚੋਂ 9 ਪਾਸ ਹੋਏ ਹਨ, 10 ਵਿੱਚੋਂ 6 ਹਿਊਮੈਨਟੀਜ਼ ਵਿਸ਼ੇ ਦੇ, 2 ਸਾਇੰਸ ਅਤੇ 2 ਕਾਮਰਸ ਦੇ ਹਨ, ਇਹ ਵਿਦਿਆਰਥੀ ਅੰਮ੍ਰਿਤਸਰ, ਜਲੰਧਰ, ਤਰਨਤਾਰਨ, ਮੋਗਾ ਅਤੇ ਬਠਿੰਡਾ ਦੇ ਸਰਕਾਰੀ ਸਕੂਲਾਂ ਦੇ ਹਨ।

Trending news