ਮਾਤਾ ਚਰਨ ਕੌਰ ਦਾ ਵੱਡਾ ਬਿਆਨ- 'ਮੂਸੇਵਾਲਾ ਜਹਾਨੋਂ ਜਾਣ ਲੱਗਾ ਲੱਖਾਂ-ਕਰੋੜਾਂ ਪੁੱਤ ਪਾ ਗਿਆ ਮੇਰੀ ਝੋਲੀ'
Advertisement
Article Detail0/zeephh/zeephh1753287

ਮਾਤਾ ਚਰਨ ਕੌਰ ਦਾ ਵੱਡਾ ਬਿਆਨ- 'ਮੂਸੇਵਾਲਾ ਜਹਾਨੋਂ ਜਾਣ ਲੱਗਾ ਲੱਖਾਂ-ਕਰੋੜਾਂ ਪੁੱਤ ਪਾ ਗਿਆ ਮੇਰੀ ਝੋਲੀ'

Sidhu Moosewala's Mother Charan Kaur News: ਸਿੱਧੂ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਅਤੇ ਸਾਨੂੰ ਮਿਲਣ ਦਾ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ। 

ਮਾਤਾ ਚਰਨ ਕੌਰ ਦਾ ਵੱਡਾ ਬਿਆਨ- 'ਮੂਸੇਵਾਲਾ ਜਹਾਨੋਂ ਜਾਣ ਲੱਗਾ ਲੱਖਾਂ-ਕਰੋੜਾਂ ਪੁੱਤ ਪਾ ਗਿਆ ਮੇਰੀ ਝੋਲੀ'

Sidhu Moosewala's Mother Charan Kaur News:  ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ (Sidhu Moose Wala) )ਦੇ ਕਤਲ ਨੂੰ ਇੱਕ ਸਾਲ ਤੋਂ ਉੱਪਰ ਹੋ ਗਿਆ ਹੈ ਪਰ ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਅੱਜ ਵੀ ਮੂਸੇਵਾਲਾ ਜ਼ਿੰਦਾ ਹੈ।  ਹਾਲ ਹੀ ਵਿੱਚ ਉਹਨਾਂ ਦੇ ਪ੍ਰਸ਼ੰਸਕ ਸਿੱਧੂ ਮੂਸੇਵਾਲੇ (Sidhu Moose Wala) ) ਦੀ ਹਵੇਲੀ 'ਚ ਪਹੁੰਚੇ ਹਨ। ਇਸ ਦੌਰਾਨ ਸਿੱਧੂ ਮੂਸੇ ਵਾਲੇ ਦੀ ਮਾਂ ਚਰਨ ਕੌਰ ਨੇ ਪ੍ਰਸ਼ੰਸਕਾਂ ਨੂੰ ਸੰਬੋਧਿਤ ਕੀਤਾ। ਸਿੱਧੂ ਦੀ ਮਾਤਾ ਚਰਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਅਤੇ ਕੋਈ ਵੀ ਪੁੱਛਗਿੱਛ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜਿਸ ਕਲਾਕਾਰ ਨੂੰ ਇੰਨੇ ਜ਼ਿਆਦਾ ਲੋਕ ਪਿਆਰ ਕਰਦੇ ਹੋਣ, ਉਸਦੀ ਸੁਣਵਾਈ ਨਹੀਂ ਹੋ ਰਹੀ ਤਾਂ ਆਮ ਲੋਕਾਂ ਦੀ ਕੀ ਸੁਣਵਾਈ ਹੋਵੇਗੀ। 

ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਅਤੇ ਸਾਨੂੰ ਮਿਲਣ ਦਾ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬੇਸ਼ਕ ਅੱਜ ਸਾਡਾ ਮਾੜਾ ਸਮਾਂ ਹੈ ਪਰ ਕੱਲ੍ਹ ਨੂੰ ਚੰਗਾ ਸਮਾਂ ਵੀ ਆਵੇਗਾ ਅਤੇ ਮੈ ਸਮੇਂ ਦੇ ਇੰਨਾਂ ਸ਼ਾਸਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਇਸ ਜਹਾਨੋਂ ਗਿਆ ਪੁੱਤ ਲੱਖਾਂ-ਕਰੋੜਾਂ ਪੁੱਤ ਮੇਰੀ ਝੋਲੀ ਪਾ ਕੇ ਗਿਆ ਹੈ, ਜੋ ਪਿਛਲੇ ਸਾਲ ਭਰ ਤੋਂ ਸਾਡਾ ਦੁੱਖ ਵੰਡਾਉਂਦੇ ਆ ਰਹੇ ਹਨ। 

 

