Punjab Batala Firing News: ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਛੋਟਾ ਔਲਖ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਪੰਚਾਇਤੀ ਜ਼ਮੀਨ ਦੇ ਵਿੱਚ ਬੀਜੇ ਚਾਰੇ ਨੂੰ ਲੈ ਕੇ ਆਪ ਪਾਰਟੀ ਦੇ ਵਰਕਰ ਆਪਸ ਵਿੱਚ ਭਿੜ ਗਏ।
Trending Photos
Punjab Firing News: ਪੰਜਾਬ ਵਿੱਚ ਕਤਲ, ਫਾਇਰਿੰਗ ਅਤੇ ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ
ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਚਾਇਤੀ ਜ਼ਮੀਨ ਦੇ ਵਿੱਚ ਬੀਜੇ ਚਾਰੇ ਨੂੰ ਲੈ ਕੇ ਆਪ ਪਾਰਟੀ ਦੇ ਵਰਕਰ ਆਪਸ ਵਿੱਚ ਭਿੜ ਗਏ। ਝਗੜੇ ਵਿੱਚ ਦੋਵੇਂ ਧਿਰਾਂ ਦੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਲੜਾਈ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ
ਜਾਣਕਾਰੀ ਦਿੰਦਿਆ ਪੀੜਤ ਸਰਬਜੀਤ ਸਿੰਘ ਸੱਬੂ ਉਸਦੀ ਪਤਨੀ ਅਤੇ ਮਾਤਾ ਨਰਿੰਦਰ ਕੌਰ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਉੱਤੇ ਅਸੀਂ ਚਾਰਾ ਬੀਜਿਆ ਹੋਇਆ ਸੀ ਜਦੋਂ ਅਸੀਂ ਆਪਣੀ ਨੂੰਹ ਦੀ ਦਵਾਈ ਲੈਣ ਜਾ ਰਹੇ ਸੀ ਅਤੇ ਰਸਤੇ ਵਿੱਚ ਜਦੋਂ ਜ਼ਮੀਨ ਕੋਲ ਅਸੀਂ ਰੁਕੇ ਤਾਂ ਦੂਜੀ ਧਿਰ ਦੇ ਬੰਦਿਆਂ ਵੱਲੋਂ ਸਾਡੇ ਉੱਤੇ ਤੇਜ਼ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਜਿਸ ਨਾਲ ਅਸੀਂ ਭੱਜ ਕੇ ਸਾਹਮਣੇ ਅਜੀਤ ਸਿੰਘ ਦੇ ਘਰ ਵੜ ਕੇ ਆਪਣੀ ਜਾਨ ਬਚਾਈ ਪਰ ਦੋਸ਼ੀਆਂ ਵੱਲੋਂ ਉਸ ਘਰ ਉੱਤੇ ਵੀ ਹਮਲਾ ਕਰਕੇ ਭੰਨ ਤੋੜ ਕੀਤੀ ਗਈ ਅਤੇ ਉਹਨਾਂ ਵੱਲੋਂ ਦੋ ਫਾਇਰ ਵੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਸੀਂ ਵੀ ਆਮ ਆਦਮੀ ਪਾਰਟੀ ਦੇ ਵਰਕਰ ਹਾਂ ਅਤੇ ਦੂਜੀ ਧਿਰ ਵੀ ਆਮ ਆਦਮੀ ਪਾਰਟੀ ਨਾਲ ਹੀ ਸਬੰਧਿਤ ਹੈ। ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ।
ਇਹ ਵੀ ਪੜ੍ਹੋ: Punjab News: ਐਸਐਸਪੀ ਮੋਗਾ ਜੇ ਏਲੇਨਚੇਲੀਅਨ ਸਮੇਤ ਕਈ ਪੁਲਿਸ ਮੁਲਾਜ਼ਮ ਡੀਜੀਪੀ ਡਿਸਕ ਨਾਲ ਸਨਮਾਨਿਤ
ਇਸ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋ ਰਹੀ ਹੈ। ਉੱਥੇ ਹੀ ਮੋਕੇ ਉੱਤੇ ਮੋਜੂਦ ਪਿੰਡ ਵਾਸੀ ਜਗਦੀਸ਼ ਸਿੰਘ ਅਤੇ ਅਜੀਤ ਸਿੰਘ ਨੇ ਵੀ ਘਟਨਾ ਬਾਰੇ ਦੱਸਦੇ ਹੋਏ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਅਜਿਹੀ ਗੁੰਡਾਗਰਦੀ ਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਉੱਥੇ ਹੀ ਸੰਬਧਿਤ ਥਾਣਾ ਦੇ ਇੰਚਾਰਜ ਬਲਜੀਤ ਕੌਰ ਨੇ ਮੌਕੇ ਤੇ ਪੁੱਜ ਕੇ ਸਥਿਤੀ ਤੇ ਕਾਬੂ ਪਾਇਆ ਅਤੇ ਕਿਹਾ ਕਿ ਬਿਆਨ ਦਰਜ ਕੀਤੇ ਜਾ ਰਹੇ ਹਨ ਤਫਤੀਸ਼ ਦੌਰਾਨ ਜੋ ਵੀ ਦੋਸ਼ੀ ਹੋਵੇਗਾ ਉਸ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)
ਇਹ ਵੀ ਪੜ੍ਹੋ: Kasauli Landslide News: ਕਸੌਲੀ 'ਚ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ, 3 ਇਮਾਰਤਾਂ ਨੁਕਸਾਨੀਆਂ, ਲੱਖਾਂ ਦਾ ਨੁਕਸਾਨ