Job in Women Commission: ਪੰਜਾਬ ਰਾਜ ਮਹਿਲਾ ਕਮਿਸ਼ਨ ਵਿੱਚ ਮੈਂਬਰਾਂ ਦੀ ਭਰਤੀ ਲਈ ਅਰਜੀਆਂ ਦੀ ਮੰਗ
Advertisement
Article Detail0/zeephh/zeephh2086613

Job in Women Commission: ਪੰਜਾਬ ਰਾਜ ਮਹਿਲਾ ਕਮਿਸ਼ਨ ਵਿੱਚ ਮੈਂਬਰਾਂ ਦੀ ਭਰਤੀ ਲਈ ਅਰਜੀਆਂ ਦੀ ਮੰਗ

Job in Women Commission: ਰਾਜ ਮਹਿਲਾ ਕਮਿਸ਼ਨ ਵਿੱਚ ਇੱਕ ਸੀਨੀਅਰ ਉਪ ਚੇਅਰਪਰਸਨ, ਇੱਕ ਉਪ ਚੇਅਰਪਰਸਨ ਅਤੇ ਦਸ ਮੈਂਬਰਾਂ (ਜਨਰਲ 8 ਅਤੇ ਐਸ.ਸੀ 2) ਦੀ ਭਰਤੀ ਕੀਤੀ ਜਾਵੇਗੀ।

Job in Women Commission: ਪੰਜਾਬ ਰਾਜ ਮਹਿਲਾ ਕਮਿਸ਼ਨ ਵਿੱਚ ਮੈਂਬਰਾਂ ਦੀ ਭਰਤੀ ਲਈ ਅਰਜੀਆਂ ਦੀ ਮੰਗ

Job in Women Commission: ਪੰਜਾਬ ਸਰਕਾਰ ਵੱਲੋਂ ਰਾਜ ਮਹਿਲਾ ਕਮਿਸ਼ਨ ਵਿੱਚ ਮੈਬਰਾਂ ਦੀਆਂ ਗੈਰ ਸਰਕਾਰੀ ਖਾਲੀ ਅਸਾਮੀਆਂ ਦੀ ਭਰਤੀ ਲਈ ਯੋਗ ਬਿਨੈਕਾਰ ਪਾਸੋਂ ਅਰਜੀਆਂ ਦੀ ਮੰਗ 5 ਫਰਵਰੀ ਤੱਕ ਕੀਤੀ ਹੈ। ਰਾਜ ਮਹਿਲਾ ਕਮਿਸ਼ਨ ਵਿੱਚ ਇੱਕ ਸੀਨੀਅਰ ਉਪ ਚੇਅਰਪਰਸਨ, ਇੱਕ ਉਪ ਚੇਅਰਪਰਸਨ ਅਤੇ ਦਸ ਮੈਂਬਰਾਂ (ਜਨਰਲ 8 ਅਤੇ ਐਸ.ਸੀ 2) ਦੀ ਭਰਤੀ ਕੀਤੀ ਜਾਵੇਗੀ। ਜੋ ਵੀ ਚਾਹਵਾਨ ਉਮੀਦਵਾਰ ਹਨ ਉਹ ਆਪਣਾ ਬਿਨੈਪੱਤਰ ਸਮੇਤ ਬਾਇਓ ਡਾਟਾ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਐਸ.ਸੀ.ਓ ਨੰ:102-103, ਸੈਕਟਰ 34-ਏ ਚੰਡੀਗੜ੍ਹ ਵਿਖੇ ਮਿਤੀ 05 ਫਰਵਰੀ 2024 ਤੱਕ ਜਮ੍ਹਾ ਕਰਵਾ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਅਜਿਹੇ ਵਿਅਕਤੀ, ਤਰਜੀਹੀ ਤੌਰ ਤੇ ਮਹਿਲਾਵਾਂ ਜੋ ਵਧੀਆ ਯੋਗਤਾ, ਇਮਾਨਦਾਰੀ ਰੱਖਦੀਆਂ ਹੋਣ, ਜਿਨ੍ਹਾਂ ਨੇ ਮਹਿਲਾਵਾਂ ਦੀ ਭਲਾਈ ਲਈ ਕੰਮ ਕੀਤਾ ਹੈ, ਕਾਨੂੰਨ ਜਾਂ ਵਿਧਾਨ ਦੀ ਉਚਿਤ ਜਾਣਕਾਰੀ ਅਤੇ ਤਜਰਬਾ ਹੈ, ਮਹਿਲਾਵਾਂ ਦੀ ਪ੍ਰਗਤੀ ਨਾਲ ਸਬੰਧਤ ਮਾਮਲਿਆਂ ਦਾ ਪ੍ਰਬੰਧਨ ਜਾਂ ਮਹਿਲਾਵਾਂ ਦੀ ਸੁਰੱਖਿਆ ਲਈ ਕਿਸੇ ਟਰੇਡ ਯੂਨੀਅਨ ਜਾਂ ਸਵੈ-ਸੇਵੀ ਸੰਗਠਨ ਦੀ ਅਗਵਾਈ, ਮਹਿਲਾਵਾਂ ਦੇ ਸਾਂਝੇ ਹਿੱਤਾਂ ਨੂੰ ਉਠਾਇਆ ਅਤੇ ਪ੍ਰੋਤਸਾਹਿਤ ਕੀਤਾ ਹੈ, ਅਰਜੀ ਦੇਣ ਲਈ  ਯੋਗ ਹਨ। 

