Punjab News: ਰਾਜਪਾਲ ਦੇ 'ਤੋਪਾਂ ਤੋਂ ਡਰਦੇ ਹਨ ਮੁੱਖ ਮੰਤਰੀ' ਵਾਲੇ ਬਿਆਨ 'ਤੇ CM ਭਗਵੰਤ ਮਾਨ ਦਾ ਜਵਾਬ ਕਿਹਾ, "ਵੱਡੇ ਬੁਜ਼ੁਰਗ ਨੇ"
Advertisement
Article Detail0/zeephh/zeephh1828798

Punjab News: ਰਾਜਪਾਲ ਦੇ 'ਤੋਪਾਂ ਤੋਂ ਡਰਦੇ ਹਨ ਮੁੱਖ ਮੰਤਰੀ' ਵਾਲੇ ਬਿਆਨ 'ਤੇ CM ਭਗਵੰਤ ਮਾਨ ਦਾ ਜਵਾਬ ਕਿਹਾ, "ਵੱਡੇ ਬੁਜ਼ੁਰਗ ਨੇ"

Punjab Governor Banwarilal Purohit News: ਰਾਜਪਾਲ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਵੱਲੋਂ 'ਐਟ ਹੋਮ' ਸਮਾਗਮ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਉਨ੍ਹਾਂ ਦੀ ਆਪਣੀ ਸੂਝ-ਬੂਝ ਨਾਲ ਮੇਲ ਖਾਂਦਾ ਹੈ।

Punjab News: ਰਾਜਪਾਲ ਦੇ 'ਤੋਪਾਂ ਤੋਂ ਡਰਦੇ ਹਨ ਮੁੱਖ ਮੰਤਰੀ' ਵਾਲੇ ਬਿਆਨ 'ਤੇ CM ਭਗਵੰਤ ਮਾਨ ਦਾ ਜਵਾਬ ਕਿਹਾ, "ਵੱਡੇ ਬੁਜ਼ੁਰਗ ਨੇ"

Punjab Governor Banwarilal Purohit vs CM Bhagwant Mann News: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਕਰ ਲੰਬੇ ਸਮੇਂ ਤੋਂ ਸ਼ਬਦਾਵਲੀ ਜੰਗ ਚੱਲਦੀ ਆ ਰਹੀ ਹੈ। ਦੋਵੇਂ ਇੱਕ ਦੂਜੇ 'ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ ਅਤੇ ਤੰਜ ਵੀ ਕੱਸਦੇ ਰਹਿੰਦੇ ਹਨ। ਹਾਲ ਹੀ ਵਿੱਚ ਰਾਜਪਾਲ ਨੇ ਮੁੱਖ ਮੰਤਰੀ 'ਤੇ ਤੰਜ ਕੱਸਦਿਆਂ ਕਿਹਾ ਕਿ "ਸ਼ਾਇਦ ਉਹ ਰਾਜ ਭਵਨ ਦੇ ਬਾਹਰ ਤੋਪਾਂ ਤੋਂ ਡਰਦੇ ਹਨ।" ਹੁਣ ਇਸਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੰਦਿਆਂ ਕਿਹਾ ਕਿ ਰਾਜਪਾਲ "ਵੱਡੇ ਬੁਜ਼ੁਰਗ ਨੇ"।

ਅੱਜ ਯਾਨੀ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਦੇ 'ਤੋਪਾਂ ਤੋਂ ਡਰਦੇ ਹਨ ਮੁੱਖ ਮੰਤਰੀ' ਵਾਲੇ ਬਿਆਨ ਬਾਰੇ ਪੁੱਛਿਆ ਗਿਆ। ਇਸਦੇ ਜਵਾਬ ਵਿੱਚ CM ਭਗਵੰਤ ਮਾਨ ਨੇ ਕਿਹਾ ਕਿ, "ਕੋਈ ਨੀ, ਵੱਡੇ ਨੇ, ਬੁਜ਼ੁਰਗ ਨੇ, ਕਹਿ ਲੈਣ ਦਿਓ।" 

ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਾਲ ਹੀ ਵਿੱਚ ਸੁਤੰਤਰਤਾ ਦਿਵਸ ਦੇ ਮੌਕੇ ਆਯੋਜਿਤ 'ਐਟ ਹੋਮ' ਰਿਸੈਪਸ਼ਨ 'ਚ ਸ਼ਾਮਲ ਨਹੀਂ ਹੋਏ। ਇਸ 'ਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਬੁੱਧਵਾਰ ਨੂੰ ਕਿਹਾ ਗਿਆ ਕਿ ਉਨ੍ਹਾਂ (CM ਭਗਵੰਤ ਮਾਨ) ਦਾ ਫੈਸਲਾ ਉਨ੍ਹਾਂ ਦੀ ਆਪਣੀ 'ਵਿਵੇਕ' ਸੀ ਪਰ ਸ਼ਾਇਦ ਉਹ ਰਾਜ ਭਵਨ ਦੇ ਬਾਹਰ ਰੱਖੀਆਂ ਰਸਮੀ ਤੋਪਾਂ ਤੋਂ ਡਰਦੇ ਹਨ।

ਦਰਅਸਲ ਮੰਨਿਆ ਜਾ ਰਿਹਾ ਹੈ ਕਿ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਜੂਨ ਦੇ ਮਹੀਨੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਇਹ ਤੰਜ ਕੱਸਿਆ ਗਿਆ ਹੈ ਜਿਸ ਵਿੱਚ CM ਨੇ ਕਿਹਾ ਸੀ ਕਿ ਰਾਜ ਭਵਨ ਦੇ ਬਾਹਰ "ਲੋਕਾਂ ਨੂੰ ਡਰਾਉਣ" ਲਈ ਤੋਪਾਂ ਲਗਾਈਆਂ ਗਈਆਂ ਹਨ।

ਰਾਜਪਾਲ ਵੱਲੋਂ ਆਪਣੇ ਦਫਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਇਹ ਗੱਲ ਕਹਿ ਗਈ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ 'ਐਟ ਹੋਮ' ਸਮਾਗਮ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਉਨ੍ਹਾਂ ਦੀ ਆਪਣੀ ਸੂਝ-ਬੂਝ ਨਾਲ ਮੇਲ ਖਾਂਦਾ ਹੈ। 

ਇਹ ਵੀ ਪੜ੍ਹੋ: Rupnagar Cylinder Blast: ਰੂਪਨਗਰ 'ਚ ਮਿਠਾਈ ਦੀ ਦੁਕਾਨ ਵਿੱਚ ਹੋਇਆ ਸਿਲੰਡਰ ਬਲਾਸਟ, ਇੱਕ ਦੀ ਮੌਤ 

 

(For more news apart from Punjab Governor Banwarilal Purohit vs CM Bhagwant Mann News, stay tuned to Zee PHH)

 

Trending news