MLA Amandeep Kaur Arora News: ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਤੇ ਉਨ੍ਹਾਂ ਦੇ ਕੁਝ ਕੁ ਪਰਿਵਾਰਿਕ ਮੈਂਬਰਾਂ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਨਿਰਦੇਸ਼ ਜਾਰੀ ਕੀਤੇ ਹਨ।
Trending Photos
MLA Amandeep Kaur Arora News (ਨਵਦੀਪ ਸਿੰਘ): ਪੰਜਾਬ ਲੋਕਪਾਲ ਵਿਨੋਦ ਕੁਮਾਰ ਸ਼ਰਮਾ ਵੱਲੋਂ ਮੋਗਾ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਉਨ੍ਹਾਂ ਦੇ ਕੁਝ ਕੁ ਪਰਿਵਾਰਿਕ ਮੈਂਬਰਾਂ ਨੂੰ ਸੰਮਨ ਜਾਰੀ ਕੀਤਾ। ਮੋਗਾ ਦੇ ਰਹਿਣ ਵਾਲੇ ਹਰਸ਼ ਐਰਨ ਦੀ ਸ਼ਿਕਾਇਤ ਤੋਂ ਬਾਅਦ ਸੰਮਨ ਜਾਰੀ ਹੋਏ ਹਨ।
ਧਿਰਾਂ ਨੂੰ ਵਿਅਕਤੀਗਤ ਤੌਰ ਉਤੇ ਜਾਂ ਅਧਿਕਾਰਤ ਵਕੀਲਾਂ ਨੂੰ 16 ਫਰਵਰੀ ਨੂੰ ਸਵੇਰੇ 11 ਵਜੇ ਇਸ ਫੋਰਮ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਦੱਸ ਦੇਈਏ ਕਿ ਇਸ ਸਬੰਧ ਵਿੱਚ ਵਿਧਾਇਕ ਅਮਨਦੀਪ ਅਰੋੜਾ ਦਾ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਹੈ।
ਸ਼ਿਕਾਇਤਕਰਤਾ ਨੇ ਇੱਥੇ ਇਹ ਸ਼ਿਕਾਇਤ ਵਿਧਾਇਕ ਅਮਨਦੀਪ ਕੌਰ ਅਰੋੜਾ ਖਿਲਾਫ਼ ਦਰਜ ਕਰਵਾਈ ਹੈ ਅਤੇ ਦੋਸ਼ ਲਗਾਇਆ ਹੈ ਕਿ ਉਹ ਭ੍ਰਿਸ਼ਟ ਕੰਮਾਂ ਵਿੱਚ ਸ਼ਾਮਲ ਹੈ ਤੇ ਪੰਜਾਬ ਸਰਕਾਰ ਦੀ ਜ਼ਮੀਨ ਉਪਰ ਵੀ ਕਬਜ਼ਾ ਕਰ ਲਿਆ ਹੈ।
ਇਹ ਵੀ ਪੜ੍ਹੋ : Truck Drivers Strike: ਟਰੱਕ ਡਰਾਈਵਰ ਮੁੜ ਹੜਤਾਲ ਤੇ, ਪੰਜਾਬ 'ਚ ਫਿਰ ਹੋ ਸਕਦੀ ਹੈ ਹਰ ਥਾਂ ਤੇਲ ਦੀ ਕਿੱਲਤ!
