Punjab news: ਜਾਣਕਾਰੀ ਦਿੰਦਿਆਂ ਪੀੜਤ ਲੜਕੇ ਨੇ ਦੱਸਿਆ ਕਿ ਉਸਨੂੰ ਇੰਸਟਾਗ੍ਰਾਮ ਉੱਤੇ ਇੱਕ ਲੜਕੀ ਦੇ ਅਕਾਊਂਟ ਤੋਂ ਮੈਸੇਜ ਆਉਂਦੇ ਸਨ। ਬੀਤੇ ਦਿਨ ਉਸਨੂੰ ਮੈਸੇਜ ਕਰ ਫਿਰੋਜ਼ਪੁਰ ਦੇ ਬਾਜ ਵਾਲਾ ਚੌਂਕ ਵਿੱਚ ਮਿਲਣ ਲਈ ਬੁਲਾਇਆ ਗਿਆ ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਮੈਸੇਜ ਮੁੰਡਿਆਂ ਵੱਲੋਂ ਕੀਤੇ ਗਏ ਹਨ।
Trending Photos
Punjab news: ਦੇਸ਼ ਅੰਦਰ ਸ਼ੋਸਲ ਮੀਡੀਆ ਦੇ ਰਾਹੀਂ ਜਿੱਥੇ ਲੋਕਾਂ ਵੱਲੋਂ ਚੰਗੇ ਕੰਮ ਕੀਤੇ ਜਾ ਰਹੇ ਹਨ। ਉਥੇ ਹੀ ਅੱਜ ਦੀ ਨੌਜਵਾਨੀ ਨੇ ਸ਼ੋਸਲ ਮੀਡੀਆ ਨੂੰ ਆਸ਼ਕੀ ਕਰਨ ਦਾ ਇੱਕ ਜਰੀਆ ਬਣਾ ਲਿਆ ਹੈ। ਕਈਆ ਨੂੰ ਸ਼ੋਸਲ ਮੀਡੀਆ ਦਾ ਪਿਆਰ ਪਾਰ ਲੱਗਾ ਰਿਹਾ ਹੈ ਅਤੇ ਕਈਆ ਨੂੰ ਇਹ ਸ਼ੋਸਲ ਮੀਡੀਆ ਕੁੱਟ ਵੀ ਪਵਾ ਰਿਹਾ ਹੈ। ਇੱਕ ਅਜਿਹਾ ਹੀ ਤਾਜਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ, ਜਿਥੇ ਇੱਕ ਨੌਜਵਾਨ ਨੂੰ ਸ਼ੋਸਲ ਮੀਡੀਆ ਉੱਤੇ ਆਸ਼ਕੀ ਕਰਨੀ ਇੰਨੀ ਮਹਿੰਗੀ ਪਈ ਕਿ ਕੁੱਝ ਨੌਜਵਾਨਾਂ ਵੱਲੋਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਜਾਣਕਾਰੀ ਦਿੰਦਿਆਂ ਪੀੜਤ ਲੜਕੇ ਨੇ ਦੱਸਿਆ ਕਿ ਉਸਨੂੰ ਇੰਸਟਾਗ੍ਰਾਮ ਉੱਤੇ ਇੱਕ ਲੜਕੀ ਦੇ ਅਕਾਊਂਟ ਤੋਂ ਮੈਸੇਜ ਆਉਂਦੇ ਸਨ। ਬੀਤੇ ਦਿਨ ਉਸਨੂੰ ਮੈਸੇਜ ਕਰ ਫਿਰੋਜ਼ਪੁਰ ਦੇ ਬਾਜ ਵਾਲਾ ਚੌਂਕ ਵਿੱਚ ਮਿਲਣ ਲਈ ਬੁਲਾਇਆ ਗਿਆ ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਮੈਸੇਜ ਮੁੰਡਿਆਂ ਵੱਲੋਂ ਕੀਤੇ ਗਏ ਹਨ।
ਜਦ ਉਹ ਉੱਥੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਕੁਝ ਲੜਕਿਆਂ ਵੱਲੋਂ ਉਸ ਉੱਤੇ ਤੇਜਧਾਰ ਹਥਿਆਰਾਂ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਪਰਿਵਾਰਕ ਮੈਬਰਾਂ ਵੱਲੋਂ ਉਨ੍ਹਾਂ ਦੇ ਲੜਕੇ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਦੂਸਰੇ ਪਾਸੇ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਹੁਣ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਜਿਸ ਵਿੱਚ ਪਤਾ ਚੱਲਿਆ ਹੈ ਕਿ ਇੱਕ ਲੜਕੀ ਨੇ ਉਸਨੂੰ ਬੁਲਾਇਆ ਸੀ ਅਤੇ ਉਥੇ ਉਸਦੀ ਕੁੱਟਮਾਰ ਕੀਤੀ ਗਈ ਹੈ ਅਤੇ ਜੋ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ ਉਸਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
(ਫਿਰੋਜ਼ਪੁਰ ਤੋਂ ਰਾਜੇਸ਼ ਦੀ ਰਿਪੋਰਟ)