Punjab News: ਜੰਮੂ ਕਸ਼ਮੀਰ 'ਚੋਂ ਸ਼ਹੀਦ ਹੋਏ ਅਗਨੀਵੀਰ ਅੰਮ੍ਰਿਤਪਾਲ ਸਿੰਘ ਦਾ ਪਿੰਡ 'ਚੋਂ ਹੋਇਆ ਅੰਤਿਮ ਸੰਸਕਾਰ
Advertisement

Punjab News: ਜੰਮੂ ਕਸ਼ਮੀਰ 'ਚੋਂ ਸ਼ਹੀਦ ਹੋਏ ਅਗਨੀਵੀਰ ਅੰਮ੍ਰਿਤਪਾਲ ਸਿੰਘ ਦਾ ਪਿੰਡ 'ਚੋਂ ਹੋਇਆ ਅੰਤਿਮ ਸੰਸਕਾਰ

Punjab News: ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ ਅਗਨੀਵੀਰ ਅੰਮ੍ਰਿਤਪਾਲ ਸਿੰਘ ਜੋ ਭਾਰਤੀ ਫੌਜ ਦੇ ਵਿੱਚ ਜੰਮੂ ਕਸ਼ਮੀਰ ਵਿਖੇ ਤੈਨਾਤ ਸੀ ਜੋ ਗੋਲੀ ਲੱਗਣ ਦੇ ਕਾਰਨ ਸ਼ਹੀਦ ਹੋ ਗਿਆ ਹੈ। 

 

Punjab News: ਜੰਮੂ ਕਸ਼ਮੀਰ 'ਚੋਂ ਸ਼ਹੀਦ ਹੋਏ ਅਗਨੀਵੀਰ ਅੰਮ੍ਰਿਤਪਾਲ ਸਿੰਘ ਦਾ ਪਿੰਡ 'ਚੋਂ ਹੋਇਆ ਅੰਤਿਮ ਸੰਸਕਾਰ

Punjab News: ਭਾਰਤੀ ਫੌਜ ਦੇ ਵਿੱਚ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਵਿੱਚੋਂ ਤੈਨਾਤ ਮਾਨਸਾ ਜ਼ਿਲ੍ਹੇ ਦੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਸ਼ਹੀਦ ਹੋ ਗਿਆ ਹੈ ਜਿਸ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਵਿੱਚ ਜ਼ਿਲਾ ਪ੍ਰਸ਼ਾਸਨ ਵੱਲੋਂ ਸਰਕਾਰੀ ਰਸਮਾਂ ਦੇ ਅਨੁਸਾਰ ਸੰਸਕਾਰ ਕਰ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੂੰ ਸਲਾਮੀ ਦਿੱਤੀ ਗਈ।

ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ ਅਗਨੀਵੀਰ ਅੰਮ੍ਰਿਤਪਾਲ ਸਿੰਘ ਜੋ ਭਾਰਤੀ ਫੌਜ ਦੇ ਵਿੱਚ ਜੰਮੂ ਕਸ਼ਮੀਰ ਵਿਖੇ ਤੈਨਾਤ ਸੀ ਜੋ ਗੋਲੀ ਲੱਗਣ ਦੇ ਕਾਰਨ ਸ਼ਹੀਦ ਹੋ ਗਿਆ ਹੈ। ਅੰਮ੍ਰਿਤ ਪਾਲ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅੰਮ੍ਰਿਤ ਪਾਲ ਸਿੰਘ ਭਾਰਤੀ ਫੌਜ ਦੇ ਵਿੱਚ ਦਸੰਬਰ ਮਹੀਨੇ ਭਰਤੀ ਹੋਇਆ ਸੀ ਅਤੇ ਟ੍ਰੇਨਿੰਗ ਤੋਂ ਬਾਅਦ ਘਰ ਆਇਆ ਸੀ ਜੋ ਇਕ ਮਹੀਨਾ ਪਹਿਲਾਂ ਹੀ ਜੰਮੂ ਕਸ਼ਮੀਰ ਵਿਖੇ ਡਿਊਟੀ ਦੇ ਲਈ ਚਲਾ ਗਿਆ ਸੀ ਜਿੱਥੇ ਉਹ ਸ਼ਹੀਦ ਹੋ ਗਿਆ ਹੈ ਉਹਨਾਂ ਕਿਹਾ ਕਿ ਮੈਨੂੰ ਮੇਰੇ ਬੇਟੇ ਤੇ ਮਾਣ ਹੈ ਜੋ ਦੇਸ਼ ਦੇ ਲਈ ਸ਼ਹੀਦ ਹੋਇਆ ਹੈ।

ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੀ ਮੰਗਣੀ ਹੋਈ ਸੀ ਅਤੇ ਹੁਣ 24 ਅਕਤੂਬਰ ਨੂੰ ਉਸਨੇ ਘਰ ਆਉਣ ਦੇ ਲਈ ਛੁੱਟੀ ਕਟਵਾ ਲਈ ਸੀ ਕਿਉਂਕਿ ਉਸ ਦੀ ਚਚੇਰੀ ਭੈਣ ਦੀ ਸ਼ਾਦੀ ਸੀ ਅਤੇ ਇਸ ਸ਼ਾਦੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਉਸਨੇ ਛੁੱਟੀ ਲਈ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਕਾਰਨ ਅੱਜ ਉਹਨਾਂ ਦੇ ਪੁੱਤਰ ਦੀ ਲਾਸ਼ ਘਰ ਪਹੁੰਚੀ ਹੈ।

ਇਹ ਵੀ ਪੜ੍ਹੋ:OP Soni News: ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਮਿਲੀ ਰੈਗੂਲਰ ਜ਼ਮਾਨਤ

ਅਗਨੀ ਵੀਰ ਅੰਮ੍ਰਿਤ ਪਾਲ ਸਿੰਘ ਦੇ ਚਾਚਾ ਸੁਖਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਪਹਿਲਾਂ ਹੀ ਬਹੁਤ ਗਰੀਬੀ ਦੇ ਵਿੱਚੋਂ ਉੱਠਿਆ ਸੀ ਅਤੇ ਅੰਮ੍ਰਿਤਪਾਲ ਦੇ ਫੌਜ ਵਿੱਚ ਭਰਤੀ ਹੋਣ ਦੇ ਨਾਲ ਪਰਿਵਾਰ ਨੂੰ ਆਸ ਬੱਜੀ ਸੀ ਕਿ ਸ਼ਾਇਦ ਹੁਣ ਕੁਝ ਹਾਲਾਤ ਠੀਕ ਹੋ ਜਾਣਗੇ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਕਾਰਨ ਉਹਨਾਂ ਦਾ ਪੁੱਤਰ ਦੇਸ਼ ਦੇ ਲਈ ਸ਼ਹੀਦ ਹੋ ਗਿਆ ਹੈ ਉਹਨਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹੁੰਚੇ ਨੈਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੋਟਲੀ ਕਲਾ ਦਾ ਅੰਮ੍ਰਿਤਪਾਲ ਸਿੰਘ ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਜੰਮੂ ਕਸ਼ਮੀਰ ਵਿਖੇ ਸ਼ਹੀਦ ਹੋ ਗਿਆ ਹੈ ਅਤੇ ਅੱਜ ਉਸ ਦਾ ਸਰਕਾਰੀ ਸਨਮਾਨ ਦੇ ਅਨੁਸਾਰ ਸੰਸਕਾਰ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਸਮਾਂ ਨਿਭਾਇਆ ਜਾ ਰਹੀਆਂ ਹਨ।

 ਭਗਵੰਤ ਮਾਨ ਦਾ ਟਵੀਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਵਿੱਚ ਟਵੀਟ ਕੀਤਾ ਹੈ, "ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ…ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ..ਮਾਨਸਾ ਜ਼ਿਲ੍ਹੇ ਦੇ ਕੋਟਲੀ ਕਲਾਂ ਦੇ ਰਹਿਣ ਵਾਲੇ ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਦੇਸ਼ ਪ੍ਰਤੀ ਦਿੱਤੀ ਸ਼ਹਾਦਤ ਨੂੰ ਦਿਲੋਂ ਸਲਾਮ ਕਰਦਾ ਹਾਂ...ਮਹਿਜ਼ 19 ਸਾਲ ਦੀ ਉਮਰੇ ਦੇਸ਼ ਲਈ ਦਿੱਤੀ ਇਹ ਸ਼ਹਾਦਤ ਚਿਰਾਂ ਤੱਕ ਯਾਦ ਰੱਖੀ ਜਾਵੇਗੀ... ਮੁਸ਼ਕਲ ਸਮੇਂ ਪਰਿਵਾਰ ਤੇ…।"

(ਕੁਲਦੀਪ ਧਾਲੀਵਾਲ ਦੀ ਰਿਪੋਰਟ)

Trending news