Punjab: ਨਸ਼ੇ ਦੀ ਦਲਦਲ 'ਚ ਫਸੇ 8 ਤੋਂ 10 ਸਾਲ ਦੇ ਬੱਚੇ, ਨਸ਼ੇ ਦੀ ਗ੍ਰਿਫਤ 'ਚ ਪੰਜਾਬ ਦਾ ਬਚਪਨ
Advertisement

Punjab: ਨਸ਼ੇ ਦੀ ਦਲਦਲ 'ਚ ਫਸੇ 8 ਤੋਂ 10 ਸਾਲ ਦੇ ਬੱਚੇ, ਨਸ਼ੇ ਦੀ ਗ੍ਰਿਫਤ 'ਚ ਪੰਜਾਬ ਦਾ ਬਚਪਨ

ਹੁਸ਼ਿਆਰਪੁਰ ਤੋਂ ਰੂਹ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ,ਜਿਥੇ 8 ਸਾਲ ਤੋਂ 10 ਸਾਲ ਦੇ ਬੱਚੇ ਚਿੱਟੇ ਦਾ ਸ਼ਿਕਾਰ ਹਨ। ਪੰਜਾਬ ਦੇ ਜਵਾਨੀ ਦੇ ਨਾਲ ਹੁਣ ਬੱਚੇ ਵੀ ਚਿੱਟੇ ਦੀ ਲਪੇਟ ਵਿੱਚ ਆਉਣ ਲੱਗੇ ਹਨ। ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਵੱਲੋਂ ਗਰਾਂਊਂਡ ਜ਼ੀਰੋ 'ਤੇ ਜਾ ਕੇ ਖੁਲਾਸਾ ਕੀਤਾ ਗਿਆ, ਹੁਸ਼ਿਆਰਪੁਰ ਸ਼ਹਿਰ ਵਿੱਚ ਕਿਸ ਤਰ੍ਹਾ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਤੇ ਨੌਜਵਾਨ ਦੇ ਨਾਲ-ਨਾਲ ਬੱਚੇ ਵੀ ਇਸ ਦੀ ਚਪੇਟ ਵਿੱਚ ਆ ਰਹੇ ਹਨ। 

Punjab: ਨਸ਼ੇ ਦੀ ਦਲਦਲ 'ਚ ਫਸੇ 8 ਤੋਂ 10 ਸਾਲ ਦੇ ਬੱਚੇ, ਨਸ਼ੇ ਦੀ ਗ੍ਰਿਫਤ 'ਚ ਪੰਜਾਬ ਦਾ ਬਚਪਨ

ਚੰਡੀਗੜ੍ਹ- ਹੁਸ਼ਿਆਰਪੁਰ ਤੋਂ ਰੂਹ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ,ਜਿਥੇ 8 ਸਾਲ ਤੋਂ 10 ਸਾਲ ਦੇ ਬੱਚੇ ਚਿੱਟੇ ਦਾ ਸ਼ਿਕਾਰ ਹਨ। ਪੰਜਾਬ ਦੇ ਜਵਾਨੀ ਦੇ ਨਾਲ ਹੁਣ ਬੱਚੇ ਵੀ ਚਿੱਟੇ ਦੀ ਲਪੇਟ ਵਿੱਚ ਆਉਣ ਲੱਗੇ ਹਨ। ਸ਼ਰੇਆਮ ਚਿੱਟਾ ਵਿਕਣ ਤੇ ਇਸ ਦਾ ਸੇਵਨ ਕਰਨ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਸਰਕਾਰ ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਕਿ ਚਿੰਤਾ ਦਾ ਵਿਸ਼ਾ ਹੈ। 

ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਵੱਲੋਂ ਗਰਾਂਊਂਡ ਜ਼ੀਰੋ 'ਤੇ ਜਾ ਕੇ ਖੁਲਾਸਾ ਕੀਤਾ ਗਿਆ, ਹੁਸ਼ਿਆਰਪੁਰ ਸ਼ਹਿਰ ਵਿੱਚ ਕਿਸ ਤਰ੍ਹਾ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਤੇ ਨੌਜਵਾਨ ਦੇ ਨਾਲ-ਨਾਲ ਬੱਚੇ ਵੀ ਇਸ ਦੀ ਚਪੇਟ ਵਿੱਚ ਆ ਰਹੇ ਹਨ। ਸਾਡੇ ਪੱਤਰਕਾਰ ਨੇ ਚਿੱਟੇ ਦੇ ਆਦੀ ਬੱਚੇ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੀ ਉਮਰ ਮਹਿਜ਼ 10 ਸਾਲ ਦੀ ਹੈ। ਬੱਚੇ ਨੇ ਦੱਸਿਆ ਕਿ ਉਸ ਦਾ ਨਾਮ ਰਜਤ ਹੈ ਤੇ ਉਹ ਕਬਾੜ ਦਾ ਕੰਮ ਕਰਦਾ ਹੈ।  ਪਿਛਲੇ ਕੁਝ ਮਹੀਨਿਆਂ ਤੋਂ ਉਹ ਚਿੱਟੇ ਦਾ ਆਦੀ ਹੈ। ਰਜਤ ਦੇ ਮਾਤਾ ਪਿਤਾ ਨਹੀਂ ਹਨ ਉਸਦਾ ਇੱਕ ਭਰਾ ਸੂਰਜ ਵੀ ਹੈ ਜਿਸ ਦੀ ਉਮਰ ਮਹਿਜ਼ 8 ਸਾਲ ਦੀ ਸੀ ਜਿਸ ਨੇ ਦੱਸਿਆ ਕਿ ਉਹ ਚਿੱਟਾ ਤਾਂ ਨਹੀਂ ਲਗਾਉਦਾ ਪਰ ਭੰਗ ਜ਼ਰੂਰ ਪੀਂਦਾ ਹੈ। ਪੱਤਰਕਾਰ ਵੱਲੋਂ 10 ਸਾਲਾ ਰਜਤ ਦੀ ਬਾਂਹ ਵੀ ਦਿਖਾਈ ਗਈ ਜੋ ਕਿ ਚਿੱਟੇ ਦੀਆਂ ਸਰਿੰਜ਼ਾਂ ਲਗਾਉਣ ਨਾਲ ਨਾੜ ਬਾਹਰ ਦਿਖਾਈ ਦੇ ਰਹੀ ਸੀ। ਬੱਚੇ ਨੇ ਦੱਸਿਆ ਕਿ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਪਰ ਜਿਸ ਦਿਨ ਉਹ ਨਸ਼ਾ ਨਹੀਂ ਕਰਦਾ ਤਾਂ ਉਸ ਨੂੰ ਤੋੜ ਸ਼ੁਰੂ ਹੋ ਜਾਂਦੀ ਹੈ। 

ਦੂਜੇ ਪਾਸੇ ਹੁਸ਼ਿਆਰਪੁਰ ਸ਼ਹਿਰ ਦੇ ਨਜ਼ਦੀਕ ਹੀ ਬਣੇ ਪੁੱਲ ਦੇ ਥੱਲੇ ਹੀ ਨੌਜਵਾਨ ਸ਼ਰੇਆਮ ਨਸ਼ੇ ਦਾ ਸੇਵਨ ਕਰ ਰਹੇ ਸਨ। ਪੁੱਲ ਥੱਲੇ ਸ਼ਰੇਆਮ ਨੌਜਵਾਨ ਨਸ਼ੇ ਦਾ ਟੀਕਾ ਲਗਾਉਂਦਾ ਹੈ ਤੇ ਉੇਥੇ ਹੀ ਬੇਹੋਸ਼ ਹੋ ਜਾਂਦਾ ਹੈ। ਜਦੋਂ ਰਿਪੋਰਟਰ ਵੱਲੋਂ ਉਸ ਨੌਜਵਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬੇਸੁਧ ਸੀ। ਪੁੱਲ ਦੇ ਥੱਲੇ ਸ਼ਰੇਆਮ ਨਸ਼ੇ ਦੀਆਂ ਪੁੜੀਆਂ ਤੇ ਸਰਿੰਜ਼ਾਂ ਪਈਆਂ ਹੋਈਆਂ ਸਨ। 