ਸ਼ਿਕਾਇਤਕਰਤਾ ਹਰਸ਼ ਐਰਨ ਦਾ ਦੋਸ਼ ਕਿ ਧਰਮਕੋਟ ਦੇ ਪਟਵਾਰੀ ਨਵਦੀਪ ਸਿੰਘ ਨੂੰ ਬਲੈਕਮੇਲ ਕੀਤਾ ਹੈ, ਜੋ ਉਸ ਤੋਂ 25 ਲੱਖ ਰੁਪਏ ਦੀ ਠੱਗੀ ਮਾਰੀ ਹੈ ਤੇ ਬੇਨਾਮੀ ਜਾਇਦਾਦਾਂ ਖ਼ਰੀਦਣ ਦਾ ਵੀ ਦੋਸ਼ ਹੈ। ਜਾਣਕਾਰੀ ਮੁਤਾਬਕ ਮੋਗਾ ਵਾਸੀ ਹਰਸ਼ ਅਰੇਨ ਅਮਨਦੀਪ ਕੌਰ ਅਰੋੜਾ ਦੇ ਬਤੌਰ ਪੀਏ ਸਨ ਅਤੇ ਪ੍ਰਾਪਰਟੀ ਡੀਲਰ ਦਾ ਵੀ ਕਾਰੋਬਾਰ ਕਰਦਾ ਸੀ। ਵਿਧਾਇਕ ਨੇ ਤਹਿਸੀਲ ਕੰਪਲੈਕਸ ਵਿੱਚ ਪੀਏ ਦੀ ਰਜਿਸਟਰੀ ਦਾ ਕੰਮ ਬੰਦ ਕਰਵਾ ਦਿੱਤਾ ਸੀ।
ਕੀ ਕਹਿਣਾ ਹੈ ਨਵਦੀਪ ਪਟਵਾਰੀ ਦਾ
ਸ਼ਿਕਾਇਤਕਰਤਾ ਵੱਲੋਂ ਦੋਸ਼ ਲਾਏ ਗਏ ਸਨ ਕਿ ਧਰਮਕੋਟ ਤੋਂ ਪਟਵਾਰੀ ਨਵਦੀਪ ਸਿੰਘ ਨੂੰ ਵੀ ਬਲੈਕਮੇਲ ਕੀਤਾ ਗਿਆ ਹੈ ਅਤੇ ਉਸ ਤੋਂ 25 ਲੱਖ ਰੁਪਏ ਲੈ ਗਏ ਹਨ, ਜਿਸ ਉਤੇ ਆਪਣਾ ਪੱਖ ਦਿੰਦੇ ਹੋਏ ਨਵਦੀਪ ਸਿੰਘ ਪਟਵਾਰੀ ਨੇ ਦੱਸਿਆ ਕਿ ਮੋਗਾ ਹਲਕਾ ਵਿਧਾਇਕ ਹੋਣ ਦੇ ਨਾਤੇ ਹੀ ਮੈਂ ਸਿਰਫ ਅਮਨਦੀਪ ਅਰੋੜਾ ਨੂੰ ਜਾਣਦਾ ਹਾਂ। ਇਸ ਤੋਂ ਇਲਾਵਾ ਨਾ ਹੀ ਕਦੇ ਵਿਧਾਇਕ ਨਾਲ ਮੇਰੀ ਕੋਈ ਗੱਲਬਾਤ ਹੋਈ ਹੈ ਤੇ ਨਾ ਹੀ ਕਦੇ ਉਨ੍ਹਾਂ ਨੇ ਮੈਨੂੰ ਕਿਸੇ ਕੰਮ ਲਈ ਆਖਿਆ ਹੈ ਕਿਉਂਕਿ ਮੇਰੀ ਡਿਊਟੀ ਹਲਕਾ ਧਰਮਕੋਟ ਵਿੱਚ ਪੈਂਦੀ ਹੈ। ਨਵਦੀਪ ਪਟਵਾਰੀ ਨੇ ਕਿਹਾ ਕਿ ਨਾ ਤਾਂ ਮੈਂ ਸ਼ਿਕਾਇਤਕਰਤਾ ਹਰਸ਼ ਨੂੰ ਜਾਣਦਾ ਹਾਂ ਮੈਂ ਤਾਂ ਨਾਮ ਹੀ ਉਸ ਦਾ ਪਹਿਲੀ ਵਾਰ ਸੁਣਿਆ ਹੈ। ਨਵਦੀਪ ਪਟਵਾਰੀ ਨੇ ਦੱਸਿਆ ਕਿ ਨਾ ਹੀ ਮੈਂ ਅੱਜ ਤੱਕ ਅਮਨਦੀਪ ਕੌਰ ਨੂੰ ਮਿਲਿਆ ਹਾਂ ਅਤੇ ਨਾ ਹੀ ਕਿਸੇ ਹੋਰ ਕੰਮ ਲਈ ਮੈਨੂੰ ਮੈਡਮ ਨੇ ਕਦੇ ਕਿਹਾ।
ਕੀ ਕਹਿਣਾ ਹੈ ਫਰੀਡਮ ਫਾਈਟਰ ਭਵਨ ਮੋਗਾ ਦੇ ਪ੍ਰਧਾਨ ਗੁਰਚਰਨ ਸਿੰਘ ਸੰਘਾ ਦਾ
