Punjab Weather Today: ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਲਈ ਰਾਹਤ ਦੀ ਖ਼ਬਰ; ਜਲਦ ਮਾਨਸੂਨ ਦੀ ਹੋਵੇਗੀ ਐਂਟਰੀ
Advertisement
Article Detail0/zeephh/zeephh1752738

Punjab Weather Today: ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਲਈ ਰਾਹਤ ਦੀ ਖ਼ਬਰ; ਜਲਦ ਮਾਨਸੂਨ ਦੀ ਹੋਵੇਗੀ ਐਂਟਰੀ

Punjab Weather Today:  ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ ਵਿੱਚ ਅਗਲੇ ਚਾਰ ਦਿਨਾਂ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

Punjab Weather Today: ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਲਈ ਰਾਹਤ ਦੀ ਖ਼ਬਰ; ਜਲਦ ਮਾਨਸੂਨ ਦੀ ਹੋਵੇਗੀ ਐਂਟਰੀ

Punjab Weather Today: ਦੇਸ਼ ਦੇ ਕਈ ਹਿੱਸਿਆਂ ਵਿੱਚ ਵਧਦੀ ਗਰਮੀ ਦੇ ਵਿਚਕਾਰ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰਾਹਤ ਦੀ ਖ਼ਬਰ ਇਹ ਹੈ ਕਿ ਦਿੱਲੀ ਸਮੇਤ ਇੰਨ੍ਹਾਂ ਸੂਬਿਆਂ ਵਿੱਚ ਮਾਨਸੂਨ ਦੀ ਐਂਟਰੀ 26 ਤੋਂ 28 ਜੂਨ ਦਰਮਿਆਨ ਹੋ ਸਕਦੀ ਹੈ। ਇਸ ਤੋਂ ਪਹਿਲਾਂ 2020 ਵਿੱਚ ਮਾਨਸੂਨ 25 ਜੂਨ ਨੂੰ ਦਿੱਲੀ ਪਹੁੰਚਿਆ ਸੀ। ਜਦਕਿ ਪਿਛਲੇ ਸਾਲ ਵੀ ਮਾਨਸੂਨ ਜੂਨ ਦੇ ਆਖਰੀ ਹਫਤੇ ਹੀ ਆ ਗਿਆ ਸੀ। 

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੂਰਬੀ ਅਤੇ ਮੱਧ ਭਾਰਤ ਵਿੱਚ ਮਾਨਸੂਨ ਦੀਆਂ ਗਤੀਵਿਧੀਆਂ ਤੇਜ਼ ਹੋਣ ਜਾ ਰਹੀਆਂ ਹਨ। ਚੱਕਰਵਾਤ ਬਿਪਰਜੋਏ ਤੋਂ ਬਾਅਦ ਪੈਦਾ ਹੋਏ ਨਵੇਂ ਹਾਲਾਤ ਕਾਰਨ ਮਾਨਸੂਨ ਦੀ ਬਾਰਿਸ਼ ਦਿੱਲੀ ਸਮੇਤ ਉੱਤਰੀ ਭਾਰਤ 'ਚ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ: Russian Wagner Group Rebellion: ਰੂਸ 'ਚ ਫੌਜੀ ਵੈਗਨਰ ਗਰੁੱਪ ਨੇ ਨਵਾਂ ਰਾਸ਼ਟਰਪਤੀ ਲਗਾਉਣ ਦੀ ਦਿੱਤੀ ਧਮਕੀ

ਮੌਸਮ ਵਿਭਾਗ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ 26 ਤੋਂ 27 ਜੂਨ ਤੱਕ ਮਾਨਸੂਨ ਪੰਜਾਬ ’ਚ ਦਸਤਕ ਦੇਵੇਗਾ ਆਮ ਤੌਰ ’ਤੇ ਪੰਜਾਬ ’ਚ ਇਹ 30 ਜੂਨ ਤੋਂ ਪਹਿਲੀ ਜੁਲਾਈ ਦਰਮਿਆਨ ਆਉਂਦਾ ਹੈ। ਇਸ ਦੇ ਨਾਲ ਹੀ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼, ਬੂੰਦਾਬਾਂਦੀ ਹੋਈ ਅਤੇ ਇਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ। ਪੰਜਾਬ 'ਚ ਜਦੋਂ ਮਾਨਸੂਨ ਆਉਂਦਾ ਹੈ ਤਾਂ ਬਹੁਤ ਜ਼ਿਆਦਾ ਜਾਂ ਭਾਰੀ ਬਾਰਿਸ਼ ਦੀ ਸੰਭਾਵਨਾ ਨਹੀਂ ਹੁੰਦੀ ਹੈ। 

ਹਰਿਆਣਾ ਵਿੱਚ ਮਾਨਸੂਨ ਦੀ ਨਿਸ਼ਚਿਤ ਮਿਤੀ 27 ਜੂਨ ਹੈ। ਆਈਐਮਡੀ ਦੇ ਅੰਕੜਿਆਂ ਦੇ ਅਨੁਸਾਰ, ਪਿਛਲੇ ਸਾਲ ਮਾਨਸੂਨ 30 ਜੂਨ, 2021, 13 ਜੁਲਾਈ, 2020, 25 ਜੂਨ, 2019 ਅਤੇ 2018 ਵਿੱਚ 28 ਜੂਨ ਨੂੰ ਹਰਿਆਣਾ ਵਿੱਚ ਆਇਆ ਸੀ।

ਇਹ ਵੀ ਪੜ੍ਹੋ: Punjab News: NHAI ਤੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ- ਹੁਣ ਸਰਕਾਰੀ ਅਧਿਕਾਰੀਆਂ ਨੂੰ ਦੇਣਾ ਪਵੇਗਾ ਟੋਲ ਟੈਕਸ!  
 
ਹਿਮਾਚਲ 'ਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮਾਨਸੂਨ 5 ਦਿਨ ਪਹਿਲਾਂ ਦਾਖਲ ਹੋਇਆ ਹੈ, ਜਦਕਿ ਹਰਿਆਣਾ 'ਚ ਵੀ ਸ਼ਨੀਵਾਰ ਨੂੰ ਤੈਅ ਸਮੇਂ ਤੋਂ 6 ਦਿਨ ਪਹਿਲਾਂ ਦਾਖਲ ਹੋਇਆ। ਹਿਮਾਚਲ 'ਚ ਇਸ ਸਾਲ ਜੂਨ 'ਚ 10 ਫੀਸਦੀ ਜ਼ਿਆਦਾ ਬਾਰਿਸ਼ ਇਸ ਸਾਲ 1 ਜੂਨ ਤੋਂ 24 ਜੂਨ ਤੱਕ ਹਿਮਾਚਲ 'ਚ ਆਮ ਨਾਲੋਂ 10 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ।

ਬਿਲਾਸਪੁਰ, ਹਮੀਰਪੁਰ, ਸੋਲਨ, ਮੰਡੀ, ਸ਼ਿਮਲਾ, ਸਿਰਮੌਰ ਅਤੇ ਊਨਾ ਵਿੱਚ ਭਾਰੀ ਬਾਰਿਸ਼ ਦਰਜ ਕੀਤੀ ਗਈ, ਜਦੋਂ ਕਿ ਲਾਹੌਲ-ਸਪੀਤੀ, ਕਿਨੌਰ, ਕੁੱਲੂ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ।

Trending news