ਪ੍ਰਾਈਵੇਟ ਬੱਸ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਕੁਚਲਿਆ, ਨੌਜਵਾਨ ਦਾ ਸਿਰ ਧੜ ਨਾਲੋਂ ਹੋਇਆ ਅਲੱਗ!
Advertisement
Article Detail0/zeephh/zeephh1709385

ਪ੍ਰਾਈਵੇਟ ਬੱਸ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਕੁਚਲਿਆ, ਨੌਜਵਾਨ ਦਾ ਸਿਰ ਧੜ ਨਾਲੋਂ ਹੋਇਆ ਅਲੱਗ!

ਮ੍ਰਿਤਕ ਦੀ ਪਛਾਣ ਕਰਨਦੀਪ ਸਿੰਘ ਪੁੱਤਰ ਸੁਰਿੰਦਰ ਪਾਲ ਵਾਸੀ ਨਿੱਕੂਵਾਲ ਵਜੋਂ ਹੋਈ ਹੈ, ਜਿਸ ਦਾ ਧੜ ਤੋਂ ਸਿਰ ਕੱਟਿਆ ਗਿਆ। ਬੱਸ ਦਾ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਪ੍ਰਾਈਵੇਟ ਬੱਸ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਕੁਚਲਿਆ, ਨੌਜਵਾਨ ਦਾ ਸਿਰ ਧੜ ਨਾਲੋਂ ਹੋਇਆ ਅਲੱਗ!

Punjab's Sri Anandpur Sahib road accident news: ਪੰਜਾਬ ਦੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਆ ਰਹੀ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇੱਥੇ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਪਿੰਡ ਮਜਾਰਾ ਨੇੜੇ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ।  

ਇਸ ਦਰਦਨਾਕ ਹਾਦਸੇ ਵਿੱਚ ਐਕਟਿਵਾ ਚਾਲਕ ਦੀ ਦਰਦਨਾਕ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕੀ ਨੌਜਵਾਨ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ ਤੇ ਬੱਸ ਚਾਲਕ ਬੱਸ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। 

ਤੁਹਾਨੂੰ ਦੱਸ ਦਈਏ ਕਿ ਅਕਸਰ ਪ੍ਰਾਈਵੇਟ ਬੱਸਾਂ ਵਾਲੇ ਗੰਗੂਵਾਲ ਅੱਡੇ ਤੋਂ ਸ੍ਰੀ ਅਨੰਦਪੁਰ ਸਾਹਿਬ ਬੱਸ ਅੱਡੇ ਤੱਕ ਬਹੁਤ ਤੇਜ਼ ਰਫ਼ਤਾਰ ਨਾਲ ਅੰਨ੍ਹੇਵਾਹ ਬੱਸ ਭਜਾਉਂਦੇ ਹਨ।

ਪ੍ਰਤੱਖਦਰਸ਼ੀਆਂ ਅਨੁਸਾਰ ਬੱਸ ਐਕਟਿਵਾ ਚਾਲਕ ਨੂੰ ਕੁਚਲਦੀ ਹੋਈ ਅੱਗੇ-ਅੱਗੇ ਲੰਘ ਗਈ ਤੇ ਮੌਕੇ 'ਤੇ ਪਹੁੰਚੀ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ। 

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਅੱਜ ਲੋਕਾਂ ਨੂੰ ਮਿਲੀ ਗਰਮੀ ਤੋਂ ਵੱਡੀ ਰਾਹਤ, ਬਾਰਿਸ਼ ਦੇ ਨਾਲ ਸੁਹਾਵਨਾ ਹੋਇਆ ਮੌਸਮ!

ਬੱਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਨੰਗਲ ਤੋਂ ਰੂਪਨਗਰ ਵੱਲ ਜਾ ਰਹੀ ਸੀ ਜਦਕਿ ਬਾਈਕ ਚਾਲਕ ਅਨੰਦਪੁਰ ਸਾਹਿਬ ਵੱਲੋਂ ਡੀ.ਐਸ.ਪੀ ਦਫ਼ਤਰ ਵੱਲ ਮੁੱਖ ਸੜਕ ਵੱਲ ਜਾ ਰਿਹਾ ਸੀ ਤਾਂ ਮਜਾਰਾ ਚੌਂਕ ਨੇੜੇ ਹਾਦਸਾ ਵਾਪਰਿਆ। 

ਮ੍ਰਿਤਕ ਦੀ ਪਛਾਣ ਕਰਨਦੀਪ ਸਿੰਘ ਪੁੱਤਰ ਸੁਰਿੰਦਰ ਪਾਲ ਵਾਸੀ ਨਿੱਕੂਵਾਲ ਵਜੋਂ ਹੋਈ ਹੈ, ਜਿਸ ਦਾ ਧੜ ਤੋਂ ਸਿਰ ਕੱਟਿਆ ਗਿਆ। ਬੱਸ ਦਾ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: Chandigarh News: 7 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ; 5 ਗ੍ਰਿਫ਼ਤਾਰ

(For more news apart from Punjab's Sri Anandpur Sahib road accident news, stay tuned to Zee PHH)

Trending news