ਜਿੱਥੇ ਇੱਕ ਪਾਸੇ ਫਰੀਡਮ ਫਾਈਟਰ ਐਸੋਸੀਏਸ਼ਨ ਤੇ ਪੰਜਾਬ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਸੰਘਾ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਉਤੇ ਵਿਧਾਇਕ ਵੱਲੋਂ ਕਬਜ਼ਾ ਨਹੀਂ ਕੀਤਾ ਗਿਆ। ਉਲਟਾ ਅਸੀਂ ਧੰਨਵਾਦ ਕਰਦੇ ਹਾਂ ਵਿਧਾਇਕ ਅਮਨਦੀਪ ਕੌਰ ਅਰੋੜਾ ਦਾ ਜਿਨ੍ਹਾਂ ਵੱਲੋਂ ਸਾਨੂੰ ਫਰੀਡਮ ਫਾਈਟਰ ਪਾਉਣ ਲਈ ਗਰਾਂਟ ਲੈ ਕੇ ਦਿੱਤੀ ਗਈ। ਗੁਰਚਰਨ ਸਿੰਘ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੋਂ ਤੱਕ ਸਾਨੂੰ ਲੱਗ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਤਰ੍ਹਾਂ ਦੇ ਰਾਜਨੀਤਿਕ ਸਟੰਟ ਖੇਡੇ ਜਾ ਰਹੇ ਹਨ। ਜੇਕਰ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੰਮਨ ਅਦਾਲਤ ਭੇਜਦੀ ਹੈ ਤਾਂ ਅਸੀਂ ਖੁਦ ਚੱਲ ਕੇ ਅਦਾਲਤ ਜਾਵਾਂਗੇ।
ਕੀ ਹੈ ਤਹਿਸੀਲਦਾਰ ਲਖਵਿੰਦਰ ਸਿੰਘ ਦਾ ਪੱਖ
ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਮੋਗਾ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਰਜਿਸਟਰੀ ਜਾਂ ਇੰਤਕਾਲ ਗਲਤ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਹਰਸ਼ ਵੱਲੋਂ ਗਲਤ ਰਜਿਸਟਰੀਆਂ ਦਾ ਉਨ੍ਹਾਂ ਉਤੇ ਦਬਾਅ ਪਾਇਆ ਜਾਂਦਾ ਸੀ ਪਰ ਜਦ ਗਲਤ ਰਜਿਸਟਰੀਆਂ ਲਈ ਇਸ ਨੂੰ ਅਸੀਂ ਮਨ੍ਹਾਂ ਕਰ ਦਿੱਤਾ ਜਾਂਦਾ ਸੀ। ਸ਼ਾਇਦ ਇਹੀ ਕਾਰਨ ਹੈ ਕਿ ਉਸ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਇਕਾ ਅਮਨਦੀਪ ਕੌਰ ਅਰੋੜਾ ਵੱਲੋਂ ਕਿਸੇ ਵੀ ਤਰ੍ਹਾਂ ਦਾ ਦਬਾਅ ਜਾਂ ਕਿਸੇ ਵੀ ਤਰ੍ਹਾਂ ਦੀ ਰਜਿਸਟਰੀ ਨਹੀਂ ਕਰਵਾਈ ਗਈ। ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਅਸੀਂ ਲੋਕਪਾਲ ਕੋਲ ਜਾ ਕੇ ਆਪਣੇ ਸਬੂਤ ਪੇਸ਼ ਕਰਾਂਗੇ।
ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਸੰਘਣੀ ਧੁੰਦ ਤੋਂ ਮਿਲੀ ਰਾਹਤ, ਅੱਜ ਧੁੱਪ ਦੇ ਆਸਾਰ, ਜਾਣੋ ਆਪਣੇ ਸ਼ਹਿਰ ਦਾ ਹਾਲ