Amritsar News: ਪੀੜਤ ਨੇ ਦੱਸਿਆ ਕਿ ਉਸ ਦਾ 12 ਸਾਲਾਂ ਤੋਂ ਅਮਰ ਮਸੀਹ ਨਾਂਅ ਦੇ ਵਿਅਕਤੀ ਨਾਲ ਸਬੰਧ ਸੀ, ਪਰ ਉਹ ਪਿਛਲੇ 5 ਸਾਲਾਂ ਤੋਂ ਉਸ ਤੋਂ ਵੱਖ ਰਹਿ ਰਹੀ ਸੀ। ਪਰ ਅਮਰ ਉਸਦਾ ਪਿੱਛਾ ਨਹੀਂ ਛੱਡ ਰਿਹਾ। ਉਸਨੇ ਮੇਰੇ 15 ਸਾਲ ਦੇ ਬੇਟੇ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਹੈ।
Trending Photos
Amritsar News(ਪਰਮਬੀਰ ਔਲਖ): ਅੰਮ੍ਰਿਤਸਰ 'ਚ ਘਰਵਾਲੀ ਅਤੇ ਬਾਹਰਵਾਲੀ ਵਿਚਾਲੇ ਝਗੜਾ ਹੋਣ ਦਾ ਮਾਮਲਾ ਸਹਾਮਣੇ ਆਇਆ ਹੈ। ਘਰ ਵਾਲੀ ਨੇ ਦੂਜੀ ਮਹਿਲਾ ਦੀ ਆਪਣੇ ਪਤੀ ਦੇ ਸਹਾਮਣੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਮਹਿਲਾ ਨੇ ਦੂਜੀ ਮਹਿਲਾ 'ਤੇ ਇੱਟ ਨਾਲ ਹਮਲਾ ਕੀਤਾ। ਜਿਸ ਕਾਰਨ ਉਸ ਦੇ ਸਿਰ ਤੇ ਹੋਰ ਥਾਵਾਂ ’ਤੇ ਸੱਟਾਂ ਲੱਗੀਆਂ। ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਨੇ ਦੱਸਿਆ ਕਿ ਉਸ ਦਾ 12 ਸਾਲਾਂ ਤੋਂ ਅਮਰ ਮਸੀਹ ਨਾਂਅ ਦੇ ਵਿਅਕਤੀ ਨਾਲ ਸਬੰਧ ਸੀ, ਪਰ ਉਹ ਪਿਛਲੇ 5 ਸਾਲਾਂ ਤੋਂ ਉਸ ਤੋਂ ਵੱਖ ਰਹਿ ਰਹੀ ਸੀ। ਪਰ ਅਮਰ ਉਸਦਾ ਪਿੱਛਾ ਨਹੀਂ ਛੱਡ ਰਿਹਾ। ਉਸਨੇ ਮੇਰੇ 15 ਸਾਲ ਦੇ ਬੇਟੇ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਹੈ। ਇਸ ਤੋਂ ਤੰਗ ਆ ਕੇ ਉਸ ਨੇ ਜਨਵਰੀ ਮਹੀਨੇ ਅਮਰ ਮਸੀਹ ਅਤੇ ਉਸ ਦੀ ਪਤਨੀ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਗੁੱਸੇ 'ਚ ਆ ਕੇ ਦੋਵਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਘਰ 'ਚ ਬੰਦ ਰੱਖਿਆ। ਕਰੀਬ ਡੇਢ ਮਹੀਨੇ ਬਾਅਦ ਉਹ ਭੱਜਣ ਵਿੱਚ ਕਾਮਯਾਬ ਹੋ ਗਈ ਸੀ।
16 ਅਪ੍ਰੈਲ ਨੂੰ ਉਹ ਕੰਮ ਤੋਂ ਘਰ ਪਰਤ ਰਹੀ ਸੀ। ਇਸੇ ਦੌਰਾਨ ਕਾਰ ਵਿੱਚ ਆਏ ਅਮਰ ਅਤੇ ਉਸ ਦੀ ਪਤਨੀ ਨੇ ਉਸ ਨੂੰ ਬਾਜ਼ਾਰ ਵਿੱਚ ਰੋਕ ਲਿਆ। ਦੋਵੇਂ ਕਾਰ 'ਚੋਂ ਉਤਰ ਕੇ ਉਸ ਨਾਲ ਝਗੜਾ ਕਰ ਲੱਗ ਪਏ। ਅਮਰ ਦੀ ਪਤਨੀ ਨੇ ਉਸ ਤੇ ਇੱਟ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਅਮਰ ਵੀ ਆਪਣੀ ਪਤਨੀ ਨੂੰ ਵਾਰ-ਵਾਰ ਇਹੀ ਗੱਲ ਕਹਿ ਰਿਹਾ ਸੀ ਕਿ ਇਸ ਨੂੰ ਮਾਰ ਦੇ।
ਇਸ ਸਬੰਧੀ ਥਾਣਾ ਵੇਰਕਾ ਦੇ ਐਸਐਚਓ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪਰਿਵਾਰਕ ਮਾਮਲਾ ਹੈ। ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਨਾਲ ਗੱਲਬਾਤ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।