Punjab Agriculture Budget 2024: ਕਿਸਾਨਾਂ ਦੀ ਹੋਈ ਬੱਲੇ-ਬੱਲੇ, ਸਰਕਾਰ ਨੇ ਖੇਤੀਬਾੜੀ ਲਈ 13,784 ਕਰੋੜ ਦਾ ਬਜਟ ਰੱਖਿਆ
Advertisement
Article Detail0/zeephh/zeephh2141676

Punjab Agriculture Budget 2024: ਕਿਸਾਨਾਂ ਦੀ ਹੋਈ ਬੱਲੇ-ਬੱਲੇ, ਸਰਕਾਰ ਨੇ ਖੇਤੀਬਾੜੀ ਲਈ 13,784 ਕਰੋੜ ਦਾ ਬਜਟ ਰੱਖਿਆ

Punjab Agriculture Budget 2024: "ਮਿਸ਼ਨ ਉਨਤ ਕਿਸਾਨ" ਤਹਿਤ 87,000 ਕਿਸਾਨਾਂ ਨੂੰ ਕਪਾਹ ਦੇ ਬੀਜ 'ਤੇ 33% ਸਬਸਿਡੀ ਪ੍ਰਦਾਨ ਕੀਤੀ ਗਈ।

Punjab Agriculture Budget 2024: ਕਿਸਾਨਾਂ ਦੀ ਹੋਈ ਬੱਲੇ-ਬੱਲੇ, ਸਰਕਾਰ ਨੇ ਖੇਤੀਬਾੜੀ ਲਈ 13,784 ਕਰੋੜ ਦਾ ਬਜਟ ਰੱਖਿਆ

Punjab Agriculture Budget 2024: ਪੰਜਾਬ ਸਰਕਾਰ ਨੇ ਖੇਤੀਬਾੜੀ ਨੂੰ ਤਰਜ਼ੀਹ ਦਿੰਦੇ ਹੋਏ 13,784 ਕਰੋੜ ਦਾ ਬਜਟ ਰੱਖਿਆ ਹੈ।ਸਰਕਾਰ ਨੇ ਫਸਲੀ ਵਿਭਿੰਨਤਾ ਦੀਆਂ ਵੱਖ-ਵੱਖ ਸਕੀਮਾਂ ਲਈ ਵਿੱਤੀ ਸਾਲ 2024-25 ਵਿੱਚ 575 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ। ਸਰਕਾਰ ਕਿਸਾਨਾਂ ਨੂੰ ਵਿਭਿੰਨਤਾ ਲਈ ਉਤਸ਼ਾਹਿਤ ਕਰਨ ਲਈ ਭਵਿੱਖ ਵਿੱਚ ਵੀ ਅਜਿਹੀਆਂ ਯੋਜਨਾਵਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਕੰਮ ਕਰ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਖੇਤੀਬਾੜੀ, ਮਿੱਟੀ, ਡਿੱਗਦੇ ਪਾਈ ਦੇ ਪੱਧਰ ਆਦਿ ਨੂੰ ਬਿਹਤਰ ਬਣਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ।

ਮਿਸ਼ਨ ਉਨਤ ਕਿਸਾਨ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਨੂੰ ਨਰਮੇ ਦੀ ਸੁਚੱਜੀ ਕਾਸ਼ਤ ਲਈ ਸਮੇਂ ਸਿਰ ਤਕਨੀਕੀ ਜਾਣਕਾਰੀ ਦੇਣ ਲਈ ਮੌਜੂਦਾ ਸਾਲ ਵਿੱਚ ਇੱਕ ਵਿਸ਼ੇਸ਼ "ਮਿਸ਼ਨ ਉਨਤ ਕਿਸਾਨ” ਸ਼ੁਰੂ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਲਗਭਗ 87 ਹਜ਼ਾਰ ਕਿਸਾਨਾਂ ਨੂੰ ਕਪਾਹ ਦੇ ਬੀਜ 'ਤੇ 33% ਸਬਸਿਡੀ ਵੀ ਪ੍ਰਦਾਨ ਕੀਤੀ ਹੈ।

