ਰਾਜਾ ਵੜਿੰਗ ਨੇ ਖਹਿਰਾ ਨੂੰ ਸੁਣਾਇਆ ਸਰਤਾਜ ਦਾ ਗੀਤ 'ਬਿਨਾਂ ਮੰਗਿਓ ਸਲਾਹ...'
Advertisement
Article Detail0/zeephh/zeephh1322572

ਰਾਜਾ ਵੜਿੰਗ ਨੇ ਖਹਿਰਾ ਨੂੰ ਸੁਣਾਇਆ ਸਰਤਾਜ ਦਾ ਗੀਤ 'ਬਿਨਾਂ ਮੰਗਿਓ ਸਲਾਹ...'

ਰਾਜਾ ਵੜਿੰਗ ਨੇ ਟਵੀਟ ’ਤੇ ਤੰਜ ਕਸਦਿਆਂ ਸਤਿੰਦਰ ਸਰਤਾਜ ਦੇ ਗਾਣੇ ਦਾ ਜ਼ਿਕਰ ਕਰਦਿਆਂ ਕਿਹਾ 'ਬਿਨਾ ਮੰਗੇ ਉਨਾਂ ਨੂੰ ਸਲਾਹ ਨਹੀਂ ਦੇਣੀ ਚਾਹੀਦੀ, ਜਿਸ ਨਾਲ ਬੰਦੇ ਦੀ ਕਦਰ ਘੱਟ ਜਾਂਦੀ ਹੈ।

ਰਾਜਾ ਵੜਿੰਗ ਨੇ ਖਹਿਰਾ ਨੂੰ ਸੁਣਾਇਆ ਸਰਤਾਜ ਦਾ ਗੀਤ 'ਬਿਨਾਂ ਮੰਗਿਓ ਸਲਾਹ...'

ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਇਕਾਈ ’ਚ ਵਿਧਾਇਕ ਖਹਿਰਾ ਦੇ ਟਵੀਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ’ਤੇ ਤੰਜ ਕਸਦਿਆਂ ਸਤਿੰਦਰ ਸਰਤਾਜ ਦੇ ਗਾਣੇ ਦਾ ਜ਼ਿਕਰ ਕਰਦਿਆਂ ਕਿਹਾ 'ਬਿਨਾ ਮੰਗੇ ਉਨਾਂ ਨੂੰ ਸਲਾਹ ਨਹੀਂ ਦੇਣੀ ਚਾਹੀਦੀ, ਜਿਸ ਨਾਲ ਬੰਦੇ ਦੀ ਕਦਰ ਘੱਟ ਜਾਂਦੀ ਹੈ।

 

ਆਸ਼ੂ ਦੀ ਗ੍ਰਿਫ਼ਤਾਰੀ ਨੂੰ ਲੈਕੇ ਕਾਂਗਰਸ ਦੇ ਪ੍ਰਦਰਸ਼ਨ ’ਤੇ ਖਹਿਰਾ ਨੇ ਕੀਤਾ ਸੀ ਟਵੀਟ
ਜ਼ਿਕਰਯੋਗ ਹੈ ਕਿ ਬੀਤੇ ਦਿਨ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਨੇ ਸਾਬਕਾ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੇ ਮੁੱਦੇ ’ਤੇ ਟਵੀਟ ਕੀਤਾ ਸੀ। ਇਸ ਟਵੀਟ ਰਾਹੀਂ ਉਨ੍ਹਾਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਸੀ ਕਿ ਇੱਕ ਆਗੂ ਦਾ ਬਚਾਅ ਕਰਨ ਲਈ ਪਾਰਟੀ ਕੈਡਰ ਦੀ ਊਰਜਾ ਬਰਬਾਦ ਨਾ ਕਰਨ। ਕਿਉਂਕਿ ਪੰਜਾਬ ’ਚ ਬੇਅਦਬੀ, ਕਿਸਾਨ ਖੁਦਕੁਸ਼ੀਆਂ ਤੇ ਪਾਣੀ ਨਾਲ ਸਬੰਧਤ ਹੋਰ ਵੀ ਕਈ ਅਹਿਮ ਮੁੱਦੇ ਹਨ। 

ਪਾਰਟੀ ਪਲੇਟਫ਼ਾਰਮ ’ਤੇ ਹਰ ਆਗੂ ਨੂੰ ਬੋਲਣ ਦਾ ਹੱਕ ਹੈ: ਵੜਿੰਗ
ਪੱਤਰਕਾਰਾਂ ਸਾਹਮਣੇ ਖਹਿਰਾ ਦੇ ਟਵੀਟ ਦਾ ਜਵਾਬ ਦਿੰਦਿਆ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ 'ਬਿਨਾ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ, ਇਸ ਨਾਲ ਕਦਰ ਘੱਟ ਜਾਂਦੀ ਹੈ। ਇਸ ਟਵੀਟ ’ਤੇ ਉਹ ਹੋਰ ਜ਼ਿਆਦਾ ਨਹੀਂ ਬੋਲਣਾ ਚਾਹੁੰਦੇ। ਪੰਜਾਬ ਕਾਂਗਰਸ ਹਰ ਮੁੱਦਾ ਉਠਾਉਂਦੀ ਹੈ, ਇਸ ਤੋਂ ਇਲਾਵਾ ਹਰ ਆਗੂ ਨੂੰ ਪਾਰਟੀ ਪਲੇਟਫਾਰਮ ’ਤੇ ਆਕੇ ਗੱਲ ਕਰਨ ਦਾ ਹੱਕ ਹੈ। 

ਟਰਾਂਸਪੋਰਟੇਸ਼ਨ ਘੁਟਾਲੇ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਆਸ਼ੂ ਦੇ ਮੁੱਦੇ ’ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ' ਭਾਰਤ ਭੂਸ਼ਣ ਸਾਡਾ ਭਰਾ ਹੈ ਤੇ ਉਸ ’ਤੇ ਕੋਈ ਦੋਸ਼ ਸਾਬਤ ਨਹੀਂ ਹੋਵੇਗਾ। ਉਲਟਾ ਵਿਜੀਲੈਂਸ ਆਪਣੇ ਬੰਦੇ ਲਿਆ ਕੇ ਸਾਡੇ ਵਿਰੁੱਧ ਪ੍ਰਦਰਸਨ ਕਰਵਾ ਰਹੀ ਹੈ।  

 

Trending news