Punjab Weather Update: ਪੰਜਾਬ 'ਚ ਦੋ ਦਿਨ ਹੋਰ ਨਹੀਂ ਮਿਲੇਗੀ ਕੜਾਕੇ ਦੀ ਠੰਡ ਤੋਂ ਰਾਹਤ, ਜਾਣੋ ਆਪਣੇ ਸ਼ਹਿਰ ਦਾ ਹਾਲ
Advertisement
Article Detail0/zeephh/zeephh1516505

Punjab Weather Update: ਪੰਜਾਬ 'ਚ ਦੋ ਦਿਨ ਹੋਰ ਨਹੀਂ ਮਿਲੇਗੀ ਕੜਾਕੇ ਦੀ ਠੰਡ ਤੋਂ ਰਾਹਤ, ਜਾਣੋ ਆਪਣੇ ਸ਼ਹਿਰ ਦਾ ਹਾਲ

Punjab weather forecast: ਪੰਜਾਬ ਵਿੱਚ ਨਵੇਂ ਸਾਲ ਤੋਂ ਬਾਅਦ ਹੀ ਕੜਾਕੇ ਦੀ ਠੰਡ ਵਿਚ ਵਾਧਾ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਠੰਡ ਅਤੇ ਕੋਹਰੇ ਤੋਂ ਰਾਹਤ ਨਹੀਂ ਮਿਲੇਗੀ। ਇਸ ਲਈ ਘਰਾਂ 'ਚ ਵੀ ਰਹੋ ਅਤੇ ਠੰਡ ਤੋਂ ਜਿਨ੍ਹਾਂ ਹੋ ਸਕੇ ਆਪਣਾ ਬਚਾਅ ਕਰੋ। 

Punjab Weather Update: ਪੰਜਾਬ 'ਚ ਦੋ ਦਿਨ ਹੋਰ ਨਹੀਂ ਮਿਲੇਗੀ ਕੜਾਕੇ ਦੀ ਠੰਡ ਤੋਂ ਰਾਹਤ, ਜਾਣੋ ਆਪਣੇ ਸ਼ਹਿਰ ਦਾ ਹਾਲ

Punjab Weather Update: ਪੰਜਾਬ ਵਿਚ ਬੀਤੇ ਕੁਝ ਦਿਨਾਂ ਤੋਂ ਧੁੰਦ ਦਾ ਕਹਿਰ ਬਹੁਤ ਜਿਆਦਾ ਵੱਧ ਗਿਆ ਹੈ ਅਤੇ ਵਿਜਿਬਿਲਿਟੀ ਜ਼ੀਰੋ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਕੁਝ ਦਿਨ ਪਹਿਲਾਂ ਹੀ ਦਿਸ਼ਾ ਨਿਦਰੇਸ਼ ਜਾਰੀ ਕੀਤੇ ਗਏ ਸਨ। ਸ਼ਹਿਰ ਵਿੱਚ ਕੜਾਕੇ ਦੀ ਸਰਦੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਵੀ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 6 ਡਿਗਰੀ ਦੀ ਗਿਰਾਵਟ 'ਤੇ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 5.7 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸਵੇਰੇ ਰਿਕਾਰਡ ਕੀਤੀ ਜਾ ਰਹੀ ਹਵਾ ਵਿੱਚ 100 ਫੀਸਦੀ ਨਮੀ ਕਾਰਨ ਸੰਘਣੀ ਧੁੰਦ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਇਸ ਵਾਰ ਜਨਵਰੀ ਵਿੱਚ ਪਿਛਲੇ 53 ਸਾਲਾਂ ਦੇ ਮੁਕਾਬਲੇ ਰਿਕਾਰਡ ਤੋੜ ਠੰਡ (PunjabWeather Update) ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 10.2 ਡਿਗਰੀ ਦਰਜ ਕੀਤਾ ਗਿਆ ਜਿਸ ਨੇ 93 ਸਾਲਾਂ ਦਾ ਰਿਕਾਰਡ ਤੋੜ ਦਿੱਤਾ, ਜਦਕਿ ਜਨਵਰੀ ਦੇ ਪਹਿਲੇ ਹਫ਼ਤੇ ਇਸ ਤਰ੍ਹਾਂ ਦੀ ਠੰਢ ਪਿਛਲੇ 10 ਸਾਲਾਂ ਦੇ ਮੁਕਾਬਲੇ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। 

ਇਹ ਵੀ ਪੜ੍ਹੋ: Kanjhawala Case: ਦਿੱਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪੁਲਿਸ ਨੇ ਛੇਵੇਂ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਕੜਾਕੇ ਦੀ ਪੈ ਰਹੀ ਠੰਡ (Punjab Weather Update) ਦੌਰਾਨ ਫਰੀਦਕੋਟ ਦੀ ਡਿਪਟੀ ਕਮਿਸ਼ਨਰ ਵੱਲੋਂ ਦੇਰ ਰਾਤ ਸ਼ਹਿਰ ਦੀ ਅਨਾਜ ਮੰਡੀ ਵਿਚ ਝੁੱਗੀ ਝੌਂਪੜੀਆਂ ਵਿਚ ਰਹਿਣ ਵਾਲੇ ਗਰੀਬ ਪਰਿਵਾਰਾਂ ਨੂੰ ਗਰਮ ਕੰਬਲ ਅਤੇ ਦਸਤਾਨੇ ਵੰਡੇ। ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਠੰਡ ਬਹੁਤ ਪੈ ਰਹੀ ਹੈ ਅਤੇ ਰਾਤ ਵੇਲੇ ਪਾਰਾ 5 ਡਿਗਰੀ ਤੋਂ ਵੀ ਹੇਠਾਂ ਆ ਰਿਹਾ। 

ਇਸ ਕਰਕੇ ਲੋੜਵੰਦਾਂ ਨੂੰ ਠੰਡ ਤੋਂ ਰਾਹਤ ਦਵਾਉਣ ਦੇ ਮਕਸਦ ਨਾਲ ਉਹਨਾਂ ਵਲੋਂ ਝੁੱਗੀ ਝੌਂਪੜੀ ਵਿਚ ਰਹਿਣ ਵਾਲੇ ਲੋਕਾਂ ਨੂੰ ਗਰਮ ਕੰਬਲ ਅਤੇ ਦਸਤਾਨੇ ਵੰਡੇ ਗਏ ਹਨ।  ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 7.01 ਡਿਗਰੀ ਸੈਲਸੀਅਸ ਰਿਹਾ ਜਦਕਿ ਵੀਰਵਾਰ ਨੂੰ ਇਹ ਹੋਰ ਥੱਲੇ ਖਿਸਕ ਕੇ 5.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ 7 ਅਤੇ 8 ਜਨਵਰੀ ਨੂੰ ਧੁੰਦ ਅਤੇ ਸੀਤ ਲਹਿਰ ਵਿੱਚ ਕਮੀ ਆ ਸਕਦੀ ਹੈ। 

ਜਾਣੋ ਵੱਖ- ਵੱਖ ਜ਼ਿਲ੍ਹਿਆਂ ਦਾ ਹਾਲ
ਅੰਮ੍ਰਿਤਸਰ ਵਿੱਚ ਤਾਪਮਾਨ 6.4 ਡਿਗਰੀ  
ਪਟਿਆਲਾ ਵਿੱਚ 6.00 ਡਿਗਰੀ ਸੈਲਸੀਅਸ 
ਲੁਧਿਆਣਾ ਦੇ ਵਿੱਚ ਅੱਜ ਘੱਟੋ-ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ 

Trending news