Punjab Flood News: ਪੰਜਾਬ 'ਚ ਇਸ ਸਾਲ ਮਾਨਸੂਨ ਸੀਜ਼ਨ 'ਚ ਹੁਣ ਤੱਕ 59 ਮੌਤਾਂ, 1778 ਪਿੰਡ ਪ੍ਰਭਾਵਿਤ
Advertisement
Article Detail0/zeephh/zeephh1831999

Punjab Flood News: ਪੰਜਾਬ 'ਚ ਇਸ ਸਾਲ ਮਾਨਸੂਨ ਸੀਜ਼ਨ 'ਚ ਹੁਣ ਤੱਕ 59 ਮੌਤਾਂ, 1778 ਪਿੰਡ ਪ੍ਰਭਾਵਿਤ

Punjab Flood News Update: ਇਸ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ 40,793 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।  

Punjab Flood News: ਪੰਜਾਬ 'ਚ ਇਸ ਸਾਲ ਮਾਨਸੂਨ ਸੀਜ਼ਨ 'ਚ ਹੁਣ ਤੱਕ 59 ਮੌਤਾਂ, 1778 ਪਿੰਡ ਪ੍ਰਭਾਵਿਤ

Punjab Flood News Update in Monsoon Season Death Toll: ਪੰਜਾਬ ਵਿੱਚ ਇਸ ਸਾਲ ਮਾਨਸੂਨ ਸੀਜ਼ਨ 'ਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਹੈ ਅਤੇ ਇਸ ਕਰਕੇ ਸੂਬੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਾਲ ਮਾਨਸੂਨ ਸੀਜ਼ਨ 'ਚ ਹੁਣ ਤੱਕ (19 ਅਗਸਤ 2023 ਤੱਕ) ਪੰਜਾਬ ਵਿੱਚ ਕੁੱਲ 59 ਮੌਤਾਂ ਹੋਈਆਂ ਹਨ ਅਤੇ ਕੁੱਲ 1778 ਪਿੰਡ ਪ੍ਰਭਾਵਿਤ ਹੋਏ ਹਨ।  

ਪੰਜਾਬ ਵਿੱਚ ਹੋਈ 59 ਮੌਤਾਂ ਦੀ ਗੱਲ ਕਰੀਏ ਤਾਂ ਰੂਪਨਗਰ ਵਿੱਚ 3, ਫਤੇਹਗਢ੍ਹ ਸਾਹਿਬ ਵਿੱਚ 2, ਹੁਸ਼ਿਆਪੁਰ 'ਚ 3, ਮੁਹਾਲੀ 'ਚ 9, ਐਸਬੀਐਸ ਨਗਰ ਵਿੱਚ 1, ਫਰੀਦਕੋਟ ਵਿੱਚ 3,    ਪਟਿਆਲਾ ਵਿੱਚ 10, ਫਿਰੋਜ਼ਪੁਰ 'ਚ 6, ਸੰਗਰੂਰ ਵਿੱਚ 4, ਜਲੰਧਰ ਵਿੱਚ 3, ਮੋਗਾ ਵਿੱਚ 1, ਫਾਜ਼ਿਲਕਾ ਵਿੱਚ 2, ਬਠਿੰਡਾ ਵਿੱਚ 1, ਲੁਧਿਆਣਾ ਵਿੱਚ 1, ਮਾਨਸਾ ਵਿੱਚ 2, ਅੰਮ੍ਰਿਤਸਰ ਵਿੱਚ 6, ਅਤੇ ਗੁਰਦਾਸਪੁਰ ਵਿੱਚ 2 ਮੌਤਾਂ ਹੋਈਆਂ ਹਨ।  

ਦੱਸ ਦਈਏ ਕਿ ਕੁੱਲ 615 ਘਰਾਂ ਨੂੰ ਇਸ ਸਾਲ ਮਾਨਸੂਨ ਸੀਜ਼ਨ 'ਚ ਨੁਕਸਾਨ ਹੋਇਆ। ਇਸ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ 40,793 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।  

ਫਿਲਹਾਲ ਪੰਜਾਬ ਵਿੱਚ ਕਈ ਥਾਵਾਂ 'ਤੇ ਹੜ੍ਹ ਵਰਗੀ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਪਰ ਅਜੇ ਵੀ ਕਈ ਥਾਵਾਂ 'ਤੇ ਸਥਿਤੀ ਤਣਾਅਪੂਰਨ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਅੱਜ ਯਾਨੀ ਸ਼ਨੀਵਾਰ 19 ਅਗਸਤ ਲਈ ਪਠਾਨਕੋਟ ਤੇ ਹੁਸ਼ਿਆਰਪੁਰ ਵਿੱਚ ਅਰੇਂਜ ਅਲਰਟ ਜੜ੍ਹ ਕੀਤਾ ਗਿਆ ਤੇ ਇਨ੍ਹਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਸਮੁੱਚੇ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ।  

ਮੌਸਮ ਵਿਭਾਗ ਵੱਲੋਂ ਭਲਕੇ ਪੰਜਾਬ ਵਿੱਚ ਕਿਸੇ ਵੀ ਜ਼ਿਲ੍ਹੇ ਵਿੱਚ (ਇਸ ਖ਼ਬਰ ਦੇ ਫਾਈਲ ਹੋਣ ਤੱਕ) ਆਰੇਂਜ ਅਲਰਟ ਜਾਰੀ ਨਹੀਂ ਕੀਤਾ ਹੋਇਆ ਹੈ। ਰਵਿਵਾਰ ਲਈ ਪੰਜਾਬ ਵਿੱਚ ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ,  ਮਾਨਸਾ, ਸਂਗਰੂਰ ਤੇ ਮਲੇਰਕੋਟਲਾ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।  

ਇਹ ਵੀ ਪੜ੍ਹੋ: Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਯੂਪੀ ਕੁਨੈਕਸ਼ਨ 'ਤੇ ਬਲਕੌਰ ਸਿੰਘ ਦਾ ਬਿਆਨ, ਕਿਹਾ "ਕਈ ਨਕਾਬ ਉਤਰ ਸਕਦੇ ਹਨ" 

fallback

Punjab Flood

fallback

Punjab Flood

fallback

Punjab Flood

(For more news apart from Punjab Flood News Update in Monsoon Season Death Toll, stay tuned to Zee PHH)

Trending news