Punjab Faridkot Kotkapura Firing Case: ਭਾਜਪਾ ਨਾਲ ਗਠਜੋੜ ਦੀ ਚਰਚਾ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਿਰਫ ਮੀਡੀਆ 'ਚ ਚਰਚਾ ਹੈ, ਉਨ੍ਹਾਂ ਦਾ ਗਠਜੋੜ ਫਿਲਹਾਲ ਬਸਪਾ ਨਾਲ ਹੈ
Trending Photos
Punjab Faridkot Kotkapura Firing Case: ਪੰਜਾਬ ਦੇ ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਤ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਅੱਜ ਫਰੀਦਕੋਟ ਦੀ ਅਦਾਲਤ ਵਿੱਚ ਹੋਈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਮਾਮਲੇ ਦੇ ਮੁਲਜ਼ਮ ਅਮਰ ਸਿੰਘ ਚਾਹਲ ਅਦਾਲਤ ਵਿੱਚ ਪੇਸ਼ ਹੋਏ। ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ 14 ਜੂਨ ਨੂੰ ਹੋਈ ਸੀ, ਜਿਸ ਵਿੱਚ ਬਾਦਲ ਦੇ ਵਿਦੇਸ਼ ਵਿੱਚ ਹੋਣ ਕਾਰਨ, ਕੋਰਟ ਵਿੱਚ ਹਾਜ਼ਰੀ ਨਾ ਲਗਾਉਣ ਕਰਕੇ ਮੁਆਫੀ ਮੰਗੀ ਗਈ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਰਕਾਰ ਬੇਲੋੜੇ ਕੰਮਾਂ ਦਾ ਸਿਹਰਾ ਲੈਣ 'ਚ ਲੱਗੀ ਹੋਈ ਹੈ, ਕੋਟਕਪੂਰਾ-ਮੋਗਾ ਵਿਚਕਾਰਲਾ ਟੋਲ ਪਲਾਜ਼ਾ ਆਪਣੇ-ਆਪ ਬੰਦ ਹੋ ਰਿਹਾ ਹੈ, ਅਜਿਹੇ 'ਚ ਮੁੱਖ ਮੰਤਰੀ ਨੇ ਆ ਕੇ ਬਿਨਾਂ ਕਿਸੇ ਕੰਮ ਦੇ ਕ੍ਰੇਡਿਟ ਲੈ ਰਹੇ ਹਨ।
ਇਹ ਵੀ ਪੜ੍ਹੋ: Amritsar Street Dogs News: ਬਿਜ਼ਨਸ ਕਲਾਸ 'ਚ ਸਫ਼ਰ ਕਰਕੇ ਕੈਨੇਡਾ ਪਹੁੰਚਣਗੇ ਅੰਮ੍ਰਿਤਸਰ ਦੇ ਦੋ ਅਵਾਰਾ ਕੁੱਤੇ
ਭਾਜਪਾ ਨਾਲ ਗਠਜੋੜ ਦੀ ਚਰਚਾ 'ਤੇ ਸੁਖਬੀਰ ਬਾਦਲ (Sukhbir Singh Badal) ਨੇ ਕਿਹਾ ਕਿ ਇਹ ਸਿਰਫ ਮੀਡੀਆ 'ਚ ਚਰਚਾ ਹੈ, ਉਨ੍ਹਾਂ ਦਾ ਗਠਜੋੜ ਫਿਲਹਾਲ ਬਸਪਾ ਨਾਲ ਹੈ। ਦੱਸ ਦੇਈਏ ਕਿ ਪਿਛਲੇ ਕਰੀਬ ਦੋ ਸਾਲਾਂ ਤੋਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਗੱਲ ਚੱਲ ਰਹੀ ਹੈ।
ਦੱਸ ਦੇਈਏ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ 2 ਐਫਆਈਆਰ 129/18 ਅਤੇ 192/15 ਦਰਜ ਹਨ। ਇਸ ਮਾਮਲੇ ਵਿੱਚ ਏਡੀਜੀਪੀ ਐਲਕੇ ਯਾਦਵ ਅਤੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਾਲੀ ਐਸਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਇੱਕ ਦਿਨ ਪਹਿਲਾਂ 2400 ਪੰਨਿਆਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ 24 ਫਰਵਰੀ 2022 ਨੂੰ ਫਰੀਦਕੋਟ ਅਦਾਲਤ ਵਿੱਚ 7 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਇਹ ਵੀ ਪੜ੍ਹੋ: Ludhiana Triple Murder News: ਟ੍ਰਿਪਲ ਮਡਰ ਨਾਲ ਦਹਿਲਿਆ ਲੁਧਿਆਣਾ, ਇੱਕੋ ਘਰ 'ਚ ਤਿੰਨ ਬਜ਼ੁਰਗਾਂ ਦਾ ਕਤਲ
ਇਸ਼ ਦੌਰਾਨ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ, ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ, ਤਤਕਾਲੀ ਆਈਜੀ ਪਰਮਰਾਜ ਉਮਰਾਨੰਗਲ, ਐਸਐਸਪੀ ਮੋਗਾ ਚਰਨਜੀਤ ਸ਼ਰਮਾ, ਐਸਐਸਪੀ ਫਰੀਦਕੋਟ ਸੁਖਮੰਦਰ ਮਾਨ, ਡੀਆਈਜੀ ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ੇਸ਼ ਜਾਂਚ ਟੀਮ ਨੇ ਨਾਮਜ਼ਦ ਕੀਤਾ ਸੀ ਜਿਨ੍ਹਾਂ ਵਿਚੋਂ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਮੁੱਖ ਮੰਤਰੀ ਦੀ ਬੀਤੇ ਦਿਨੀਂ ਦੇਹਾਂਤ ਹੋ ਗਿਆ ਵੀ ਸ਼ਾਮਿਲ ਸਨ ।