ਉਨ੍ਹਾਂ ਨੇ ਕਿ ਹਾ ਕਿ ਅਸੀਂ ਸਮਝਦੇ ਹਾਂ ਕਿ ਵੈਲਿਊ ਐਡੀਸ਼ਨ ਬਿਨਾਂ ਫਸਲੀ ਵਿਭਿੰਨਤਾ ਰਾਹੀਂ ਖੇਤੀ ਵਿੱਚ ਸੁਧਾਰ ਦੇ ਲੋੜੀਂਦੇ ਨਤੀਜੇ ਨਹੀਂ ਮਿਲਣਗੇ। ਇਸ ਲਈ ਮੌਜੂਦਾ ਸਾਲ ਵਿਚ ਕਈ ਪ੍ਰਾਜੈਕਟ ਸ਼ੁਰੂ ਕਰਨ ਲਈ 50 ਕਰੋੜ ਰੁਪਏ ਪੈਗਰੈਕਸਕੋ (PAGREXCO) ਨੂੰ ਦੇਣ ਵਾਸਤੇ ਰੱਖੇ ਜਾ ਚੁੱਕੇ ਹਨ। ਹੁਸ਼ਿਆਰਪੁਰ ਵਿਖੇ ਆਟੋਮੇਟਿਡ ਬੇਵਰੇਜ ਯੂਨਿਟ ਦੀ ਸਥਾਪਨਾ; ਅਬੋਹਰ ਵਿਖੇ ਮਿਰਚ ਪ੍ਰੋਸੈਸਿੰਗ ਸੈਂਟਰ; ਜਲੰਧਰ ਵਿਖੇ ਵੈਲਯੂ ਐਡਿਡ ਪ੍ਰੋਸੈਸਿੰਗ ਸਹੂਲਤ ਅਤੇ ਫਤਿਹਗੜ੍ਹ ਸਾਹਿਬ ਵਿਖੇ ਰੈਡੀ-ਟੂ-ਈਟ ਫੂਡ ਮੈਨੂਫੈਕਚਰਿੰਗ ਯੂਨਿਟ ਅਤੇ ਹੋਰ ਪ੍ਰੋਜੈਕਟਾਂ ਲਈ 250 ਕਰੋੜ ਰੁਪਏ ਦਾ ਸਿਡਬੀ ਨਾਲ ਐਮ.ਓ.ਯੂ ਸਾਇਨ ਕੀਤਾ ਜਾ ਚੁੱਕਾ ਹੈ।

ਬਾਗਬਾਨੀ

ਵੱਖ-ਵੱਖ ਫ਼ਸਲੀ ਵਿਭਿੰਨਤਾ ਉਪਾਵਾਂ ਤੋਂ ਇਲਾਵਾ ਉਤਪਾਦ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਪ੍ਰਮੁੱਖ ਉਤਪਾਦਨ ਖੇਤਰਾਂ ਵਿੱਚ ਬਾਗਬਾਨੀ ਫਸਲਾਂ ਦੇ ਕਲੱਸਟਰਾਂ ਨੂੰ ਵਿਕਸਤ ਕਰਨ ਲਈ ਇਕ ਨਵੀਂ ਪਹਿਲਕਦਮੀ ਭਾਵ “ਪੰਜਾਬ ਬਾਗਬਾਨੀ ਅਡਵਾਂਸਮੈਂਟ ਐਂਡ ਸਸਟੇਨੇਬਲ ਐਂਟਰਪ੍ਰੀਨਿਓਰਸ਼ਿਪ (PHASE)” ਦਾ ਐਲਾਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਇਸ ਲਈ ਬਜਟ ਵਿੱਚ ਢੁਕਵਾਂ ਉਪਬੰਧ ਕੀਤਾ ਗਿਆ ਹੈ। ਮਸ਼ਰੂਮ ਖੇਤੀ; ਫੁੱਲਾਂ ਦੇ ਬੀਜਾਂ ਦੇ ਉਤਪਾਦਨ; ਫਲਾਂ ਅਤੇ ਸਬਜੀਆਂ ਦੇ ਬਗੀਚਿਆਂ ਦੇ ਵਿਕਾਸ ਲਈ ਬਣਾਈਆਂ ਗਈਆਂ ਸਕੀਮਾਂ ਵਾਸਤੇ ਢੁਕਵੀਂ ਤਜਵੀਜ ਕੀਤੀ ਗਈ ਹੈ।

