Punjab Crime News: NCRB ਨੇ ਲਾਪਤਾ ਲੋਕਾਂ ਦੇ ਅੰਕੜੇ ਕੀਤੇ ਜਾਰੀ, ਪੰਜਾਬ ਦਾ ਡਾਟਾ ਹੈਰਾਨ ਕਰਨ ਵਾਲਾ
Advertisement
Article Detail0/zeephh/zeephh2013481

Punjab Crime News: NCRB ਨੇ ਲਾਪਤਾ ਲੋਕਾਂ ਦੇ ਅੰਕੜੇ ਕੀਤੇ ਜਾਰੀ, ਪੰਜਾਬ ਦਾ ਡਾਟਾ ਹੈਰਾਨ ਕਰਨ ਵਾਲਾ

Punjab Crime News: NCRB ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਇਸ ਸਮੇਂ 2171 ਬੱਚੇ ਲਾਪਤਾ ਹਨ, ਜਿਨ੍ਹਾਂ ਨੂੰ ਨਾ ਤਾਂ ਪੁਲਿਸ ਨੇ ਬਰਾਮਦ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦੇ ਕੇਸ ਹੱਲ ਕੀਤੇ ਹਨ।

Punjab Crime News: NCRB ਨੇ ਲਾਪਤਾ ਲੋਕਾਂ ਦੇ ਅੰਕੜੇ ਕੀਤੇ ਜਾਰੀ, ਪੰਜਾਬ ਦਾ ਡਾਟਾ ਹੈਰਾਨ ਕਰਨ ਵਾਲਾ

Punjab Crime News: ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਦੇਸ਼ ਭਰ ਵਿੱਚ ਲਾਪਤਾ ਹੋਏ ਲੋਕਾਂ ਦੇ ਅੰਕੜੇ ਪੇਸ਼ ਕੀਤੇ ਹਨ। NCRB ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਇਸ ਸਮੇਂ 2171 ਬੱਚੇ ਲਾਪਤਾ ਹਨ, ਜਿਨ੍ਹਾਂ ਨੂੰ ਨਾ ਤਾਂ ਪੁਲਿਸ ਨੇ ਬਰਾਮਦ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦੇ ਕੇਸ ਹੱਲ ਕੀਤੇ ਹਨ।

ਇਸ ਵਿੱਚ 911 ਲੜਕੇ ਅਤੇ 1260 ਲੜਕੀਆਂ ਸ਼ਾਮਲ ਹਨ। ਜਦੋਂ ਕਿ ਪੰਜਾਬ ਦੇ 12 ਹਜ਼ਾਰ 806 ਲੋਕ ਹਾਲੇ ਵੀ ਲਾਪਤਾ ਹਨ, ਜਿਨ੍ਹਾਂ ਵਿੱਚ 6737 ਮਰਦ ਅਤੇ 6069 ਔਰਤਾਂ ਸ਼ਾਮਲ ਹਨ। ਰਿਪੋਰਟ ਅਨੁਸਾਰ 2022 ਤੋਂ ਪਹਿਲਾਂ ਕੁੱਲ 2494 ਬੱਚੇ ਲਾਪਤਾ ਸਨ, ਜਿਨ੍ਹਾਂ ਵਿੱਚੋਂ 1185 ਲੜਕੇ ਅਤੇ 1309 ਲੜਕੀਆਂ ਸਨ, ਪਰ ਸਾਲ 2022 ਵਿੱਚ ਵੀ ਕੁੱਲ 1113 ਬੱਚੇ ਲਾਪਤਾ ਹੋਏ, ਜਿਨ੍ਹਾਂ ਵਿੱਚ 186 ਲੜਕੇ ਅਤੇ 927 ਕੁੜੀਆਂ ਸਨ।

ਸਤੰਬਰ 2023 ਤੱਕ ਪੰਜਾਬ ਵਿੱਚੋਂ 3607 ਬੱਚੇ ਲਾਪਤਾ ਹਨ, ਜਿਨ੍ਹਾਂ ਵਿੱਚ 1371 ਲੜਕੇ ਅਤੇ 2236 ਲੜਕੀਆਂ ਹਨ। ਅੰਕੜਿਆਂ ਅਨੁਸਾਰ ਪੁਲਿਸ ਨੇ ਸਾਲ 2022 ਵਿੱਚ 1436 ਲਾਪਤਾ ਬੱਚੇ ਲੱਭੇ, ਜਿਨ੍ਹਾਂ ਵਿੱਚ 460 ਲੜਕੇ ਅਤੇ 976 ਲੜਕੀਆਂ ਸਨ। ਪੁਲਿਸ ਲਾਪਤਾ ਬੱਚਿਆਂ ਦੇ ਕਰੀਬ 40 ਫੀਸਦੀ ਮਾਮਲਿਆਂ ਨੂੰ ਹੀ ਹੱਲ ਕਰ ਸਕੀ ਹੈ।

