Nangal Swan River: ਲੱਖਾਂ ਰੁਪਏ ਲਾ ਕੇ ਪਿੰਡ ਵਾਸੀਆਂ ਨੇ ਨਦੀ ਵਿੱਚ ਪਾਇਆ ਸੀ ਅਸਥਾਈ ਪੁਲ
Trending Photos
Punjab's Nangal Swan River News: ਨੰਗਲ ਦੇ ਪਿੰਡ ਭੱਲੜੀ ਵਿਖੇ ਪਿੰਡ ਵਾਸੀਆਂ ਵੱਲੋਂ ਆਪਸੀ ਸਹਿਯੋਗ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਅਸਥਾਈ ਪੁਲ ਜੋ ਕਿ ਸਵਾਂ ਨਦੀ ਉੱਤੇ ਆਵਾਜਾਈ ਲਈ ਪਾਇਆ ਗਿਆ ਸੀ ਬੀਤੇ ਕੱਲ ਹੋਈ ਤੇਜ਼ ਬਾਰਿਸ਼ ਦੇ ਕਾਰਨ ਸਵਾਂ ਨਦੀ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆ ਜਾਣ ਕਾਰਨ ਨਦੀ ਵਿੱਚ ਵਹਿ ਗਿਆ।
ਅੱਜ ਇਸ ਪੁੱਲ ਨੂੰ ਆਮ ਲੋਕਾਂ ਦੇ ਲਈ ਖੋਲ ਦਿੱਤਾ ਜਾਣਾ ਸੀ ਜਿਸ ਨਾਲ ਆਸ ਪਾਸ ਦੇ ਕਈ ਦਰਜਨਾਂ ਪਿੰਡਾਂ ਇੱਥੋਂ ਤੱਕ ਕੀ ਹੁਸ਼ਿਆਰਪੁਰ ਜਿਲ੍ਹੇ ਦੇ ਬੀਤ ਦੇ ਇਲਾਕੇ ਦੇ ਪਿੰਡਾਂ ਨੂੰ ਕਾਫੀ ਫਾਇਦਾ ਸੀ। ਤੁਹਾਨੂੰ ਦੱਸ ਦਈਏ ਕਿ ਇਸ ਪੁਲ ਨੂੰ ਬਣਾਉਣ ਦੇ ਲਈ 10 ਤੋਂ 12 ਲੱਖ ਰੁਪਏ ਦਾ ਖਰਚ ਆਉਂਦਾ ਹੈ ਤੇ ਇਸ ਪੁੱਲ ਦੇ ਰੱਖ ਰਖਾਵ ਦੇ ਲਈ 1 ਲੱਖ ਰੁਪਏ ਤੋਂ ਵੱਧ ਖਰਚ ਆਉਂਦਾ ਹੈ।
ਨੰਗਲ ਦੇ ਪਿੰਡ ਭੱਲ ਅਤੇ ਮਹਿਦਪੁਰ ਦੇ ਪਿੰਡ ਵਾਸੀਆਂ ਵੱਲੋਂ ਸਵਾਂ ਨਦੀ ਦੇ ਦੂਸਰੇ ਪਾਸੇ ਪਿੰਡਾਂ ਨੂੰ ਜੋੜਨ ਦੇ ਲਈ ਸਵਾਂ ਨਦੀ 'ਤੇ ਲੋਹੇ ਦੇ ਬਣੇ ਅਸਥਾਈ ਪੁੱਲ ਨੂੰ ਬਣਾਉਣ ਦਾ ਕੰਮ ਕੱਲ ਹੀ ਪੂਰਾ ਕਰ ਲਿਆ ਸੀ ਤੇ ਅੱਜ ਇਸ ਪੁੱਲ ਨੂੰ ਆਮ ਜਨਤਾ ਦੇ ਲਈ ਖੋਲ ਦਿੱਤਾ ਜਾਣਾ ਸੀ। ਇਸਦੇ ਨਾਲ ਪਿੰਡ ਭੱਲੜੀ ਤੋਂ ਸਵਾਂ ਨਦੀ ਦੇ ਪਾਰ ਦੇ ਪਿੰਡਾਂ ਨੂੰ ਆਉਣ ਜਾਣ ਦੇ ਲਈ ਵੱਡੀ ਰਾਹਤ ਮਿਲਣੀ ਸੀ।
ਹਾਲਾਂਕਿ ਤੇਜ਼ ਬਾਰਿਸ਼ ਦੇ ਕਾਰਨ ਹਿਮਾਚਲ ਤੋਂ ਸਵਾਂ ਨਦੀ ਦੇ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆ ਜਾਣ ਕਾਰਨ ਸਵਾਂ ਨਦੀ 'ਤੇ ਰੱਖਿਆ ਪੁੱਲ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਪਿੰਡ ਵਾਸੀਆਂ ਦੀ ਕਈ ਦਿਨਾਂ ਦੀ ਮਿਹਨਤ 'ਤੇ ਪਾਣੀ ਫਿਰ ਗਿਆ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਹਿੰਦਪੁਰ ਦੇ ਵਾਸੀਆਂ ਵੱਲੋਂ ਇਹ ਅਸਥਾਈ ਪੁੱਲ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਚੱਕ ਲਿਆ ਜਾਂਦਾ ਹੈ ਤੇ ਬਰਸਾਤ ਖਤਮ ਹੁੰਦੇ ਹੀ ਦੁਬਾਰਾ ਸਵਾਂ ਨਦੀ 'ਤੇ ਰੱਖ ਦਿੱਤਾ ਜਾਂਦਾ ਹੈ।
ਮਗਰ ਹੁਣ ਇਹ ਪੁੱਲ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ ਹੈ ਅਤੇ ਹੁਣ ਪਿੰਡ ਵਾਸੀਆਂ ਨੂੰ ਚਿੰਤਾ ਸਤਾਉਣ ਲੱਗੀ ਹੈ ਕਿ ਹੁਣ ਪੁੱਲ ਨੂੰ ਦੁਬਾਰਾ ਕਿਸ ਤਰ੍ਹਾਂ ਬਣਾਇਆ ਜਾਵੇ ਕਿਉਂਕਿ ਇਸ ਪੁੱਲ ਨੂੰ ਦੋਬਾਰਾ ਬਣਾਉਣ ਲਈ 10 ਤੋਂ 12 ਲੱਖ ਰੁਪਏ ਦਾ ਖ਼ਰਚ ਆਉਣਾ ਹੈ।
- ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ
ਇਹ ਵੀ ਪੜ੍ਹੋ: Canada News: ਕੈਨੇਡਾ ਨੇ ਸਿੱਖ ਕਾਰਕੁਨ ਦੀ ਹੱਤਿਆ 'ਚ ਭਾਰਤ 'ਤੇ ਜਤਾਇਆ ਸ਼ੱਕ, ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਕੀਤਾ ਰੱਦ