Mansa Flood News: ਸਰਦੂਲਗੜ੍ਹ ਦੀ ਫੂਸ ਮੰਡੀ ਨੇੜੇ ਘੱਗਰ ਦਰਿਆ ਵਿੱਚ ਪਿਆ ਪਾੜ, ਸ਼ਹਿਰ ਤੱਕ ਪਹੁੰਚਿਆ ਪਾਣੀ
Advertisement
Article Detail0/zeephh/zeephh1785306

Mansa Flood News: ਸਰਦੂਲਗੜ੍ਹ ਦੀ ਫੂਸ ਮੰਡੀ ਨੇੜੇ ਘੱਗਰ ਦਰਿਆ ਵਿੱਚ ਪਿਆ ਪਾੜ, ਸ਼ਹਿਰ ਤੱਕ ਪਹੁੰਚਿਆ ਪਾਣੀ

Mansa's Sardulgarh Flood News: ਭਾਰਤੀ ਫੌਜ ਦੀਆਂ 322 ਏਡੀ ਰੈਜੀਮੈਂਟ ਅਤੇ 54 ਇੰਜਨੀਅਰ ਰੈਜੀਮੈਂਟ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 

 

Mansa Flood News: ਸਰਦੂਲਗੜ੍ਹ ਦੀ ਫੂਸ ਮੰਡੀ ਨੇੜੇ ਘੱਗਰ ਦਰਿਆ ਵਿੱਚ ਪਿਆ ਪਾੜ, ਸ਼ਹਿਰ ਤੱਕ ਪਹੁੰਚਿਆ ਪਾਣੀ

Punjab's Mansa Sardulgarh Flood News: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤੋਂ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਰਦੂਲਗੜ੍ਹ ਦੀ ਫੂਸ ਮੰਡੀ ਨੇੜੇ ਘੱਗਰ ਦਰਿਆ ਵਿੱਚ ਪਾੜ ਪਿਆ ਹੈ ਅਤੇ ਇਸ ਪਾੜ 100 ਫੁੱਟ ਤੋਂ ਵੱਧ ਚੌੜਾ ਸੀ। (Sardulgarh Ghaggar Water Level news)

ਮਿਲੀ ਜਾਣਕਾਰੀ ਦੇ ਮੁਤਾਬਕ ਘੱਗਰ ਦਰਿਆ ਦਾ ਪਾਣੀ ਸਰਦੂਲਗੜ੍ਹ ਸ਼ਹਿਰ ਤੱਕ ਪਹੁੰਚ ਗਿਆ ਹੈ ਅਤੇ ਪਿੰਡ ਫੂਸ ਮੰਡੀ ਦੇ ਕਈ ਘਰਾਂ ਵਿੱਚ ਪਾਣੀ ਵੜ ਗਿਆ ਹੈ। ਹੁਣ ਤੱਕ ਦੱਸ ਦਈਏ ਕਿ ਪਾੜ ਕਰਕੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਨ ਵੱਲੋਂ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। 

ਦੱਸਿਆ ਜਾ ਰਿਹਾ ਹੈ ਕਿ ਫੂਸ ਮੰਡੀ ਵਿੱਚ ਅੱਜ ਤੜਕੇ ਪੰਜ ਵਜੇ ਘੱਗਰ ’ਚ ਕਰੀਬ 50 ਫੁੱਟ ਦਾ ਪਾੜ ਪੈਣ ਕਰਕੇ ਫੂਸ ਮੰਡੀ, ਸਾਧੂਵਾਲਾ ਅਤੇ ਸਰਦੂਲਗੜ੍ਹ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਹੜ੍ਹ ਆ ਗਿਆ। 

ਮਾਨਸਾ-ਸਿਰਸਾ ਕੌਮੀ ਮਾਰਗ ਨੂੰ ਇਕਪਾਸੜ ਚਲਾਇਆ ਜਾ ਰਿਹਾ ਸੀ ਤੇ ਸੜਕ ਦੇ ਦੂਜੇ ਪਾਸੇ ਬੰਨ੍ਹ ਮਾਰ ਦਿੱਤਾ। ਇਸ ਸੜਕ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕੋਈ ਵੱਡੀ ਮੁਸੀਬਤ ਨਾ ਬਣ ਜਾਵੇ। ਭਾਵੇਂ ਲੋਕਾਂ ਵੱਲੋਂ ਕਈ ਦਿਨਾਂ ਤੋਂ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਸੀ ਤੇ ਰਾਤਾਂ ਨੂੰ ਜਾਗ ਕੇ ਨਿਗਰਾਨੀ ਕੀਤੀ ਜਾ ਰਹੀ ਸੀ ਪਰ ਘੱਗਰ ਪਾਣੀ ਦਾ ਪੱਧਰ ਵੱਧਣ ਕਾਰਨ ਪਾੜ ਪੈ ਗਿਆ। 

ਇਹ ਵੀ ਪੜ੍ਹੋ: Punjab Traffic Police: ਪੰਜਾਬ ਪੁਲਿਸ ਦੀ ਟ੍ਰੈਫਿਕ ਵਿੰਗ ਨੂੰ ਮਿਲਿਆ ਨੈਸ਼ਨਲ ਰੋਡ ਸੇਫਟੀ ਅਵਾਰਡ 2022

ਇਸ ਦੌਰਾਨ ਲੋਕਾਂ ਵੱਲੋਂ ਪ੍ਰਸ਼ਾਸਨ ਤੇ ਫੌਜ ਦੀ ਮਦਦ ਨਾਲ ਬੰਨ੍ਹ ਨੂੰ ਪੂਰਨ ਲਈ ਯਤਨ ਕੀਤੇ ਜਾ ਰਹੇ ਹਨ। ਉੱਥੇ ਹੀ ਲੋਕਾਂ ਵੱਲੋਂ ਜ਼ਰੂਰੀ ਸਾਮਾਨ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਸਾਧੂਵਾਲਾ ਅਤੇ ਸਰਦੂਲਗੜ੍ਹ ਨੂੰ ਪਾਣੀ ਤੋਂ ਬਚਾਉਣ ਲਈ ਸਾਧੂਵਾਲਾ ਸੜਕ ’ਤੇ ਨਵੇਂ ਸਿਰੇ ਤੋਂ ਬੰਨ੍ਹ ਬਣਾਉਣਾ ਸ਼ੁਰੂ ਕਰ ਦਿੱਤਾ ਹੈ। 

ਦੱਸ ਦਈਏ ਕਿ ਭਾਰਤੀ ਫੌਜ ਦੀਆਂ 322 ਏਡੀ ਰੈਜੀਮੈਂਟ ਅਤੇ 54 ਇੰਜਨੀਅਰ ਰੈਜੀਮੈਂਟ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਫੌਜੀ ਰੈਜੀਮੈਂਟ ਪਾਣੀ ਵਿੱਚ ਤੈਰਨ ਅਤੇ ਪਾਣੀ ਵਿੱਚੋਂ ਲੋਕਾਂ ਨੂੰ ਬਚਾਉਣ ਲਈ ਤਾਇਨਾਤ ਕੀਤੇ ਗਏ ਹਨ। 

ਇਹ ਵੀ ਪੜ੍ਹੋ: Punjab News: 'ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ”?' ਸੁਨੀਲ ਜਾਖੜ ਦਾ CM ਭਗਵੰਤ ਮਾਨ ਨੂੰ ਸਵਾਲ 

(For more news apart from Punjab's Mansa Sardulgarh Flood News, stay tuned to Zee PHH)

Trending news