ਇਹ ਵੀ ਪੜ੍ਹੋPunjab Weather Update: ਪੰਜਾਬ 'ਚ ਹੋਰ ਵਧੀ ਠੰਢ, ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ ਕੀਤਾ ਜਾਰੀ

ਜੇ ਗੱਲ ਕਰੀਏ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਆਂਕੜਿਆਂ ਦੀ ਲੁਧਿਆਣਾ ਵਿੱਚ 217 ਬੱਚੇ ਅਤੇ 303 ਬਾਲਗ, ਜਲੰਧਰ ਵਿੱਚ 103 ਬੱਚੇ ਅਤੇ 696 ਔਰਤਾਂ ਅਤੇ ਮਰਦ, ਅੰਮ੍ਰਿਤਸਰ ਵਿੱਚ 139 ਬੱਚੇ ਅਤੇ 167 ਔਰਤਾਂ ਅਤੇ ਮਰਦ, ਬਠਿੰਡਾ ਵਿੱਚ 90 ਬੱਚੇ ਅਤੇ 100 ਬਾਲਗ, 22 ਬੱਚੇ ਅਤੇ 2 ਬਾਲਗ ਹਨ।

ਫਰੀਦਕੋਟ, ਫਤਿਹਗੜ੍ਹ ਸਾਹਿਬ ਵਿੱਚ 22 ਬੱਚੇ ਅਤੇ 2 ਬਾਲਗ, ਫਾਜ਼ਿਲਕਾ ਵਿੱਚ 38 ਬੱਚੇ ਅਤੇ 105 ਬਾਲਗ, ਫ਼ਿਰੋਜ਼ਪੁਰ ਵਿੱਚ 46 ਬੱਚੇ ਅਤੇ 85 ਬਾਲਗ, ਗੁਰਦਾਸਪੁਰ ਵਿੱਚ 28 ਬੱਚੇ ਅਤੇ 25 ਬਾਲਗ, ਹੁਸ਼ਿਆਰਪੁਰ ਵਿੱਚ 103 ਬੱਚੇ ਅਤੇ 127 ਬਾਲਗ, ਹੁਸ਼ਿਆਰਪੁਰ ਵਿੱਚ 103 ਬੱਚੇ ਅਤੇ 127 ਬਾਲਗ।

ਕਪੂਰਥਲਾ ਵਿੱਚ ਬੱਚੇ ਅਤੇ ਬਾਲਗ 52, ਤਰਨਤਾਰਨ ਵਿੱਚ 3 ਬੱਚੇ ਅਤੇ ਬਾਲਗ 113, ਸੰਗਰੂਰ ਵਿੱਚ 66 ਬੱਚੇ ਅਤੇ ਬਾਲਗ 26, ਰੋਪੜ ਵਿੱਚ 34 ਬੱਚੇ ਅਤੇ ਬਾਲਗ 70, ਪਟਿਆਲਾ ਵਿੱਚ 145 ਬੱਚੇ ਅਤੇ ਬਾਲਗ 75, ਪਠਾਨਕੋਟ ਵਿੱਚ 11 ਬੱਚੇ ਅਤੇ ਬਾਲਗ 71, ਨਵਾਂਸ਼ਹਿਰ ਵਿੱਚ 38 ਬੱਚੇ, ਮੁਕਤਸਰ 10 ਬੱਚੇ ਅਤੇ ਬਾਲਗ 190, ਮੋਗਾ ਵਿੱਚ 3 ਬੱਚੇ ਅਤੇ 126 ਬਾਲਗ, ਮਾਨਸਾ ਵਿੱਚ 4 ਬੱਚੇ ਅਤੇ 72 ਬਾਲਗ, ਮਲੇਰਕੋਟਲਾ ਵਿੱਚ 18 ਬੱਚੇ ਅਤੇ 12 ਬਾਲਗ, ਖੰਨਾ ਵਿੱਚ 30 ਬੱਚੇ, 22 ਔਰਤਾਂ ਅਤੇ 8 ਪੁਰਸ਼ ਲਾਪਤਾ ਹਨ।

ਇਹ ਖ਼ਬਰ ਦੀ NCRB ਰਿਪੋਰਟ ਦੇ ਅਧਾਰਿਤ ਹੈ

ਇਹ ਵੀ ਪੜ੍ਹੋ :Chandigarh News: ਚੰਡੀਗੜ੍ਹ ਵਿੱਚ ਘਰ 'ਚ ਵੜ ਕੇ ਔਰਤ ਨੂੰ ਮਾਰੀ ਗੋਲੀ, ਰੌਲਾ ਪਾਉਣ 'ਤੇ ਪਹੁੰਚੇ ਗੁਆਂਢੀ

 

Trending news