Ravneet Bittu News: ਰਵਨੀਤ ਸਿੰਘ ਬਿੱਟੂ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਹੱਕ ਵਿੱਚ ਆਏ
Advertisement
Article Detail0/zeephh/zeephh2478286

Ravneet Bittu News: ਰਵਨੀਤ ਸਿੰਘ ਬਿੱਟੂ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਹੱਕ ਵਿੱਚ ਆਏ

Ravneet Bittu News: ਕੇਂਦਰੀ ਰਾਜ ਮੰਤਰੀ ਅਤੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

Ravneet Bittu News: ਰਵਨੀਤ ਸਿੰਘ ਬਿੱਟੂ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਹੱਕ ਵਿੱਚ ਆਏ

Ravneet Bittu News: ਕੇਂਦਰੀ ਰਾਜ ਮੰਤਰੀ ਅਤੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਫਿਲਮ ਵਿੱਚ ਇਕ ਵੀ ਅਜਿਹਾ ਦ੍ਰਿਸ਼ ਨਹੀਂ ਜੋ ਸਿੱਖਾਂ ਦੀ ਛਵੀ ਨੂੰ ਖਰਾਬ ਕਰਦੇ ਹੋਵੇ। ਰਵਨੀਤ ਬਿੱਟੂ ਨੇ ਐਮਰਜੈਂਸੀ ਫਿਲਮ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ।

ਰਵਨੀਤ ਬਿੱਟੂ ਨੇ ਕੰਗਣਾ ਰਣੌਤ ਦੀ ਫ਼ਿਲਮ ਐਮਰਜੈਂਸੀ ਨੂੰ ਲੈ ਕੇ ਸਥਿਤੀ ਸਪੱਸ਼ਟ ਕੀਤੀ ਹੈ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਦੇ ਚੇਅਰਮੈਨ ਨਾਲ ਸਿੱਖ ਬੁੱਧੀਜੀਵੀਆਂ ਨੇ ਬੈਠ ਕੇ ਵਿਵਾਦਿਤ ਦ੍ਰਿਸ਼ ਨੂੰ ਕਟਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਫਿਲਮ ਵਿੱਚ ਕੋਈ ਵੀ ਇਤਰਾਜ਼ਯੋਗ ਦ੍ਰਿਸ਼ ਨਹੀਂ ਹੈ।

ਇਹ ਵੀ ਪੜ੍ਹੋ : Punjab Breaking Live Updates: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਣੇ ਰਹਿਣਗੇ ਗਿਆਨੀ ਹਰਪ੍ਰੀਤ ਸਿੰਘ , ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਉਨ੍ਹਾਂ ਨੇ ਕਿਹਾ ਹੈ ਕਿ ਫ਼ਿਲਮ ਵਿੱਚ ਹੁਣ ਸਿਰਫ਼ ਇੰਨਾ ਦਿਖਾਇਆ ਗਿਆ ਹੈ ਕਿ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੋ ਸਿੱਖਾਂ ਨਾਲ ਕੀਤਾ ਹੈ ਉਸ ਨੂੰ ਹੀ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਕਤਲੇਆਮ ਦੀ ਤਸਵੀਰ ਨੂੰ ਫਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖਾਂ ਖਿਲਾਫ਼ ਜੋ ਵੀ ਜ਼ੁਲਮ ਹੋਇਆ ਹੈ ਉਸ ਨੂੰ ਹੀ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫ਼ਿਲਮ ਵਿੱਚ 1984 ਦੇ ਹਮਲੇ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਫ਼ਿਲਮ ਵਿੱਚ ਕੋਈ ਵੀ ਵਿਵਾਦਿਤ ਬਿਆਨ ਨਹੀਂ ਹੈ।

ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਫਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਸਵਾਲ ਕੀਤਾ ਕਿ ਉਹ ਕਿਉਂ ਨਹੀਂ ਚਾਹੁੰਦੇ ਕਿ ਜਨਤਾ ਨੂੰ 1984 ਦਾ ਸੱਚ ਪਤਾ ਲੱਗੇ। ਜਨਤਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੌਰਾਨ ਕੀ ਹੋਇਆ? ਹਾਲਾਤ ਕਿਹੋ ਜਿਹੇ ਸਨ? ਅਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਗਿਆ?
ਉਨ੍ਹਾਂ ਨੇ ਐਮਰਜੈਂਸੀ ਹਟਾਉਣ ਦਾ ਵਿਰੋਧ ਕਰ ਰਹੀਆਂ ਜਥੇਬੰਦੀਆਂ ਨੂੰ ਸਵਾਲ ਕੀਤਾ ਕਿ ਉਹ ਮਰਹੂਮ ਇੰਦਰਾ ਗਾਂਧੀ ਦੇ ਕੰਮਾਂ ਨੂੰ ਉਜਾਗਰ ਕਿਉਂ ਨਹੀਂ ਕਰਨਾ ਚਾਹੁੰਦੇ। ਕੀ ਇਹ ਜਥੇਬੰਦੀਆਂ ਮਰਹੂਮ ਇੰਦਰਾ ਗਾਂਧੀ ਦਾ ਪੱਖ ਲੈ ਰਹੀਆਂ ਹਨ? ਸਭ ਕੁਝ ਜਨਤਕ ਹੋਣ ਦਿਓ।

ਇਹ ਵੀ ਪੜ੍ਹੋ : Amritsar News: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

Trending news