Rahul Gandhi Truck Journey News: ਰਾਹੁਲ ਗਾਂਧੀ ਦਾ ਇਹ ਵੀਡੀਓ ਸੋਮਵਾਰ ਰਾਤ ਦਾ ਦੱਸਿਆ ਜਾ ਰਿਹਾ ਹੈ। ਰਾਹੁਲ ਗਾਂਧੀ ਸ਼ਿਮਲਾ ਲਈ ਰਵਾਨਾ ਹੋ ਗਏ। ਇਸੇ ਲਈ ਉਹਨਾਂ ਨੇ ਅੰਬਾਲਾ ਵਿੱਚ ਟਰੱਕ ਦੀ ਸਵਾਰੀ ਲਈ। ਰਾਹੁਲ ਟਰੱਕ ਰਾਹੀਂ ਅੰਬਾਲਾ ਤੋਂ ਚੰਡੀਗੜ੍ਹ ਗਏ ਸੀ।
Trending Photos
Rahul Gandhi Truck Journey News: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਸੋਮਵਾਰ ਰਾਤ ਅੰਬਾਲਾ ਤੋਂ ਚੰਡੀਗੜ੍ਹ ਤੱਕ ਦਾ 50 ਕਿਲੋਮੀਟਰ ਦਾ ਸਫਰ ਟਰੱਕ ਰਾਹੀਂ ਪੂਰਾ ਕੀਤਾ। ਦਰਅਸਲ, ਉਹ ਦੁਪਹਿਰ ਵੇਲੇ ਕਾਰ ਰਾਹੀਂ ਦਿੱਲੀ ਤੋਂ ਸ਼ਿਮਲਾ ਲਈ ਰਵਾਨਾ ਹੋਏ ਸਨ। ਪਾਰਟੀ ਵਰਕਰਾਂ ਨੇ ਦੱਸਿਆ ਕਿ ਰਾਹੁਲ ਨੇ ਇਸ ਦੌਰਾਨ ਟਰੱਕ ਡਰਾਈਵਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਰਾਹੁਲ ਗਾਂਧੀ (Rahul Gandhi)ਨੇ ਸਵੇਰੇ 5:30 ਵਜੇ ਅੰਬਾਲਾ ਸ਼ਹਿਰ ਦੇ ਸ੍ਰੀ ਮੰਜੀ ਸਾਹਿਬ ਗੁਰਦੁਆਰੇ ਵਿੱਚ ਟਰੱਕ ਨੂੰ ਰੋਕਿਆ। ਫਿਰ ਗੁਰਦੁਆਰੇ ਵਿੱਚ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਕੁਝ ਕਾਂਗਰਸੀ ਵਰਕਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਦਾ ਪ੍ਰਸ਼ਾਦ ਵੀ ਛਕਿਆ। ਉਨ੍ਹਾਂ ਦੀ ਯਾਤਰਾ ਦਾ ਇੱਕ ਵੀਡੀਓ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨਾਤੇ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ: Rs 2000 Note Exchange News: ਅੱਜ ਤੋਂ ਸ਼ੁਰੂ ਹੋਵੇਗੀ 2000 ਦੇ ਨੋਟਾਂ ਦੀ ਬਦਲੀ, ਜਾਣੋ ਡਿਟੇਲ
ਉਨ੍ਹਾਂ ਲਿਖਿਆ, ਰਾਹੁਲ ਗਾਂਧੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਖਿਡਾਰੀਆਂ, ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ, ਕਿਸਾਨਾਂ, ਡਿਲੀਵਰੀ ਪਾਰਟਨਰ, ਬੱਸਾਂ ਵਿੱਚ ਆਮ ਨਾਗਰਿਕਾਂ ਅਤੇ ਹੁਣ ਅੱਧੀ ਰਾਤ ਨੂੰ ਟਰੱਕ ਡਰਾਈਵਰਾਂ ਨੂੰ ਕਿਉਂ ਮਿਲ ਰਹੇ ਹਨ? ਕਿਉਂਕਿ ਉਹ ਇਸ ਦੇਸ਼ ਦੇ ਲੋਕਾਂ ਦੀ ਗੱਲ ਸੁਣਨਾ ਚਾਹੁੰਦੇ ਹਨ, ਉਨ੍ਹਾਂ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਸਮਝਣਾ ਚਾਹੁੰਦਾ ਹੈ।
Rahul Gandhi Truck Journey Video---
ਉਹਨਾਂ ਨੂੰ ਅਜਿਹਾ ਕਰਦੇ ਦੇਖ ਕੇ ਇੱਕ ਵਿਸ਼ਵਾਸ਼ ਪੈਦਾ ਹੁੰਦਾ ਹੈ, ਕੋਈ ਹੈ ਜੋ ਲੋਕਾਂ ਦੇ ਨਾਲ ਖੜਾ ਹੈ, ਕੋਈ ਹੈ ਜੋ ਉਹਨਾਂ ਦੇ ਚੰਗੇ ਕੱਲ੍ਹ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ। ਕੋਈ ਹੈ ਜੋ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹ ਰਿਹਾ ਹੈ ਅਤੇ ਹੌਲੀ-ਹੌਲੀ ਇਹ ਅਹਿਸਾਸ ਹੋ ਰਿਹਾ ਹੈ ਕਿ ਇਹ ਦੇਸ਼ ਪਿਆਰ ਅਤੇ ਸ਼ਾਂਤੀ ਦੇ ਰਾਹ 'ਤੇ ਪਰਤਣਾ ਚਾਹੁੰਦਾ ਹੈ, ਹੌਲੀ-ਹੌਲੀ ਇਹ ਦੇਸ਼ ਰਾਹੁਲ ਗਾਂਧੀ ਦੇ ਨਾਲ ਚੱਲਣ ਲੱਗਾ ਹੈ।