Gautam Adani net worth: ਜਾਣੋ ਕਿਵੇਂ ਕੁਝ ਹੀ ਦਿਨਾਂ 'ਚ ਟਾਪ-20 ਅਮੀਰਾਂ ਦੀ ਸੂਚੀ ‘ਚੋਂ ਬਾਹਰ ਹੋਏ ਗੌਤਮ ਅਡਾਨੀ
topStories0hindi1556344

Gautam Adani net worth: ਜਾਣੋ ਕਿਵੇਂ ਕੁਝ ਹੀ ਦਿਨਾਂ 'ਚ ਟਾਪ-20 ਅਮੀਰਾਂ ਦੀ ਸੂਚੀ ‘ਚੋਂ ਬਾਹਰ ਹੋਏ ਗੌਤਮ ਅਡਾਨੀ

 ਪਿਛਲੇ 24 ਘੰਟਿਆਂ 'ਚ ਉਸ ਨੂੰ ਲਗਭਗ 10.7 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਤੇ ਸ਼ੇਅਰਾਂ ‘ਚ ਗਿਰਾਵਟ ਕਰਕੇ ਪੈਦਾ ਹੋਈ ਸਥਿਤੀ ਵਿਚਾਲੇ ਗੌਤਮ ਅਡਾਨੀ ਹੁਣ ਮਾਰਕ ਜ਼ਕਰਬਰਗ ਤੋਂ ਵੀ ਪਿੱਛੇ ਰਹਿ ਗਏ ਹਨ।

Gautam Adani net worth: ਜਾਣੋ ਕਿਵੇਂ ਕੁਝ ਹੀ ਦਿਨਾਂ 'ਚ ਟਾਪ-20 ਅਮੀਰਾਂ ਦੀ ਸੂਚੀ ‘ਚੋਂ ਬਾਹਰ ਹੋਏ ਗੌਤਮ ਅਡਾਨੀ

Gautam Adani net worth: ਅਮਰੀਕੀ ਖੋਜ ਫਰਮ ਹਿੰਡਨਬਰਗ ਦੀ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀ ਕੰਪਨੀ ਦੇ ਸ਼ੇਅਰਾਂ 'ਚ ਭੁਚਾਲ ਆ ਗਿਆ ਹੈ ਅਤੇ ਗੌਤਮ ਅਡਾਨੀ ਦੇ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ।  ਇਸ ਦੌਰਾਨ ਆਏ ਦਿਨ ਗੌਤਮ ਅਡਾਨੀ ਦੀ ਕੁੱਲ ਕੀਮਤ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਲੋਕਾਂ ਦੇ ਜ਼ਹਿਨ 'ਚ ਇੱਕੋ ਹੀ ਸਵਾਲ ਹੈ ਕਿ ਕਿਉਂ ਹੁਣ ਗੌਤਮ ਅਡਾਨੀ ਅਮੀਰਾਂ ਦੀ ਸੂਚੀ ‘ਚੋਂ ਬਾਹਰ ਹੋ ਗਏ ਹਨ (Why Gautam Adani is not richest anymore?)। 

ਮੀਡੀਆ ਰਿਪੋਰਟਾਂ ਦੇ ਮੁਤਾਬਕ ਗੌਤਮ ਅਡਾਨੀ ਹੁਣ ਦੁਨੀਆ ਦੇ ਟਾਪ-20 ਅਮੀਰਾਂ ਦੀ ਸੂਚੀ ‘ਚੋਂ ਵੀ ਬਾਹਰ ਹੋ ਗਏ ਹਨ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਦੀ ਰਿਪੋਰਟ ਦੇ ਮੁਤਾਬਕ ਗੌਤਮ ਅਡਾਨੀ ਹੁਣ ਅਰਬਪਤੀਆਂ ਦੀ ਸੂਚੀ ‘ਚ 21ਵੇਂ ਸਥਾਨ ‘ਤੇ ਆ ਗਏ ਹਨ। 

ਦੱਸਿਆ ਜਾ ਰਿਹਾ ਹੈ ਕਿ ਅਡਾਨੀ ਦੀ ਕੁੱਲ ਜਾਇਦਾਦ ਘਟ ਕੇ 61.3 ਬਿਲੀਅਨ ਡਾਲਰ ਰਹਿ ਗਈ ਹੈ। ਪਿਛਲੇ 24 ਘੰਟਿਆਂ 'ਚ ਉਸ ਨੂੰ ਲਗਭਗ 10.7 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਤੇ ਸ਼ੇਅਰਾਂ ‘ਚ ਗਿਰਾਵਟ ਕਰਕੇ ਪੈਦਾ ਹੋਈ ਸਥਿਤੀ ਵਿਚਾਲੇ ਗੌਤਮ ਅਡਾਨੀ ਹੁਣ ਮਾਰਕ ਜ਼ਕਰਬਰਗ ਤੋਂ ਵੀ ਪਿੱਛੇ ਰਹਿ ਗਏ ਹਨ।

Gautam Adani net worth: Why Gautam Adani is not the richest anymore?

