Bus Accident News: ਜਲਾਲਾਬਾਦ ਤੋਂ ਦਿੱਲੀ ਜਾਣ ਵਾਲੀ ਪੰਜਾਬ ਰੋਡਵੇਜ ਸ਼੍ਰੀ ਮੁਕਤਸਰ ਸਾਹਿਬ ਡੀਪੂ ਦੀ ਬੱਸ ਧੁੰਦ ਕਾਰਨ ਹਾਦਸਾਗ੍ਰਸਤ ਹੋ ਹਈ। ਬੱਸ ਵਿੱਚ ਕਰੀਬ 40 ਸਵਾਰੀਆਂ ਸਨ।
Trending Photos
Bus Accident News: ਜਲਾਲਾਬਾਦ ਤੋਂ ਦਿੱਲੀ ਜਾਣ ਵਾਲੀ ਪੰਜਾਬ ਰੋਡਵੇਜ ਸ਼੍ਰੀ ਮੁਕਤਸਰ ਸਾਹਿਬ ਡੀਪੂ ਦੀ ਬੱਸ ਧੁੰਦ ਕਾਰਨ ਹਾਦਸਾਗ੍ਰਸਤ ਹੋ ਹਈ। ਬੱਸ ਵਿੱਚ ਕਰੀਬ 40 ਸਵਾਰੀਆਂ ਸਨ। ਜਲਾਲਾਬਾਦ ਤੋਂ ਤੜਕੇ 4.40 ਉਤੇ ਰਵਾਨਾ ਹੋਈ ਬੱਸ ਚੱਕ ਸੈਦੋਕਾ ਨਦੀਕ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਪੰਜ ਤੋਂ ਛੇ ਲੋਕਾਂ ਦੇ ਸੱਟਾਂ ਲੱਗੀਆਂ ਹਨ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਡਰਾਈਵਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਜਲਾਲਾਬਾਦ ਤੋਂ ਤੜਕੇ 4.40 ਉਤੇ ਚੱਲੀ ਦਿੱਲੀ ਆਈਐਸ ਬੀਟੀ ਜਾਣ ਵਾਲੀ ਪੰਜਾਬ ਰੋਡਵੇਜ ਸ਼੍ਰੀ ਮੁਕਤਸਰ ਸਾਹਿਬ ਡੀਪੂ ਦੀ ਬੱਸ ਅੱਜ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਜਲਾਲਾਬਾਦ ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ਉਪਰ ਪਿੰਡ ਚੱਕ ਸੈਦੋਕਾ ਦੇ ਨਜ਼ਦੀਕ ਵਾਪਰਿਆ ਹੈ।
ਇਹ ਵੀ ਪੜ੍ਹੋ : Chandigarh Mayor Elections Live Updates: ਚੰਡੀਗੜ੍ਹ ਮੇਅਰ ਚੋਣਾਂ ਅੱਜ, I.N.D.I.A ਗਠਜੋੜ ਤੇ BJP ਵਿਚਾਲੇ ਟੱਕਰ
ਹਾਦਸਾ ਉਸ ਵੇਲੇ ਹੋਇਆ ਜਦ ਬੱਸ ਚੱਕ ਸੈਦੋਕਾ ਤੋਂ ਸਵਾਰੀਆਂ ਚੁੱਕ ਅੱਗੇ ਲਈ ਰਵਾਨਾ ਹੋਈ ਤਾਂ ਧੁੰਦ ਕਾਰਨ ਕੁਝ ਵੀ ਦਿਖਾਈ ਨਹੀਂ ਦਿੱਤਾ ਤੇ ਸੜਕ ਤੋਂ ਥੱਲੇ ਉੱਤਰ ਬਿਜਲੀ ਵਾਲੇ ਖੰਬੇ ਵਿੱਚ ਜਾ ਵੱਜੀ ਜਿਸ ਕਾਰਨ ਪੰਜ ਤੋਂ ਛੇ ਲੋਕਾਂ ਨੂੰ ਸੱਟਾਂ ਵੀ ਲੱਗੀਆਂ। ਬੱਸ ਦੇ ਕੰਡਕਟਰ ਮੁਤਾਬਕ ਬੱਸ ਵਿੱਚ 40 ਸਵਾਰੀਆਂ ਸਵਾਰ ਸਨ। ਇਸ ਹਾਦਸੇ ਵਿੱਚ ਜ਼ਖਮੀ ਲੋਕਾਂ ਨੂੰ ਐਬੂਲੈਂਸ ਰਾਹੀਂ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਘਟਨਾ ਸਵੇਰੇ ਕਰੀਬ 9 ਵਜੇ ਵਾਪਰੀ ਸੀ। ਹਾਦਸੇ ਦੀ ਸੂਚਨਾ ਮਿਲਣ ’ਤੇ ਐਸਐਸਪੀ ਭਗੀਰਥ ਸਿੰਘ ਮੀਨਾ ਹੋਰ ਪੁਲਿਸ ਅਧਿਕਾਰੀਆਂ ਨਾਲ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਗੱਡੀ ਮੰਗਵਾ ਕੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਹਾਦਸੇ 'ਚ ਪੁਲਿਸ ਦੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ।
ਦੱਸ ਦੇਈਏ ਕਿ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ 15 ਮੀਟਰ ਤਕ ਸੀ। ਜਾਣਕਾਰੀ ਮੁਤਾਬਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦਾ ਟਰੱਕ ਕਾਰ ਸੇਵਾ ਲਈ ਕੋਟਕਪੂਰਾ ਰੋਡ ਤੋਂ ਪਿੰਡ ਵੱਟੂ ਲਈ ਡਰਾਈਵਰ ਲਿਜਾ ਰਿਹਾ ਸੀ। ਟਰੱਕ ਦੇ ਪਿੱਛੇ ਪੁਲਿਸ ਦੀ ਇਕ ਬੱਸ ਤੇ ਗੱਡੀ ਜਲੰਧਰ ਡਿਊਟੀ 'ਤੇ ਮੁਲਾਜ਼ਮਾਂ ਨੂੰ ਲਿਆ ਰਹੀ ਸੀ। ਜਦੋਂ ਉਹ ਪਿੰਡ ਚਢੇਵਾਂ ਨੇੜੇ ਪੁੱਜੀ ਤਾਂ ਅੱਗੇ ਜਾ ਰਹੀ ਪੁਲਿਸ ਦੀ ਬੱਸ ਨਾਲ ਟਕਰਾ ਗਈ। ਇਸ ਤੋਂ ਬਾਅਦ ਪਿੱਛੇ ਆ ਰਹੀ ਇੱਕ ਹੋਰ ਪੁਲਿਸ ਗੱਡੀ ਦੀ ਬੱਸ ਨਾਲ ਟੱਕਰ ਹੋ ਗਈ।
ਇਹ ਵੀ ਪੜ੍ਹੋ : Ludhiana Robbery News: ਵਿਆਹ 'ਤੇ ਜਾ ਰਹੇ ਪਰਿਵਾਰ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਕੇ ਲੁੱਟਿਆ ਸੋਨਾ