ਇਹ ਵੀ ਪੜ੍ਹੋ: Karan Deol And Drisha Acharya Honeymoon: ਮਨਾਲੀ 'ਚ ਹਨੀਮੂਨ ਮਨਾ ਰਹੇ ਕਰਨ ਦਿਓਲ-ਦ੍ਰਿਸ਼ਾ ਅਚਾਰੀਆ, ਵੇਖੋ ਖੂਬਸੂਰਤ ਤਸਵੀਰਾਂ 

ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੁਹਾਡੇ ਉੱਤੇ ਅਜਿਹਾ ਮਾੜਾ ਸਮਾਂ ਆਇਆ ਤਾਂ ਕਿਸੇ ਨੇ ਵੀ ਤੁਹਾਡੇ ਨਾਲ ਲਈ ਖੜਨਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੇ ਇਕੱਲੇ ਅਸੀਂ ਜੀ ਨਹੀਂ ਰਹੇ ਬਲਕਿ ਪੂਰੀ ਦੁਨੀਆਂ ਉਸ ਨੂੰ ਯਾਦ ਕਰਕੇ ਰੋ ਰਹੀ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਿਨ੍ਹਾਂ ਲੋਕਾਂ ਦਾ ਸੁਭਦੀਪ ਸਿੱਧੂ ਦੇ ਕਤਲ ਵਿੱਚ ਹੱਥ ਹੈ, ਪਰਮਾਤਮਾ ਉਨ੍ਹਾਂ ਦੀ ਲੰਮੀ ਉਮਰ ਕਰੇ ਅਤੇ ਉਹ ਸਭ ਕੁਝ ਇੱਥੇ ਹੀ ਭੁਗਤ ਕੇ ਜਾਣ।

 

ਇਹ ਵੀ ਪੜ੍ਹੋ: Bathinda Firing News: ਵਿਆਹ ਦੌਰਾਨ ਹੋਟਲ 'ਚ ਚੱਲੀ ਗੋਲੀ, ਇੱਕ ਔਰਤ ਜ਼ਖ਼ਮੀ 

ਉਨ੍ਹਾਂ ਕਿਹਾ ਕਿ ਅਸੀਂ ਤੁਹਾਡਾ ਇਹ ਕਰਜ਼ ਸਾਰੀ ਉਮਰ ਨਹੀਂ ਉਤਾਰ ਸਕਦੇ ਜੋ ਤੁਸੀਂ ਸਾਡਾ ਦੁੱਖ ਵੰਡਾ ਰਹੇ ਹੋ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ ਕਿਉਂਕਿ ਸਰਕਾਰ ਨੇ ਤਾਂ ਅੱਖਾਂ ਉੱਤੇ ਪੱਟੀ ਬੰਨ੍ਹ ਰੱਖੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਬਣ ਗਏ ਹਨ ਕਿ ਜਾਂ ਤਾਂ ਸਾਨੂੰ ਸਰਕਾਰ ਮੁਤਾਬਕ ਚੱਲਣਾ ਪਵੇਗਾ ਜਾਂ ਫਿਰ ਸੱਚ ਬੋਲਣ ਵਾਲੇ ਨੂੰ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਮਾਰ ਦਿੱਤਾ ਜਾਵੇਗਾ।

ਬਲਤੇਜ ਪੰਨੂੰ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈਆਂ ਜਾ ਰਹੀਆਂ ਪੋਸਟਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਇਹ ਭੁਲੇਖਾ ਕੱਢ ਦੇਵੇ ਕਿ ਲੋਕ ਉਸਨੂੰ ਮਾਫ਼ ਕਰ ਦੇਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਸਿੱਧੂ ਮੂਸੇਵਾਲਾ ਨੂੰ ਇਸੇ ਤਰ੍ਹਾਂ ਜ਼ਿੰਦਾ ਰੱਖੋ ਤੇ ਉਸਦੇ ਇਨਸਾਫ਼ ਲਈ ਅਰਦਾਸ ਕਰੋ ਅਤੇ ਉਹਨਾਂ ਸਾਰੇ ਹੀ ਦਰਿੰਦਿਆਂ ਦੀ ਬਰਬਾਦੀ ਆਪਣੇ ਅੱਖੀਂ ਵੇਖਣ ਲਈ ਅਰਦਾਸ ਕਰੋ।

ਦੱਸ ਦੇਈਏ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 28 ਸਾਲ ਸੀ। ਮੂਸੇਵਾਲਾ ਨੇ ਆਪਣੇ ਗੀਤਾਂ ਅਤੇ ਸੰਗੀਤ ਦੇ ਦਮ 'ਤੇ ਛੋਟੀ ਉਮਰ 'ਚ ਹੀ ਕਾਫੀ ਨਾਮ ਕਮਾਇਆ ਸੀ।

Trending news