ਜਾਣੋ ਕਿਉਂ ਤੇ ਕਿਵੇਂ ਕੁਝ ਹੀ ਦਿਨਾਂ 'ਚ ਗੌਤਮ ਅਡਾਨੀ ਟਾਪ-20 ਅਮੀਰਾਂ ਦੀ ਸੂਚੀ ‘ਚੋਂ ਬਾਹਰ ਹੋ ਗਏ। 

25 ਜਨਵਰੀ: ਬੁੱਧਵਾਰ ਨੂੰ ਭਾਰਤ ਦਾ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ, ਹਿੰਡਨਬਰਗ ਰਿਸਰਚ ਵੱਲੋਂ ਅਮਰੀਕੀ ਵਪਾਰਕ ਬਾਂਡ ਅਤੇ ਗੈਰ-ਭਾਰਤੀ ਵਪਾਰਕ ਡੈਰੀਵੇਟਿਵਜ਼ ਰਾਹੀਂ ਅਡਾਨੀ ਗਰੁੱਪ ਦੀਆਂ ਕੰਪਨੀਆਂ 'ਤੇ ਆਪਣੀ ਛੋਟੀ ਸਥਿਤੀ ਦਾ ਐਲਾਨ ਕੀਤਾ। ਇਸ ਦੌਰਾਨ ਅਡਾਨੀ ਨਾਲ ਜੁੜੇ ਸ਼ੇਅਰਾਂ 'ਚ ਕਾਰੋਬਾਰੀ ਵਾਲੇ ਦਿਨ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਗੌਤਮ ਅਡਾਨੀ ਦੀ ਜਾਇਦਾਦ 'ਚ ਰਾਤੋ-ਰਾਤ 6 ਬਿਲੀਅਨ ਡਾਲਰ ਦੀ ਗਿਰਾਵਟ ਦੇਖੀ ਗਈ।

26 ਜਨਵਰੀ: ਭਾਰਤ ਦਾ ਬਾਜ਼ਾਰ ਛੁੱਟੀਆਂ ਕਰਕੇ ਬੰਦ ਰਿਹਾ।

27 ਜਨਵਰੀ: ਅਡਾਨੀ ਗਰੁੱਪ ਦੀ ਜਾਇਦਾਦ 20.3 ਬਿਲੀਅਨ ਡਾਲਰ ਘੱਟ ਕੇ 92.7 ਬਿਲੀਅਨ ਡਾਲਰ ਰਹਿ ਗਈ।

28-29 ਜਨਵਰੀ: ਅਡਾਨੀ ਗੁਰਪ ਨੇ ਹਫਤੇ ਦੇ ਅੰਤ ਵਿੱਚ 413 ਪੰਨਿਆਂ ਦਾ ਲੰਬਾ ਬਿਆਨ ਜਾਰੀ ਕੀਤਾ ਅਤੇ ਹਿੰਡਨਬਰਗ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤੀ ਫਰਮ ਦੇ ਖਿਲਾਫ ਲਗਾਏ ਗਏ ਦੋਸ਼ ਭਾਰਤ ਅਤੇ ਇਸਦੇ ਅਦਾਰਿਆਂ 'ਤੇ ਇੱਕ ਹਮਲਾ ਹੈ। ਹਿੰਡਨਬਰਗ ਵੱਲੋਂ ਵੀ ਇਸਦਾ ਜਵਾਬ ਦਿੱਤਾ ਗਿਆ। 

ਇਹ ਵਾ ਪੜ੍ਹੋ: Amul Milk Prices: ਬਜਟ ਤੋਂ ਬਾਅਦ ਮਹਿੰਗਾਈ ਦਾ ਵੱਡਾ ਝਟਕਾ- ਅਮੂਲ ਨੇ ਦੁੱਧ ਦੀ ਕੀਮਤ 'ਚ 3 ਰੁਪਏ ਦਾ ਕੀਤਾ ਵਾਧਾ

30 ਜਨਵਰੀ: ਨਿਜੀ ਚੈਨਲ ਨਾਲ ਇੱਕ ਇੰਟਰਵਿਊ ਦੌਰਾਨ ਅਡਾਨੀ ਗਰੁੱਪ ਦੇ CFO ਜੁਗੇਸ਼ਿੰਦਰ ਸਿੰਘ ਨੇ ਗਰੁੱਪ ਦਾ ਬਚਾਅ ਕੀਤਾ ਅਤੇ ਦੱਸਿਆ ਕਿ ਅਡਾਨੀ ਐਂਟਰਪ੍ਰਾਈਜਿਜ਼ ਦਾ ਮੁੱਲ "ਸਿਰਫ਼ ਸ਼ੇਅਰ ਕੀਮਤ ਅਸਥਿਰਤਾ" ਦੇ ਕਰਕੇ ਨਹੀਂ ਬਦਲਿਆ ਹੈ। ਅਡਾਨੀ ਦੀ ਕੁੱਲ ਜਾਇਦਾਦ 8 ਅਰਬ ਡਾਲਰ ਘਟ ਕੇ 84.5 ਅਰਬ ਡਾਲਰ 'ਤੇ ਰਹਿ ਗਈ। 

1 ਫਰਵਰੀ: ਅਡਾਨੀ ਐਂਟਰਪ੍ਰਾਈਜਿਜ਼ ਵੱਲੋਂ ਮੌਜੂਦਾ ਮਾਰਕੀਟ ਅਸਥਿਰਤਾ ਦਾ ਹਵਾਲਾ ਦਿੰਦਿਆਂ ਆਪਣੀ ਫਾਲੋ-ਆਨ ਜਨਤਕ ਪੇਸ਼ਕਸ਼ ਨਾਲ ਅੱਗੇ ਨਾ ਵਧਣ ਦਾ ਐਲਾਨ ਕੀਤਾ।

ਇਹ ਵਾ ਪੜ੍ਹੋ: Ayodhya Ram Mandir: ਰਾਮ ਜਨਮ ਭੂਮੀ ਨੂੰ ਉਡਾਉਣ ਦੀ ਧਮਕੀ! ਪੁਲਿਸ ਤੇ ਸੁਰੱਖਿਆ ਏਜੰਸੀਆਂ ਅਲਰਟ

Trending news