Punjab Heat wave Alert: ਗਰਮੀ ਕਾਰਨ ਲਗਾਤਾਰ ਵੱਧ ਰਹੇ ਹਸਪਤਾਲਾਂ 'ਚ ਮਰੀਜ਼, ਡਾਕਟਰਾਂ ਨੇ ਲੋਕਾਂ ਨੂੰ ਕੀਤੀ ਇਹ ਅਪੀਲ
Advertisement
Article Detail0/zeephh/zeephh2261167

Punjab Heat wave Alert: ਗਰਮੀ ਕਾਰਨ ਲਗਾਤਾਰ ਵੱਧ ਰਹੇ ਹਸਪਤਾਲਾਂ 'ਚ ਮਰੀਜ਼, ਡਾਕਟਰਾਂ ਨੇ ਲੋਕਾਂ ਨੂੰ ਕੀਤੀ ਇਹ ਅਪੀਲ

Punjab Heat wave Alert : ਗਰਮੀ ਕਾਰਨ ਲਗਾਤਾਰ ਪਾਰਾ ਵੱਧ ਰਿਹਾ ਹੈ ਅਤੇ ਇਸ ਨਾਲ ਹੀ ਪਾਰੀ ਵੀ ਵੱਧ ਗਿਆ ਹੈ। ਹਸਪਤਾਲਾਂ ਚ ਮਰੀਜ਼ ਵੀ ਵੱਧ ਰਹੇ ਹਨ।  ਛੋਟੇ ਬੱਚਿਆਂ ਦੀ ਗਰਮੀ ਕਾਰਨ ਹਸਪਤਾਲਾਂ ਵਿੱਚ ਵਧੀ ਗਿਣਤੀ। 

 

Punjab Heat wave Alert: ਗਰਮੀ ਕਾਰਨ ਲਗਾਤਾਰ ਵੱਧ ਰਹੇ ਹਸਪਤਾਲਾਂ 'ਚ ਮਰੀਜ਼, ਡਾਕਟਰਾਂ ਨੇ ਲੋਕਾਂ ਨੂੰ ਕੀਤੀ ਇਹ ਅਪੀਲ

Punjab Heat wave Alert: ਬਠਿੰਡਾ/ ਕੁਲਬੀਰ ਬੀਰਾ: ਬਠਿੰਡਾ 'ਚ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਵੱਧ ਰਹੀ ਗਰਮੀ ਅਤੇ ਪਾਰੇ ਤੇ ਲੂ ਕਾਰਨ ਹਸਪਤਾਲਾਂ ਵਿੱਚ ਛੋਟੇ ਬੱਚੇ ਅਤੇ ਅੱਖਾਂ ਦੇ ਮਰੀਜ਼ ਵਧਣ ਲੱਗ ਪਏ ਹਨ। ਬੱਚਿਆਂ ਦੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਜਿਆਦਾ ਲੂ ਅਤੇ ਤਪਸ ਹੋਣ ਕਾਰਨ ਛੋਟੇ ਬੱਚੇ ਜਲਦੀ ਗਰਮੀ ਮੰਨ ਜਾਂਦੇ ਹਨ ਜਿਸ ਕਾਰਨ ਬੱਚਿਆਂ ਨੂੰ ਲੂਜ ਮੋਸ਼ਨ, ਪੇਟ ਦੀ ਸਮੱਸਿਆ ਅਤੇ ਬੁਖਾਰ ਆਉਣਾ ਸੰਭਵ ਹੈ ਅਤੇ ਇਸ ਦੇ ਕੇਸ ਵੀ ਲਗਾਤਾਰ ਸਾਡੇ ਕੋਲ ਵੱਧ ਰਹੇ ਹਨ ਜਿਨਾਂ ਨੂੰ ਇਲਾਜ ਦੇ ਨਾਲ ਨਾਲ ਗਰਮੀ ਤੋਂ ਬਚਣ ਲਈ ਉਪਾਅ ਦੱਸੇ ਜਾ ਰਹੇ ਹਨ।

