Punjab Accident News: ਬਠਿੰਡਾ ਦੇ ਰਾਮਪੁਰਾ ਫੂਲ ਤੋਂ ਇੱਕ ਸਕੂਲ ਦੇ ਬੱਚੇ ਭਾਖੜਾ ਡੈਮ ਦੇਖਣ ਲਈ ਜਾ ਰਹੇ ਸਨ। ਭਾਖੜਾ ਡੈਮ ਜਾਂਦੇ ਹੋਏ ਨੰਗਲ ਤੋਂ ਭਾਖੜਾ ਡੈਮ ਦੇ ਰਸਤੇ ਤੇ ਪਿੰਡ ਔਲਿੰਡਾ ਬੱਸ ਦੀ ਅਚਾਨਕ ਬਰੇਕ ਫੇਲ੍ਹ ਹੋ ਜਾਣ ਕਾਰਨ ਬੱਸ ਹਾਦਸਾ ਗ੍ਰਸਤ ਹੋ ਗਈ।
Trending Photos
Punjab Accident News: ਬਠਿੰਡਾ ਦੇ ਰਾਮਪੁਰਾ ਫੂਲ ਤੋਂ ਇੱਕ ਸਕੂਲ ਦੇ ਬੱਚੇ ਭਾਖੜਾ ਡੈਮ ਦੇਖਣ ਲਈ ਜਾ ਰਹੇ ਸਨ। ਭਾਖੜਾ ਡੈਮ ਜਾਂਦੇ ਹੋਏ ਨੰਗਲ ਤੋਂ ਭਾਖੜਾ ਡੈਮ ਦੇ ਰਸਤੇ ਤੇ ਪਿੰਡ ਔਲਿੰਡਾ ਬੱਸ ਦੀ ਅਚਾਨਕ ਬਰੇਕ ਫੇਲ ਹੋ ਜਾਣ ਕਾਰਨ ਬੱਸ ਹਾਦਸਾ ਗ੍ਰਸਤ ਹੋ ਗਈ। ਬੱਸ ਡਰਾਈਵਰ ਨੇ ਸੂਝ ਬੂਝ ਦੇ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਡਰਾਈਵਰ ਨੇ ਬੱਸ ਨੂੰ ਇੱਕ ਛੋਟੀ ਪਹਾੜੀ ਦੇ ਨਾਲ ਟਕਰਾ ਦਿੱਤਾ ਜਿਸ ਨਾਲ ਬੱਸ ਪਲਟ ਗਈ। ਕਿਸੇ ਬੱਚੇ ਤੇ ਅਧਿਆਪਕ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ, ਦੋ ਜਾਂ ਤਿੰਨ ਬੱਚਿਆਂ ਦੇ ਮਾਮੂਲੀ ਚੋਟਾਂ ਲੱਗੀਆਂ ਹਨ ਬਾਕੀ ਸਹੀ ਸਲਾਮਤ ਹਨ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਨੰਗਲ ਲਿਆਂਦਾ ਗਿਆ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ।
ਬਠਿੰਡਾ ਦੇ ਰਾਮਪੁਰਾ ਫੂਲ ਤੋਂ ਇੱਕ ਸਕੂਲ ਦੇ ਬੱਚੇ ਭਾਖੜਾ ਡੈਮ ਦੇਖਣ ਲਈ ਜਾ ਰਹੇ ਸਨ। ਭਾਖੜਾ ਡੈਮ ਜਾਂਦੇ ਹੋਏ ਨੰਗਲ ਤੋਂ ਭਾਖੜਾ ਡੈਮ ਦੇ ਰਸਤੇ ਤੇ ਪਿੰਡ ਔਲਿੰਡਾ ਬਸ ਦੀ ਅਚਾਨਕ ਬਰੇਕ ਫੇਲ ਹੋ ਜਾਣ ਕਾਰਨ ਬਸ ਹਾਦਸਾ ਗ੍ਰਸਤ ਹੋ ਗਈ। ਬੱਸ ਡਰਾਈਵਰ ਨੇ ਸੂਝ ਬੂਝ ਦੇ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਡਰਾਈਵਰ ਨੇ ਬੱਸ ਨੂੰ ਇੱਕ ਛੋਟੀ ਪਹਾੜੀ ਦੇ ਨਾਲ ਟਕਰਾ ਦਿੱਤਾ ਜਿਸ ਨਾਲ ਬਸ ਪਲਟ ਗਈ । ਕਿਸੇ ਬੱਚੇ ਤੇ ਅਧਿਆਪਕ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ ਦੋ ਜਾਂ ਤਿੰਨ ਬੱਚਿਆਂ ਦੇ ਮਾਮੂਲੀ ਚੋਟਾਂ ਲੱਗੀਆਂ ਹਨ ਬਾਕੀ ਸਹੀ ਸਲਾਮਤ ਹਨ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਨੰਗਲ ਲਿਆਂਦਾ ਗਿਆ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਨਹਿਰ 'ਚ ਤੈਰਦੀ ਮਿਲੀ ਲਾਸ਼, ਗੋਤਾਖੋਰਾਂ ਨੇ ਪੁਲਿਸ ਨੂੰ ਦਿੱਤੀ ਸੂਚਨਾ
ਮੌਕੇ ਉੱਤੇ ਪਹੁੰਚੇ ਹਿਮਾਚਲ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕੰਟਰੋਲ ਰੂਮ ਤੇ ਸੂਚਨਾ ਮਿਲੀ ਸੀ ਤੇ ਮੌਕੇ ਤੇ ਆ ਕੇ ਉਹਨਾਂ ਨੇ ਦੇਖਿਆ ਕਿ ਇੱਕ ਪ੍ਰਾਈਵੇਟ ਬੱਸ ਸੜਕ ਦੇ ਵਿੱਚ ਪਲਟੀ ਹੋਈ ਹੈ। ਇਹ ਬਸ ਬਠਿੰਡਾ ਤੋਂ ਸੀਨੀਅਰ ਸੈਕੰਡਰੀ ਸਕੂਲ ਬੁਰਜ ਤੋਂ ਬੱਚਿਆਂ ਦਾ ਟੂਰ ਲੈ ਕੇ ਬੱਚਿਆਂ ਨੂੰ ਭਾਖੜਾ ਡੈਮ ਲੈ ਕੇ ਜਾ ਰਹੀ ਸੀ ਅਤੇ ਬੱਸ ਵਿੱਚ 58 ਬੱਚੇ ਸਵਾਰ ਸਨ । ਸਿਰਫ ਦੋ ਤਿੰਨ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਬਾਕੀ ਸਾਰੇ ਬੱਚੇ ਠੀਕ ਹਨ।
ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਡਰਾਈਵਰ ਅਤੇ ਅਧਿਆਪਕਾਂ ਦਾ ਕਹਿਣਾ ਹੈ ਕਿ ਬਸ ਦੀ ਬਰੇਕ ਠੀਕ ਨਹੀਂ ਲੱਗ ਰਹੀ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਇਹ ਜਾਂਚ ਦਾ ਵਿਸ਼ਾ ਹੈ ਕਿ ਹਾਦਸਾ ਕਿਵੇਂ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ ।