ASI Bribe video: ਪੀੜਤ ਦਾ ਕਹਿਣਾ ਕੇਸ ਦਾ ਚਲਾਨ ਪੇਸ਼ ਕਰਨ ਲਈ ਰਿਸ਼ਵਤ ਮੰਗੀ ਗਈ ਸੀ। ਪੀੜਤ ਦਾ ਕਹਿਣਾ ਉਸਨੂੰ ਇਨਸਾਫ ਚਾਹੀਦਾ ਹੈ। ਪੁਲਿਸ ਨੇ ਏ ਐਸ ਆਈ ਨੂੰ ਸਸਪੈਂਡ ਕੀਤਾ ਹੈ ਤੇ ਸੰਬੰਧਿਤ ਥਾਣਾ ਇੰਚਾਰਜ ਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
Trending Photos
ਬਟਾਲਾ: ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀ ਦੀਆਂ ਅਕਸਰ ਹੀ ਕਿਸੇ ਨੂੰ ਧਮਕਾਉਣ, ਗਾਲ੍ਹਾਂ ਕੱਢਣ ਅਤੇ ਰਿਸ਼ਵਤ ਲੈਂਦਿਆਂ ਦੀਆ ਵੀਡੀਓ ਸਾਹਮਣੇ ਆਉਂਦੀਆਂ ਹਨ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਖੜਾ ਨਜਰ ਆਉਂਦਾ ਹੈ। ਤਾਜ਼ਾ ਮਾਮਲਾ ਬਟਾਲਾ ਦੇ ਅਧੀਨ ਪਿੰਡ ਪੁਲਿਸ ਥਾਣਾ ਸੇਖਵਾਂ ਦਾ ਸਾਹਮਣੇ ਆਇਆ ਹੈ ਜਿਥੇ ਤੈਨਾਤ ਏ ਐਸ ਆਈ ਦਵਿੰਦਰ ਸਿੰਘ ਵਲੋਂ 304 ਦੇ ਕੇਸ ਵਿੱਚ ਨਾਮਜਦ ਵਿਅਕਤੀ ਕੋਲੋ ਕੇਸ ਦਾ ਚਲਾਨ ਕੋਰਟ ਵਿਚ ਪੇਸ਼ ਕਰਨ ਦੇ ਬਹਾਨੇ ਨਾਲ 2000 ਰੁਪਏ ਰਿਸ਼ਵਤ ਲਈ ਗਈ ਜਿਸਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਨਜਰ ਆ ਰਹੀ ਹੈ।
ਇਸ ਵੀਡੀਓ 'ਚ ਸਾਫ਼ ਨਜਰ ਆ ਰਿਹਾ ਹੈ ਕਿ 304A ਕੇਸ ਵਿਚ ਨਾਮਜਦ ਵਿਅਕਤੀ ਰਵਿਦਾਸ ਸੇਖਵਾਂ ਥਾਣੇ ਆਪਣੇ ਕੇਸ ਦਾ ਚਲਾਨ ਕੋਰਟ ਵਿਚ ਪੇਸ਼ ਕਰਵਾਉਣ ਲਈ ਪਹੁੰਚਦਾ ਹੈ ਅਤੇ ਇਸ ਕੇਸ ਦੀ ਜਾਂਚ ਕਰ ਰਹੇ ਰਹੇ ਏ ਐਸ ਆਈ ਦਵਿੰਦਰ ਸਿੰਘ ਨੂੰ ਥਾਣੇ ਅੰਦਰ ਹੀ ਮਿਲਦਾ ਹੈ ਅਤੇ ਦਵਿੰਦਰ ਸਿੰਘ ਵਲੋਂ ਮੰਗੀ ਗਈ ਰਿਸ਼ਵਤ 8 ਹਜਾਰ ਵਿਚੋਂ 2000 ਹਜਾਰ ਰੁਪਏ ਰਵਿਦਾਸ ਦੇ ਭਰਾ ਰਾਜਿੰਦਰ ਕੋਲੋ ਲੈਂਦਾ ਹੈ ਜੋ ਸਾਫ ਤੌਰ 'ਤੇ ਵਾਇਰਲ ਹੋ ਰਹੀ ਹੈ। ਇਹ ਸਾਰੀ ਘਟਨਾ ਵੀਡੀਓ ਵਿਚ ਕੈਦ ਹੋ ਜਾਂਦਾ ਹੈ ਇਸ ਮਸਲੇ ਨੂੰ ਲੈ ਕੇ ਪੀੜਤ ਰਵੀਦਾਸ ਅਤੇ ਉਸਦੇ ਭਰਾ ਰਾਜਿੰਦਰ ਦਾ ਕਹਿਣਾ ਸੀ ਕਿ ਰਵੀਦਾਸ ਕੁਝ ਦਿਨ ਪਹਿਲਾਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਇਕ ਸਾਥੀ ਨਾਲ ਕੰਮ ਤੋਂ ਵਾਪਿਸ ਘਰ ਆ ਰਿਹਾ ਸੀ ਤਾਂ ਰਸਤੇ ਵਿਚ ਉਸਦਾ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਨਾਲ ਐਕਸੀਡੈਂਟ ਹੋ ਜਾਂਦਾ ਹੈ ਜਿਸ ਵਿਚ ਰਵੀ ਦਾਸ ਜ਼ਖਮੀ ਹੋ ਜਾਂਦਾ ਹੈ ਅਤੇ ਦੂਸਰਾ ਮੋਟਰਸਾਈਕਲ ਸਵਾਰ ਵੀ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਹਸਪਤਾਲ ਲਿਜਾਂਦੇ ਸਮੇ ਰਸਤੇ ਵਿਚ ਉਸਦੀ ਮੌਤ ਹੋ ਜਾਂਦੀ ਹੈ।
ਇਸੇ ਮਾਮਲੇ ਵਿਚ ਸੇਖਵਾਂ ਪੁਲਿਸ ਦੇ ਵਲੋਂ ਰਵੀਦਾਸ ਉਤੇ 304A ਆਈ ਪੀ ਸੀ ਦੀ ਧਾਰਾ ਤਹਿਤ ਕੇਸ ਦਰਜ ਕਰਦੇ ਹੋਏ ਉਸਨੂੰ ਥਾਣੇ ਤੋਂ ਹੀ ਕੱਚੀ ਜਮਾਨਤ 'ਤੇ ਰਿਹਾਅ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿਚ ਰਵੀ ਦਾਸ ਦਾ ਮੋਟਰਸਾਈਕਲ ਦੇਣ ਅਤੇ ਰਵੀ ਦਾਸ ਦੀ ਪੱਕੀ ਜਮਾਨਤ ਲਈ ਕੌਰਟ ਵਿਚ ਚਲਾਨ ਪੇਸ਼ ਕਰਨ ਲਈ ਏ ਐਸ ਆਈ ਦਵਿੰਦਰ ਸਿੰਘ ਵਲੋਂ 8 ਹਜਾਰ ਰੁਪਏ ਦੀ ਰਿਸ਼ਵਤ ਮੰਗੀ ਜਾਂਦੀ ਹੈ। ਰਵੀਦਾਸ ਪਲੰਬਰ ਦਾ ਕੰਮ ਕਰਦਾ ਹੈ ਅਤੇ ਉਸਨੇ ਆਪਣੇ ਚਲਾਨ ਲਈ ਅਤੇ ਮੋਟਰਸਾਈਕਲ ਲੈਣ ਲਈ ਮਜਬੂਰ ਹੋ ਕੇ ਦਵਿੰਦਰ ਸਿੰਘ ਨੂੰ 2000 ਰੁਪਏ ਰਿਸ਼ਵਤ ਦਿੱਤੀ ਜਿਸਦੀ ਵੀਡੀਓ ਬਣਾ ਲਈ ਗਈ ਅਤੇ ਹੁਣ ਇਸ ਵੀਡੀਓ ਜਰੀਏ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਇਨਸਾਫ ਲੈਣ ਲਈ ਉਸ ਵਲੋਂ ਇਹ ਵੀਡੀਓ ਐਸ ਐਸ ਪੀ ਬਟਾਲਾ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਵੀਡੀਓ ਵੀ ਦਿੱਤੀ ਗਈ ਅਤੇ ਇਹ ਵੀਡੀਓ ਮੁੱਖ ਮੰਤਰੀ ਪੰਜਾਬ ਦੇ ਵਲੋਂ ਜਾਰੀ ਕੀਤੇ ਗਏ ਨੰਬਰ ਉਤੇ ਵੀ ਭੇਜੀ ਗਈ।
ਇਹ ਵੀ ਪੜ੍ਹੋ: ਹੋਟਲ ਦੇ ਕਰਿੰਦੇ ਨੇ ਸ਼ਰਧਾਲੂ ਨੂੰ ਕਮਰਾ ਦੇਣ ਬਦਲੇ ਕੀਤੀ ਸੀ ਲੜਕੀ ਦੀ ਆਫਰ, ਵੀਡੀਓ ਹੋਈ ਵਾਇਰਲ
ਉੱਥੇ ਹੀ ਜਦੋਂ ਇਸ ਮਾਮਲੇ ਸੰਬੰਧੀ ਐਸ ਵੀ ਇਨਵੇਸਟੀਗੇਸ਼ਨ ਬਟਾਲਾ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਮਾਮਲੇ ਬਾਰੇ ਦੱਸਦੇ ਹੋਏ ਕਿਹਾ ਕਿ ਏ ਐਸ ਆਈ ਦਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਥਾਣਾ ਸੇਖਵਾਂ ਦੇ ਐਸ ਐਚ ਓ ਦੇ ਵਿਰੁੱਧ ਵੀ ਵਿਭਾਗੀ ਕਾਰਵਾਈ ਖੋਲ ਦਿੱਤੀ ਗਈ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕੇਸ ਵੀ ਦਰਜ ਕੀਤਾ ਜਾਵੇਗਾ।
(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)