ਜ਼ਿਕਰਯੋਗ ਹੈ ਕਿ ਜਿਹੜੇ ਪੁੱਲ ਥੱਲੇ ਨੌਜਵਾਨ ਵੱਲੋਂ ਨਸ਼ਾ ਕੀਤਾ ਜਾ ਰਿਹਾ ਸੀ ਉਸ ਤੋਂ ਪੁਲਿਸ ਸਟੇਸ਼ਨ ਮਹਿਜ਼ 3 ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਹੈ। ਸੱਤਾ ਤੋਂ ਬਾਹਰ ਹੁੰਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਸਰਕਾਰ ਨੂੰ ਘੇਰਿਆ ਜਾਂਦਾ ਸੀ ਕਿ ਪੰਜਾਬ ਵਿੱਚ ਨਸ਼ਾ ਸਰਕਾਰਾਂ ਦੀ ਸ਼ੈਅ 'ਤੇ ਵਿਕਦਾ ਹੈ। ਵਿਰੋਧੀ ਧਿਰ ਵਿੱਚ ਹੁੰਦਿਆ ਆਮ ਆਦਮੀ ਪਾਰਟੀ ਵੱਲੋਂ ਵੱਡੇ-ਵੱਡੇ ਲੀਡਰਾਂ 'ਤੇ ਚਿੱਟਾ ਵਿਕਵਾਉਣ ਦੇ ਇਲਜ਼ਾਮ ਲਗਾਏ ਜਾਂਦੇ ਸੀ। ਸਰਕਾਰ ਤੋਂ ਪਹਿਲਾ ਪਾਰਟੀ ਵੱਲੋਂ ਦਾਅਵੇ ਕੀਤਾ ਜਾਂਦੇ ਸੀ ਕਿ ਸਰਕਾਰ ਆਉਂਦਿਆਂ ਹੀ ਸਭ ਤੋਂ ਪਹਿਲਾ ਚਿੱਟੇ 'ਤੇ ਨਕੇਲ ਕਸੀ ਜਾਵੇਗੀ ਪਰ ਸਰਕਾਰ ਆਉਣ ਦੇ 6 ਮਹੀਨਿਆਂ ਬਾਅਦ ਵੀ ਸ਼ਰੇਆਮ ਚਿੱਟਾ ਵਿਕ ਰਿਹਾ ਹੈ।

ਜੇਕਰ ਪੀਜੀਆਈ ਦੀ ਰਿਪਰੋਟ ਦੀ ਮੰਨੀਏ ਤਾਂ ਪੀਜੀਆਈ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਕਰੀਬ 30 ਲੱਖ ਲੋਕ ਕਿਸੇ ਨਾ ਕਿਸੇ ਨਸ਼ੇ ਦਾ ਸੇਵਨ ਕਰਦੇ ਹਨ। ਇਨ੍ਹਾਂ ਵਿੱਚ 17 ਫੀਸਦੀ ਮਟਿਆਰਾ ਹਨ ਜੋ ਕਿ ਨਸ਼ੇ ਦੀ ਲਪੇਟ ਵਿੱਚ ਹਨ। ਉਸ ਦੇ ਨਾਲ ਹੀ ਪੀਜੀਆਈ ਦਾ ਇਹ ਵੀ ਦਾਅਵਾ ਹੈ ਕਿ 70 ਫੀਸਦੀ ਅਲੜ੍ਹ ਉੱਮਰ ਦੇ ਨੌਜਵਾਨ ਨਸ਼ੇ ਦੇ ਆਦੀ ਹਨ। ਜਿੰਨਾਂ ਦੀ ਉੱਮਰ 14 ਤੋਂ 38 ਸਾਲ ਦੀ ਹੈ। ਪੰਜਾਬ ਵਿੱਚ ਲਗਾਤਾਰ ਵੱਧ ਰਿਹਾ ਨਸ਼ਾ ਚਿੰਤਾ ਦਾ ਵਿਸ਼ਾ ਹੈ। ਪਹਿਲਾ ਜਵਾਨੀ ਤੇ ਹੁਣ ਬੱਚੇ ਵੀ ਇਸ ਦੀ ਲਪੇਟ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਹਨ।

WATCH LIVE TV

Trending news