Punjab Clash News: ਚੋਣਾਂ ਦੌਰਾਨ ਬੂਥ ਲਾਉਣ ਨੂੰ ਲੈ ਹੋਇਆ ਝਗੜਾ, ਫਿਰ ਅੱਜ ਇਲਾਜ ਦੌਰਾਨ ਹੋਈ ਮੌਤ
Advertisement
Article Detail0/zeephh/zeephh2282591

Punjab Clash News: ਚੋਣਾਂ ਦੌਰਾਨ ਬੂਥ ਲਾਉਣ ਨੂੰ ਲੈ ਹੋਇਆ ਝਗੜਾ, ਫਿਰ ਅੱਜ ਇਲਾਜ ਦੌਰਾਨ ਹੋਈ ਮੌਤ

Punjab Clash News: ਚੋਣਾਂ ਦੌਰਾਨ ਬੂਥ ਲਾਉਣ ਤੋਂ ਰੋਕਨ ਕਰਕੇ ਇਹ ਲੜਾਈ ਸ਼ੁਰੂ ਹੋਈ ਸੀ ਅਤੇ ਇਸ ਦੌਰਾਨ ਹੁਣ ਇੱਕ ਵਿਅਕਤੀ ਦੀ ਮੌਤ ਹੋਈ ਹੈ।

Punjab Clash News: ਚੋਣਾਂ ਦੌਰਾਨ ਬੂਥ ਲਾਉਣ ਨੂੰ ਲੈ ਹੋਇਆ ਝਗੜਾ, ਫਿਰ ਅੱਜ ਇਲਾਜ ਦੌਰਾਨ ਹੋਈ ਮੌਤ

Punjab Elections Polling booth Clash News/ ਅਨਮੋਲ ਵੜਿਗ: ਚੋਣਾਂ ਦੌਰਾਨ ਬੂਥ ਲਾਉਣ ਦੇ ਮਾਮਲੇ ਨੂੰ ਲੈ ਕੇ ਪਿੰਡ ਕੱਖਾਂ ਵਾਲੀ ਵਿਖੇ ਹੋਏ ਮਾਮੂਲੀ ਤਤਕਾਰ ਦੌਰਾਨ ਇਕ ਦੀ ਜੇਰੇ ਇਲਾਜ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੁਣ ਥਾਣਾ ਲੰਬੀ ਦੀ ਪੁਲਿਸ ਵਲੋਂ ਮਿਰਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਉੱਤੇ ਪਿੰਡ ਦੇ ਮਜੂਦਾ ਸੱਤਾਧਾਰੀ ਪਾਰਟੀ ਦੇ ਸਰਪੰਚ ਸਮੇਤ ਦਰਜਨ ਦੇ ਕਰੀਬ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪਰਿਵਾਰ ਨੇ ਆਰੋਪੀਆ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਬੂਥ ਲਾਉਣ ਤੋਂ ਰੋਕ ਰਿਹਾ ਸੀ ਜਿਸ ਨੂੰ ਲੈ ਕੇ ਝਗੜਾ ਹੋਇਆ ਸੀ 
ਦੱਸ ਦਈਏ ਕਿ ਪਿਛਲੇ ਦਿਨੀ ਹੋਈਆ ਲੋਕ ਸਭਾ ਦੀਆ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਬੂਥ ਨੂੰ ਲੈ ਕੇ ਹਲਕਾਂ ਲੰਬੀ ਦੇ ਪਿੰਡ ਕੱਖਾਂ ਵਾਲੀ ਵਿਖੇ ਹੋਏ ਝਗੜਾ ਮੌਤ ਦਾ ਕਾਰਨ ਬਣ ਗਿਆ ਹੈ। ਬੂਟਾ ਰਾਮ ਨੇ ਦੱਸਿਆ ਕਿ ਚੋਣਾਂ ਵਾਲੇ ਦਿਨ ਅਸੀਂ ਮੇਰੇ ਚਾਚਾ ਗੁਰਮੀਤ ਰਾਮ ਦੇ ਘਰ ਕੋਲ ਕਾਂਗਰਸ ਪਾਰਟੀ ਦਾ ਬੂਥ ਲਾਇਆ ਸੀ ਦੂਸਰੀ ਧਿਰ ਸਤਾ ਧਾਰੀ ਪਾਰਟੀ ਦਾ ਮਜੂਦਾ ਸਰਪੰਚ ਦਲੀਪ ਰਾਮ ਸਾਨੂੰ ਬੂਥ ਲਾਉਣ ਤੋਂ ਰੋਕ ਰਿਹਾ ਸੀ ਜਿਸ ਨੂੰ ਲੈ ਕੇ ਝਗੜਾ ਹੋਇਆ ਸੀ 

ਇਹ ਵੀ ਪੜ੍ਹੋ: Kangana Ranaut Slapped: ਕੌਣ ਹੈ ਕੁਲਵਿੰਦਰ ਕੌਰ? ਕੰਗਨਾ ਰਣੌਤ ਥੱਪੜ ਮਾਮਲੇ 'ਚ ਕੀਤਾ ਗਿਆ ਹੈ ਮੁਅੱਤਲ 
 

ਜਿਨ੍ਹਾਂ ਨੇ ਇਸ ਰੰਜਸ਼ ਨੂੰ ਲੈ ਕੇ ਗਿਣਤੀ ਵਾਲੇ ਦਿਨ ਸ਼ਾਮ ਨੂੰ ਆਪਣੇ ਸਾਥੀਆਂ ਸਮੇਤ ਸਾਡੇ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਮੇਰਾ ਚਾਚਾ ਗੁਰਮੀਤ ਰਾਮ ਅਤੇ ਦੂਸਰਾ ਮਨਜੀਤ ਰਾਮ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਹੁਣ ਉਹਨਾਂ ਦੇ ਜ਼ਿਆਦਾ ਸੱਟਾਂ ਹੋਣ ਕਰਕੇ ਡਾਕਟਰਾਂ ਨੇ ਬਠਿੰਡੇ ਰੈਫਰ ਕਰ ਦਿੱਤਾ ਅਤੇ ਜੇਰੇ ਇਲਾਜ ਗੁਰਮੀਤ ਰਾਮ ਦੀ ਮੌਤ ਹੋ ਗਈ। ਇਸ ਦੌਰਾਨ ਅਸੀਂ ਮੰਗ ਕਰਕੇ ਹਾਂ ਕਿ ਸਾਰਿਆਂ ਨੂੰ ਸਰਪੰਚ ਸਮੇਤ ਜਿਨ੍ਹਾਂ ਚਿਰ ਗਿਰਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ।

ਦੂਜੇ ਪਾਸੇ ਲੰਬੀ ਨੇ ਕੈਮਰੇ ਸਾਹਮਣੇ ਨਾ ਆਉਦੇ ਹੋਏ ਪੁਲਿਸ ਦਾ ਕਹਿਣਾ ਹੈ ਕੇ ਮਿਰਤਕ ਪਰਿਵਾਰ ਵਾਲਿਆਂ ਦੇ ਬਿਆਨਾਂ ਤੇ ਅਲੱਗ ਅਲੱਗ ਧਰਾਵਾ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਣਾ ਨੂੰ ਗਿਰਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

Trending news