Punjab news: ਅੰਮ੍ਰਿਤਸਰ ‘ਚ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ, ਹੈਰੋਇਨ ਹੋਈ ਬਰਾਮਦ
Advertisement
Article Detail0/zeephh/zeephh1556510

Punjab news: ਅੰਮ੍ਰਿਤਸਰ ‘ਚ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ, ਹੈਰੋਇਨ ਹੋਈ ਬਰਾਮਦ

ਇਸ ਦੌਰਾਨ ਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਅਤੇ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। 

Punjab news: ਅੰਮ੍ਰਿਤਸਰ ‘ਚ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ, ਹੈਰੋਇਨ ਹੋਈ ਬਰਾਮਦ

Punjab news, Pakistan drone in Amritsar: ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਵੱਲੋਂ 2 ਫਰਵਰੀ ਤੋਂ 3 ਫਰਵਰੀ ਦੀ ਦਰਮਿਆਨੀ ਰਾਤ ਨੂੰ 2:30 ਵਜੇ ਅੰਮ੍ਰਿਤਸਰ ਸੈਕਟਰ ਵਿੱਚ ਘੁਸਪੈਠ ਕਰਨ ਵਾਲੇ ਪਾਕਿਸਤਾਨੀ ਡਰੋਨ ਨੂੰ ਭਾਰਤ ਤੇ ਪਾਕਿਸਤਾਨ ਸਰਹੱਦ ਦੇ ਨੇੜੇ ਡੇਗ ਦਿੱਤਾ ਗਿਆ।

ਬੀਐਸਐਫ ਵੱਲੋਂ ਕਿਹਾ ਗਿਆ ਕਿ ਡਰੋਨ ਪੰਜਾਬ ਦੇ ਅੰਮ੍ਰਿਤਸਰ ਸੈਕਟਰ ਵਿੱਚ ਬਾਰਡਰ ਆਬਜ਼ਰਵੇਸ਼ਨ ਪੋਸਟ (ਬੀਓਪੀ) ਰੀਅਰ ਕੱਕੜ ਵਾਲੇ ਖੇਤਰ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਬੀਐਸਐਫ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਡਰੋਨ ਨੂੰ ਸ਼ੁੱਕਰਵਾਰ ਸਵੇਰੇ ਸਰਹੱਦ ਦੇ ਨੇੜੇ ਨਸ਼ੀਲੇ ਪਦਾਰਥਾਂ ਦੇ ਇੱਕ ਪੈਕੇਟ ਦੇ ਨਾਲ ਬਰਾਮਦ ਕੀਤਾ ਗਿਆ ਸੀ।

ਫ਼ਿਲਹਾਲ ਇਸ ਮਾਮਲੇ 'ਚ ਅਗਲੇਰੀ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਬੀਐਸਐਫ ਵੱਲੋਂ ਬੁੱਧਵਾਰ ਤੜਕੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ 'ਚ ਭਾਰਤ ਤੇ ਪਾਕਿਸਤਾਨ ਸਰਹੱਦ 'ਤੇ ਡਰੋਨ ਗਤੀਵਿਧੀ ਦਾ ਸ਼ੱਕ ਪ੍ਰਗਟ ਕੀਤਾ ਗਿਆ ਸੀ। 

ਫੌਜੀਆਂ ਵੱਲੋਂ ਗੋਲੀਬਾਰੀ ਕਰਕੇ ਡਰੋਨ ਨੂੰ ਰੋਕਿਆ ਗਿਆ ਅਤੇ 2.622 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ 1 ਫਰਵਰੀ 2023 ਨੂੰ, ਰਾਤ ਦੇ ਸਮੇਂ, ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਵੱਲੋਂ ਫਾਜ਼ਿਲਕਾ ਦੇ ਸਰਹੱਦੀ ਪਿੰਡ - ਮੁੰਬੇਕੇ ਦੇ ਨੇੜੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਣ ਵਾਲੇ ਇੱਕ ਸ਼ੱਕੀ ਡਰੋਨ ਦੀ ਗੂੰਜਦੀ ਆਵਾਜ਼ ਅਤੇ ਚਮਕਦੀ ਲਾਲ ਬੱਤੀ ਸੁਣੀ।

ਇਹ ਵੀ ਪੜ੍ਹੋ: Gautam Adani net worth: ਜਾਣੋ ਕਿਵੇਂ ਕੁਝ ਹੀ ਦਿਨਾਂ 'ਚ ਟਾਪ-20 ਅਮੀਰਾਂ ਦੀ ਸੂਚੀ ‘ਚੋਂ ਬਾਹਰ ਹੋਏ ਗੌਤਮ ਅਡਾਨੀ

ਇਸ ਦੌਰਾਨ ਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਅਤੇ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸਦੇ ਨਾਲ ਹੀ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ।

ਇਸ ਤੋਂ ਇਲਾਵਾ, ਬੀਐਸਐਫ ਦੇ ਜਵਾਨਾਂ ਵੱਲੋਂ ਪਿੰਡ ਮੂੰਬੇਕੇ ਨੇੜੇ ਕਣਕ ਦੇ ਖੇਤ ਵਿੱਚੋਂ ਇੱਕ ਬਲਿੰਕਰ ਯੰਤਰ ਸਣੇ 2.622 ਕਿਲੋਗ੍ਰਾਮ ਹੈਰੋਇਨ ਦੇ ਸ਼ੱਕੀ ਤੌਰ 'ਤੇ ਤਿੰਨ ਪੈਕੇਟ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ: ਇਸ ਪਿੰਡ 'ਚ ਲਾੜੀ ਦੇ ਲਹਿੰਗਾ ਪਾਉਣ ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ!

(For more news apart from Pakistan drone entering Punjab's Amritsar, stay tuned to Zee PHH)

Trending news