ਅੱਖਾਂ ਦੀ ਸਮੱਸਿਆ ਵਾਲੇ ਮਰੀਜ਼ ਵੱਧ ਰਹੇ
ਅੱਖਾਂ ਦੇ ਮਾਹਰ ਡਾਕਟਰ ਕਸ਼ਿਸ਼ ਗੁਪਤਾ ਦਾ ਕਹਿਣਾ ਹੈ ਕਿ ਤੇਜ ਧੁੱਪ ਕਾਰਨ ਜੋ ਲੋਕ ਦੋ ਪਹੀਆ ਵਾਹਨ ਚਲਾਉਂਦੇ ਹਨ ਉਹਨਾਂ ਨੂੰ ਐਨਕ ਬਹੁਤ ਜ਼ਰੂਰੀ ਹੈ। ਸਾਡੇ ਕੋਲ ਲਗਾਤਾਰ ਅੱਖਾਂ ਦੀ ਸਮੱਸਿਆ ਵਾਲੇ ਮਰੀਜ਼ ਵੱਧ ਰਹੇ ਹਨ ਮੇਰੀ ਤੁਹਾਡੇ ਜਰੀਏ ਲੋਕਾਂ ਨੂੰ ਬੇਨਤੀ ਹੈ ਕਿ ਥੋੜੇ ਥੋੜੇ ਸਮੇਂ ਬਾਅਦ ਠੰਡੇ ਪਾਣੀ ਨਾਲ ਅੱਖਾਂ ਧੋਵੋ ਅੱਖਾਂ ਅਤੇ ਚਿਹਰੇ ਨੂੰ ਗਰਮੀ ਤੋਂ ਬਚਾ ਲਈ ਹੈਲਮਟ ਜਾਂ ਐਨਕ ਜਾਂ ਕੱਪੜੇ ਨਾਲ ਕਵਰ ਕਰੋ ਅਗਰ ਜ਼ਰੂਰੀ ਨਹੀਂ ਹੈ ਤਾਂ ਸਫਰ ਘਟ ਕਰੋ।

ਇਹ ਵੀ ਪੜ੍ਹੋ:  Punjab Weather Update: ਅੱਤ ਦੀ ਗਰਮੀ ਦੀ ਲਪੇਟ 'ਚ ਪੰਜਾਬ, ਲੋਕਾਂ ਦੇ ਕੱਢੇ ਵੱਟ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ
 

ਬਠਿੰਡਾ ਦੇ ਐਸ ਐਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਇਹ ਇਲੈਕਸ਼ਨਾਂ ਕਾਰਨ ਸਾਡੇ ਬਹੁਤ ਸਾਰੇ ਮੁਲਾਜ਼ਮ ਜੋ ਸਾਰਾ ਦਿਨ ਧੁੱਪ ਵਿੱਚ ਨਾਕਿਆਂ ਉੱਤੇ ਖੜਦੇ ਹਨ ਜ਼ਿਆਦਾਤਰ ਪੀਸੀਆਰ ਅਤੇ ਟਰੈਫਿਕ ਪੁਲਿਸ ਮੁਲਾਜਮਾਂ ਨੂੰ ਮਜਬੂਰੀ ਬੱਸ ਸੜਕਾਂ ਦੇ ਉੱਪਰ ਡਿਊਟੀ ਦੇਣੀ ਪੈਂਦੀ ਹੈ ਗਰਮੀ ਤੋਂ ਬਚਾ ਲਈ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਜਿੱਥੇ, ਉਹ ਆਰਐਸ ਦਾ ਘੋਲ ਅਤੇ ਇਸ ਤੋਂ ਇਲਾਵਾ ਪਾਣੀ ਵਾਲੀਆਂ ਬੋਟਲਾਂ ਕਨਾਤੀਆਂ ਅਤੇ ਛਤਰੀਆਂ ਦਾ ਪ੍ਰਬੰਧ ਕੀਤਾ ਹੋਇਆ।

ਉੱਥੇ ਹੀ ਅਗਰ ਕਿਸੇ ਨੂੰ ਹੀਟ ਸਟੋਕ ਹੁੰਦੀ ਹੈ ਤਾਂ ਤੁਰੰਤ ਉਹਨਾਂ ਨੂੰ ਹਸਪਤਾਲ ਲਿਜਾਣ ਦੇ ਵੀ ਪ੍ਰਬੰਧ ਕੀਤੇ ਹੋਏ ਹਨ। ਗਰਮੀ ਤੋਂ ਬਚਾ ਲਈ ਡੀਜੀਪੀ ਪੰਜਾਬ ਵੱਲੋਂ ਸਾਨੂੰ ਹੁਕਮ ਜਾਰੀ ਹੋਏ ਹਨ ਕਿ ਕਿਸੇ ਵੀ ਮੁਲਾਜ਼ਮ ਨੂੰ ਜੋ ਧੁੱਪ ਵਿੱਚ ਡਿਊਟੀ ਕਰਦਾ ਹੈ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਕਿਉਂਕਿ ਇਲੈਕਸ਼ਨ ਟਾਈਮ ਹੈ ਅਤੇ ਡਿਊਟੀ ਮੁਲਾਜ਼ਮਾਂ ਨੂੰ ਬਹੁਤ ਜਿਆਦਾ ਦੇਣੀ ਪੈ ਰਹੀ ਹੈ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

Trending news