Ludhiana News: ਦੱਸ ਦੇਈਏ ਕਿ ਲੁਧਿਆਣਾ ਵਿੱਚ ਲੋਹੇ ਦੇ ਸੀਵਰੇਜ ਦੇ ਢੱਕਣ ਚੋਰੀ ਕਰਨ ਵਾਲੀਆਂ ਮਹਿਲਾਵਾਂ ਦਾ ਗਿਰੋਹ ਸਰਗਰਮ ਹੋ ਗਈਆਂ ਹਨ। ਸੀ ਸੀ ਟੀ ਵੀ ਤਸਵੀਰਾਂ ਨੇ ਵੱਡਾ ਖੁਲਾਸਾ ਕੀਤਾ ਹੈ।
Trending Photos
Ludhiana News: ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿੱਚ ਮਹਿਲਾ ਚੋਰ ਗਿਰੋਹ ਨੇ ਸ਼ਹਿਰ ਵਿੱਚ ਸੀਵਰੇਜ ਦੇ ਢੱਕਣ ਨੂੰ ਨਿਸ਼ਾਨਾ ਬਣਾਇਆ ਹੈ। ਅਰਜੁਨ ਦੇਵ ਨਗਰ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਔਰਤਾਂ ਗਲੀ ਵਿੱਚੋਂ ਸੀਵਰੇਜ ਦੇ ਢੱਕਣ ਕੱਢ ਕੇ ਇੱਕ ਆਟੋ ਵਿੱਚ ਲੈ ਜਾ ਰਹੀਆਂ ਹਨ। ਚੋਰੀ ਦੀ ਪੂਰੀ ਵਾਰਦਾਤ ਨੂੰ 4 ਔਰਤਾਂ ਨੇ ਅੰਜਾਮ ਦਿੱਤਾ, ਜਿਨ੍ਹਾਂ 'ਚੋਂ 2 ਨੇ ਪਹਿਲਾਂ ਰੇਕੀ ਕੀਤੀ ਸੀ।
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕਰ ਮਹੁੱਲਾ ਨਿਵਾਸੀਆਂ ਨੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਲਾਕਾ ਨਿਵਾਸੀ ਰਿੰਕੂ ਨੇ ਦੱਸਿਆ ਕਿ ਔਰਤਾਂ ਨਾਲ ਆਇਆ ਵਿਅਕਤੀ ਆਪਣਾ ਆਟੋ ਲੈ ਕੇ ਗਲੀ ਨੰਬਰ 5 ਦੇ ਬਾਹਰ ਖੜ੍ਹਾ ਸੀ। ਆਟੋ ਦਾ ਨੰਬਰ ਠੀਕ ਤਰ੍ਹਾਂ ਨਹੀਂ ਦੇਖਿਆ ਜਾ ਸਕਿਆ ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।
ਮਹਿਲਾ ਚੋਰਾਂ ਨੂੰ ਫੜਨ ਲਈ ਹੁਣ ਲੋਕਾਂ ਨੇ ਰਾਤ ਸਮੇਂ ਗਲੀਆਂ-ਮੁਹੱਲਿਆਂ ਵਿੱਚ ਚੌਕਸੀ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਸ ਸਾਰੀ ਘਟਨਾ ਦਾ ਸੀਸੀਟੀਵੀ ਤਸਵੀਰਾਂ ਨੇ ਵੱਡਾ ਖੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ: Chandigarh Weather News: ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਦੋ ਸਾਲਾਂ ਬਾਅਦ ਤਿੰਨ ਘੰਟਿਆਂ 'ਚ ਪਿਆ ਸਭ ਤੋਂ ਵੱਧ ਮੀਂਹ
ਕੁਝ ਦਿਨ ਪਹਿਲਾਂ ਗਲੀ ਨੰਬਰ 14 ਵਿੱਚੋਂ ਵੀ ਸੀਵਰੇਜ ਦੇ ਢੱਕਣ ਚੋਰੀ ਹੋ ਗਏ ਸਨ। ਕਾਫੀ ਦੇਰ ਤੱਕ ਢੱਕਣ ਨਾ ਹੋਣ ਕਾਰਨ ਇਸ ਵਿੱਚ ਡਿੱਗ ਕੇ ਇੱਕ ਬਾਈਕ ਸਵਾਰ ਵੀ ਜ਼ਖਮੀ ਹੋ ਗਿਆ। ਉਨ੍ਹਾਂ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।