Punjab Patiala firing News: ਬਹਾਦਰਗੜ੍ਹ ਪੁਲਿਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਗੋਲੀ ਐਸਐਲਆਰ ਬੰਦੂਕ ਵਿੱਚੋਂ ਚੱਲੀ ਸੀ। ਫਿਲਹਾਲ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਮਾਂਡੋ ਮਨਜੋਤ ਐਸਐਲਆਰ ਸਾਫ਼ ਕਰ ਰਿਹਾ ਸੀ ਅਤੇ ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਕਮਾਂਡੋ ਦੇ ਸਿਰ ਵਿੱਚ ਸਿੱਧੀ ਜਾ ਲੱਗੀ।
Trending Photos
Punjab Patiala Firing News: ਪਟਿਆਲਾ ਦੇ ਬਹਾਦਰਗੜ੍ਹ ਇਲਾਕੇ ਵਿੱਚ ਕਮਾਂਡੋ ਕੰਪਲੈਕਸ ਦੇ ਵਿੱਚ ਕਮਾਂਡੋ ਟਰੇਨਿੰਗ ਦੇ ਦੌਰਾਨ ਇਕ ਕਮਾਂਡੋ ਦੀ ਗੋਲੀ ਲੱਗਣ (Trainee Commando Died) ਨਾਲ ਮੌਤ ਹੋ ਗਈ। ਪੁਲਿਸ ਨੇ ਕਿਹਾ ਫੋਰੈਂਸਿਕ ਟੀਮ ਵੱਲੋਂ ਜਾਂਚ ਸ਼ੂਰੁ ਕਰ ਦਿੱਤੀ ਗਈ ਹੈ। ਕਮਾਂਡੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇੱਕ ਮਹੀਨਾ ਪਹਿਲਾ ਹੀ ਟ੍ਰੇਨਿੰਗ ਉੱਤੇ ਆਇਆ ਸੀ।
ਨੌਜਵਾਨ ਦਾ ਨਾਮ ਮਨਜੋਤ ਸਿੰਘ ਹੈ ਅਤੇ ਉਸਦੀ ਉਮਰ 29 ਸਾਲ ਹੈ। 1 ਮਹੀਨਾ ਪਹਿਲਾਂ ਹੀ ਟਰੇਨਿੰਗ ਉੱਤੇ ਆਇਆ ਸੀ। ਮਨਜੋਤ ਮ੍ਰਿਤਕ ਨੌਜਵਾਨ ਦੇ ਭਰਾ ਦੇ ਦੱਸਣ ਮੁਤਾਬਿਕ ਕਮਾਂਡੋ ਕੰਪਲੈਕਸ ਵਿੱਚ ਟ੍ਰੇਨਿੰਗ ਦੌਰਾਨ ਅੱਜ ਮਨਜੋਤ ਦੇ ਗਰਦਨ ਦੇ ਵਿੱਚੋਂ ਦੀ ਗੋਲੀ ਨਿਕਲ ਕੇ ਸਿਰ ਤੋਂ ਪਾਰ ਹੋ ਗਈ ਹੈ ਜਿਸ ਕਰਕੇ (Trainee Commando Died) ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Patiala Murder News: 'ਖੂਨ ਦਾ ਬਦਲਾ ਖੂਨ', ਜਿਗਰੀ ਯਾਰ ਨੇ ਹੀ ਆਪਣੇ ਦੋਸਤ ਨੂੰ ਉਤਾਰਿਆ ਮੌਤ ਦੇ ਘਾਟ
ਮ੍ਰਿਤਕ ਨੌਜਵਾਨ ਦੇ ਭਰਾ ਦਾ ਕਹਿਣਾ ਹੈ ਕਿ ਕਮਾਂਡੋ ਕੰਪਲੈਕਸ ਦੇ ਅਫਸਰ ਉਸਦੀ ਮੌਤ ਬਾਰੇ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ ਕਿ ਇਹ ਹਾਦਸਾ ਕਿਸ ਤਰਾਂ ਹੋਇਆ ਹੈ ਜਾਂ ਫਿਰ ਕਿਸ ਤਰ੍ਹਾਂ ਉਸ ਦੇ ਗੋਲੀ ਲੱਗੀ ਹੈ। ਮੌਕੇ ਉੱਤੇ ਐਸਟੀ ਪਟਿਆਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਨੌਜਵਾਨ ਦੀ ਉਮਰ 29 ਸਾਲ ਹੈ ਜਿਸਦੇ ਗੋਲੀ ਲੱਗਣ ਨਾਲ ਮੌਤ ਹੋਈ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਪਰਿਵਾਰ ਨੂੰ ਸੁਨੇਹਾ ਭੇਜ ਦਿੱਤਾ ਹੈ ਪਰਿਵਾਰ ਰਸਤੇ ਵਿੱਚ ਹੈ ਇੱਥੇ ਪਹੁੰਚ ਰਿਹਾ ਹੈ।
ਥਾਣਾ ਬਹਾਦਰਗੜ੍ਹ ਅਤੇ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨਜੋਤ ਸਿੰਘ ਸਾਲ (Trainee Commando) 2020 ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਕਰੀਬ ਇੱਕ ਮਹੀਨਾ ਪਹਿਲਾਂ ਉਹ ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਟਰੇਨਿੰਗ ਸੈਂਟਰ ਵਿੱਚ ਟਰੇਨਿੰਗ ਲੈਣ ਆਇਆ ਸੀ।
ਸੂਤਰਾਂ ਮੁਤਾਬਿਕ ਬਹਾਦਰਗੜ੍ਹ ਪੁਲਿਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਗੋਲੀ ਐਸਐਲਆਰ ਬੰਦੂਕ ਵਿੱਚੋਂ ਚੱਲੀ ਸੀ। ਫਿਲਹਾਲ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਮਾਂਡੋ ਮਨਜੋਤ ਐਸਐਲਆਰ ਸਾਫ਼ ਕਰ ਰਿਹਾ ਸੀ ਅਤੇ ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਕਮਾਂਡੋ ਦੇ ਸਿਰ ਵਿੱਚ ਸਿੱਧੀ ਜਾ ਲੱਗੀ।
ਇਹ ਵੀ ਪੜ੍ਹੋ: Punjab News: ਪੰਜਾਬ 'ਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼, 13 ਹਥਿਆਰ ਬਰਾਮਦ
(ਬਲਿੰਦਰ ਸਿੰਘ ਦੀ ਰਿਪੋਰਟ)