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਰਾਜ ਮਹਿਲਾ ਕਮਿਸ਼ਨ ਵਿੱਚ ਇੱਕ ਸੀਨੀਅਰ ਉਪ ਚੇਅਰਪਰਸਨ, ਇੱਕ ਉਪ ਚੇਅਰਪਰਸਨ ਅਤੇ ਦਸ ਮੈਂਬਰਾਂ (ਜਨਰਲ 8 ਅਤੇ ਐਸ.ਸੀ 2) ਦੀ ਭਰਤੀ ਕੀਤੀ ਜਾਣੀ ਹੈ, ਤਾਂ ਜੋ ਔਰਤਾਂ ਸਬੰਧੀ ਭਲਾਈ ਸਕੀਮਾਂ ਨੂੰ ਲਾਗੂ ਕਰਕੇ ਸਬੰਧਤਾਂ ਨੂੰ ਲਾਭ ਮਿਲ ਸਕੇ।

ਇਹ ਵੀ ਪੜ੍ਹੋ: Chandigarh Mayor Elections2024: ਜਾਣੋਂ, ਕੌਣ ਹਨ ਚੰਡੀਗੜ੍ਹ ਦੇ ਨਵੇਂ ਮੇਅਰ ਮਨੋਜ ਕੁਮਾਰ ਸੋਨਕਰ ?

ਮੰਤਰੀ ਨੇ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣਾ ਬਿਨੈਪੱਤਰ ਸਮੇਤ ਬਾਇਓ ਡਾਟਾ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਐਸ.ਸੀ.ਓ ਨੰ:102-103, ਸੈਕਟਰ 34-ਏ ਚੰਡੀਗੜ੍ਹ ਵਿਖੇ ਮਿਤੀ 05 ਫਰਵਰੀ 2024 ਤੱਕ ਜਮ੍ਹਾ ਕਰਵਾ ਸਕਦੇ ਹਨ। ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰਾਂ ਨੂੰ ਵਿਚਾਰਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: Muktsar News: ਮਹਿਲਾ ਨਸ਼ਾ ਤਕਸਰ ਦੀ 23 ਲੱਖ 24 ਹਜ਼ਾਰ ਰੁਪਏ ਦੀ ਪ੍ਰਾਪਰਟੀ ਨੂੰ ਕੀਤਾ ਸੀਲ

Trending news