ਕਿਸਾਨਾਂ ਨੂੰ ਮੁਫਤ ਬਿਜਲੀ

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਮਹੱਇਆ ਕਰਵਾਉਣ ਦੇ ਫੈਸਲਾ ਨੂੰ ਜਾਰੀ ਰੱਖਿਆ ਹੈ। ਖਜ਼ਾਨਾ ਮੰਤਰੀ ਨੇ ਕਿਹਾ ਹੈ ਕਿ ਅਸੀਂ ਹਰ ਤਰ੍ਹਾਂ ਨਾਲ ਆਪਣੇ 'ਅੰਨਦਾਤਾ' ਪ੍ਰਤੀ ਵਚਨਬੱਧ ਹੈ ਅਤੇ ਇਸ ਲਈ ਉਹਨਾਂ ਦੀ ਨਿਰੰਤਰ ਸਹਾਇਤਾ ਵਜੋਂ ਵਿੱਤੀ ਸਾਲ 2024-25 ਵਿੱਚ ਖੇੜੀਬਾੜੀ ਦੀ ਸਬਸਿਡੀ ਵਜੋਂ 9,330 ਕਰੋੜ ਰੁਪਏ ਜਾਰੀ ਕੀਤੀ ਗਏ ਹਨ।

ਮਿੱਟੀ ਅਤੇ ਜਲ-ਸੰਭਾਲ

ਅਸੀਂ ਸਾਰੇ ਧਰਤੀ ਹੇਠਲੇ ਘੱਟ ਰਹੇ ਪਾਈ ਦੀ ਸਮੱਸਿਆ ਪ੍ਰਤੀ ਸੁਚੇਤ ਹਾਂ ਅਤੇ 150 ਵਿਚੋਂ 114 ਬਲਾਕਾਂ ਨੂੰ ਡਾਰਕ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ। ਉਪਲੱਬਧ ਜਮੀਨੀ ਅਤੇ ਧਰਤੀ ਹੇਠਲੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ, ਖੇਤਾਂ ਵਿਚ ਵੱਖ-ਵੱਖ ਜਲ ਸੰਭਾਲ ਤਕਨੀਕਾਂ ਜਿਵੇਂ ਕਿ ਸੂਖ਼ਮ ਸਿੰਚਾਈ ਅਤੇ ਧਰਤੀ ਹੇਠ ਪਾਈਪ-ਲਾਈਨਾਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਚਾਲੂ ਸਾਲ ਦੌਰਾਨ 13,016 ਹੈਕਟੇਅਰ ਖੇਤਰ ਨੂੰ ਇਸ ਦਾ ਲਾਭ ਹੋਇਆ ਹੈ। ਮੈਂ ਮਿੱਟੀ ਅਤੇ ਪਾਣੀ ਦੀ ਸੰਭਾਲ ਲਈ 194 ਕਰੋੜ ਰੁਪਏ ਦੇ ਬਜਟ ਦੀਆਂ ਤਜਵੀਜ਼ਾ ਰੱਖਦਾ ਹਾਂ, ਜਿਸ ਵਿੱਚ ਕਿਸਾਨਾਂ ਨੂੰ ਸਿੰਚਾਈ ਲਈ ਅੰਡਰਗਰਾਊਂਡ ਪਾਈਪਲਾਈਨਾਂ ਵਿਛਾਉਣ ਹਿੱਤ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਦੋ ਨਵੇਂ ਨਾਬਾਰਡ ਪ੍ਰੋਜੈਕਟ ਸ਼ੁਰੂ ਕਰਨ ਦੀਆਂ ਤਜਵੀਜ਼ਾਂ ਸ਼ਾਮਲ ਹਨ।

ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ

ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਤੋਂ ਬਿਨਾਂ ਵਿਭਿੰਨਤਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਸੂਬੇ ਦੀ ਗ੍ਰਾਮੀਣ ਆਰਥਿਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜ਼ਮੀਨੀ ਪੱਧਰ 'ਤੇ ਵਿਸ਼ੇਸ਼ ਵੈਟਰਨਰੀ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਸਾਡੀ ਸਰਕਾਰ ਨੇ ਵਿੱਤੀ ਸਾਲ 2022-23 ਅਤੇ ਵਿੱਤੀ ਸਾਲ 2023-24 ਦੌਰਾਨ 326 ਵੈਟਰਨਰੀ ਅਫਸਰ ਅਤੇ 503 ਵੈਟਰਨਰੀ ਇੰਸਪੈਕਟਰ ਨਿਯੁਕਤ ਕੀਤੇ ਹਨ।

ਪਿੰਡ ਕਿੱਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਵਿਖੇ ਇੱਕ ਨਵਾਂ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਗਿਆ ਹੈ। 3,233 ਏਕੜ ਦਾ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਗਿਆ ਹੈ। ਇੱਕ ਦਰਿਆ ਮੱਛੀ ਪਾਲਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ 3 ਲੱਖ ਮੱਛੀ ਪੂੰਗ ਨੂੰ ਦਰਿਆਵਾਂ ਵਿੱਚ ਪਾਇਆ ਗਿਆ ਹੈ।

Trending news