Punjab Cabinet Reshuffle news: ਫੌਜਾ ਸਿੰਘ ਸਰਾਰੀ ਦੀ ਥਾਂ ਡਾ. ਬਲਬੀਰ ਸਿੰਘ ਹੋਣਗੇ ਨਵੇਂ ਮੰਤਰੀ
Advertisement
Article Detail0/zeephh/zeephh1517955

Punjab Cabinet Reshuffle news: ਫੌਜਾ ਸਿੰਘ ਸਰਾਰੀ ਦੀ ਥਾਂ ਡਾ. ਬਲਬੀਰ ਸਿੰਘ ਹੋਣਗੇ ਨਵੇਂ ਮੰਤਰੀ

ਦੱਸਿਆ ਜਾ ਰਿਹਾ ਹੈ ਕਿ ਫੌਜਾ ਸਿੰਘ ਸਰਾਰੀ ਦੇ ਅਸਤੀਫਾ ਦੇਣ ਤੋਂ ਬਾਅਦ ਹੁਣ ਬਲਬੀਰ ਸਿੰਘ ਉਨ੍ਹਾਂ ਦਾ ਅਹੁਦਾ ਸੰਭਾਲਣਗੇ। 

Punjab Cabinet Reshuffle news: ਫੌਜਾ ਸਿੰਘ ਸਰਾਰੀ ਦੀ ਥਾਂ ਡਾ. ਬਲਬੀਰ ਸਿੰਘ ਹੋਣਗੇ ਨਵੇਂ ਮੰਤਰੀ

Punjab Cabinet Reshuffle news: ਪੰਜਾਬ ਦੀ ਰਾਜਨੀਤੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫਾ (Fauja Singh Sarari resignation) ਦੇਣ ਤੋਂ ਬਾਅਦ ਡਾ. ਬਲਬੀਰ ਸਿੰਘ ਦਾ ਨਾਮ ਨਵੇਂ ਮੰਤਰੀ (Dr Balbir Singh to be new Punjab Minister) ਵਜੋਂ ਸਾਹਮਣੇ ਆ ਰਿਹਾ ਹੈ।  

ਦੱਸ ਦਈਏ ਕਿ ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ ਤੋਂ ਵਿਧਾਇਕ ਹਨ । ਹੁਣ ਦੱਸਿਆ ਜਾ ਰਿਹਾ ਹੈ ਕਿ ਫੌਜਾ ਸਿੰਘ ਸਰਾਰੀ ਦੇ ਅਸਤੀਫਾ (Fauja Singh Sarari resignation) ਦੇਣ ਤੋਂ ਬਾਅਦ ਹੁਣ ਬਲਬੀਰ ਸਿੰਘ ਉਨ੍ਹਾਂ ਦਾ ਅਹੁਦਾ ਸੰਭਾਲਣਗੇ। 

ਦੱਸ ਦਈਏ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣਾ ਅਸਤੀਫਾ ਦਿੱਤਾ ਹੈ। ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਹਮੇਸ਼ਾ ਰਹਿਣਗੇ। 

ਇਸ ਦੌਰਾਨ ਕਿਆਸ ਲਗਾਏ ਜਾ ਰਹੇ ਸਨ ਕਿ ਪੰਜਾਬ ਮੰਤਰੀ ਮੰਡਲ 'ਚ ਵੀ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ ਅਤੇ ਵਿਭਾਗਾਂ 'ਚ ਕਈ ਮੰਤਰੀ ਬਦਲੇ ਜਾ ਸਕਦੇ ਹਨ।  

Punjab Cabinet Reshuffle news: Dr Balbir Singh to replace Fauja Singh Sarari as new minister:

ਇਸ ਦੌਰਾਨ ਇਹ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਸ਼ਨੀਵਾਰ ਸ਼ਾਮ ਨੂੰ ਰਾਜਪਾਲ ਦੀ ਰਿਹਾਇਸ਼ 'ਤੇ ਸਾਦੇ ਪ੍ਰੋਗਰਾਮ 'ਚ ਨਵੇਂ ਮੰਤਰੀ ਨੂੰ ਸਹੁੰ ਵੀ ਚੁਕਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਕੈਬਨਿਟ ਮੰਤਰੀ Fauja Singh Sarari ਨੇ ਦਿੱਤਾ ਅਸਤੀਫਾ, ਮੰਤਰੀ ਮੰਡਲ 'ਚ ਹੋ ਸਕਦਾ ਹੈ ਵੱਡਾ ਫੇਰਬਦਲ

ਦੱਸਣਯੋਗ ਹੈ ਕਿ ਫੌਜਾ ਸਿੰਘ ਸਰਾਰੀ ਕੋਲ 4 ਵਿਭਾਗ ਸਨ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਜਾਂ ਤਾਂ ਪੰਜਾਬ ਸਰਕਾਰ ਵੱਲੋਂ ਇੱਕੋ ਹੀ ਮੰਤਰੀ ਨੂੰ ਚਾਰੇ ਵਿਭਾਗਾਂ ਦੀ ਸਾਂਭ ਸੰਭਾਲ ਦਾ ਜਿੰਮਾ ਮਿਲ ਸਕਦਾ ਹੈ ਜਾਂ ਫ਼ਿਰ ਵੱਖਰੇ ਵੱਖਰੇ ਮੰਤਰੀ ਬਣਾਏ ਜਾ ਸਕਦੇ ਹਨ।  

ਇਹ ਵੀ ਪੜ੍ਹੋ: Punjab news: ਪੰਜਾਬ 'ਚ ਵੀ ਹੁਣ 8 ਜਨਵਰੀ ਨੂੰ ਨਹੀਂ ਖੁੱਲਣਗੇ ਸਕੂਲ, ਸਰਦੀ ਦੀਆਂ ਛੁੱਟੀਆਂ 'ਚ ਹੋਇਆ ਵਾਧਾ

Trending news