ਪੰਜਾਬ ਸਰਕਾਰ ਵਲੋਂ ਵੀਕੇ ਭਾਵਰਾ ਦੀ ਡੀਜੀਪੀ (DGP) ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ, ਇਸ ਸਬੰਧੀ ਬਕਾਇਦਾ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ।
Trending Photos
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਵੀਕੇ ਭਾਵਰਾ ਦੀ ਡੀਜੀਪੀ (DGP) ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ, ਇਸ ਸਬੰਧੀ ਬਕਾਇਦਾ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਵੀਕੇ ਭਾਵਰਾ (V K Bhawra) 2 ਮਹੀਨਿਆਂ ਦੀ ਛੁੱਟੀ ’ਤੇ ਗਏ ਹੋਏ ਸਨ, ਜਿਸਦੀ ਮਿਆਦ ਕੱਲ੍ਹ ਸਮਾਪਤ ਹੋ ਰਹੀ ਸੀ। ਜੁਆਇੰਨ ਕਰਨ ਤੋਂ ਪਹਿਲਾਂ ਹੀ ਸਰਕਾਰ ਵਲੋਂ ਨਵੇਂ ਹੁਕਮ ਜਾਰੀ ਕਰਦਿਆਂ ਉਨ੍ਹਾਂ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾ ਦਿੱਤਾ ਗਿਆ ਹੈ।
ਸੂਬੇ ’ਚ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀ. ਕੇ. ਭਾਵਰਾ ਨੂੰ ਡੀਜੀਪੀ (DGP) ਲਗਾਇਆ ਗਿਆ ਸੀ। ਉਨ੍ਹਾਂ ਦੀ ਨਿਯੁਕਤੀ ਯੂ. ਪੀ. ਐੱਸ. ਸੀ (UPSC) ਪੈਨਲ ਦੀ ਮਨਜ਼ੂਰੀ ਨਾਲ ਕੀਤੀ ਗਈ ਸੀ। ਪਿਛਲੀ ਸਰਕਾਰ ਦੌਰਾਨ 10 ਆਈ. ਪੀ. ਐੱਸ (IPS) ਅਫ਼ਸਰਾਂ ਦੀ ਲਿਸਟ ਯੂ. ਪੀ. ਐੱਸ. ਸੀ ਨੂੰ ਭੇਜੀ ਗਈ ਸੀ, ਉਨ੍ਹਾਂ 10 ਅਫ਼ਸਰਾਂ ’ਚੋਂ 3 ਨੂੰ ਸ਼ਾਰਟ ਲਿਸਟ ਕਰਨ ਤੋਂ ਬਾਅਦ ਭਾਵਰਾ ਨੂੰ ਡੀਜੀਪੀ (DGP) ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਸੀ।
ਡੀਜੀਪੀ ਵੀ. ਕੇ. ਭਾਵਰਾ ਦੇ ਲੰਬੀ ਛੁੱਟੀ ’ਤੇ ਚਲੇ ਜਾਣ ਤੋਂ ਬਾਅਦ ਸਰਕਾਰ ਵਲੋਂ ਉਨ੍ਹਾਂ ਦੀ ਥਾਂ ਗੌਰਵ ਯਾਦਵ ਨੂੰ ਵਧੀਕ ਡੀ. ਜੀ. ਪੀ ਨਿਯੁਕਤ ਕੀਤਾ ਗਿਆ ਸੀ। ਹੁਣ ਗੌਰਵ ਯਾਦਵ ਡੀਜੀਪੀ ਦੇ ਅਹੁਦੇ ’ਤੇ ਬਣੇ ਰਹਿਣਗੇ, ਜਦਕਿ ਵੀਕੇ ਭਾਵਰਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ ਗਿਆ ਹੈ।