ਵਿਆਹ ਤੋਂ ਬਾਅਦ ਅਚਾਨਕ ਕਿਵੇਂ ਵੱਧ ਜਾਂਦਾ ਹੈ ਭਾਰ? ਜਾਣੋ ਇਸ ਦੇ ਮੁੱਖ ਕਾਰਨ!
Advertisement
Article Detail0/zeephh/zeephh1551080

ਵਿਆਹ ਤੋਂ ਬਾਅਦ ਅਚਾਨਕ ਕਿਵੇਂ ਵੱਧ ਜਾਂਦਾ ਹੈ ਭਾਰ? ਜਾਣੋ ਇਸ ਦੇ ਮੁੱਖ ਕਾਰਨ!

Reason Behind Weight Gain After Marriage: ਭਾਰ ਵਧਣ ਕਾਰਨ ਬਹੁਤ ਸਾਰੇ ਲੋਕ ਪਰੇਸ਼ਾਨ ਰਹਿੰਦੇ ਹਨ ਪਰ ਤੁਸੀਂ ਦੇਖਿਆ ਹੋਵੇਗਾ ਕਿ ਵਿਆਹ ਤੋਂ ਬਾਅਦ ਲੜਕੀਆਂ ਦਾ ਭਾਰ ਅਚਾਨਕ ਵੱਧਣ ਲੱਗ ਜਾਂਦਾ ਹੈ। ਆਖਿਰ ਇਸ ਦੇ ਪਿੱਛੇ ਕੀ ਕਾਰਨ ਹਨ?

 

ਵਿਆਹ ਤੋਂ ਬਾਅਦ ਅਚਾਨਕ ਕਿਵੇਂ ਵੱਧ ਜਾਂਦਾ ਹੈ ਭਾਰ? ਜਾਣੋ ਇਸ ਦੇ ਮੁੱਖ ਕਾਰਨ!

Reason Behind Weight Gain After Marriage: ਵਿਆਹ ਹਰ ਕਿਸੇ ਦੇ ਜੀਵਨ ਦਾ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ, ਖਾਸ ਤੌਰ 'ਤੇ ਲੜਕੀਆਂ ਨਵੇਂ ਰਿਸ਼ਤੇ ਵਿੱਚ ਬੱਝਣ ਤੋਂ ਪਹਿਲਾਂ ਬਹੁਤ ਤਿਆਰੀ ਕਰਦੀਆਂ ਹਨ। ਇਸ ਵਿੱਚ ਭਾਰ ਘਟਾਉਣਾ ਵੀ ਸ਼ਾਮਲ ਹੈ। ਬਹੁਤ ਸਾਰੀਆਂ ਔਰਤਾਂ ਆਪਣੇ ਵਿਆਹ ਵਾਲੇ ਦਿਨ ਪਤਲੇ ਦਿਖਣਾ ਪਸੰਦ ਕਰਦੀਆਂ ਹਨ ਪਰ ਤੁਸੀਂ ਦੇਖਿਆ ਹੋਵੇਗਾ ਕਿ ਵਿਆਹ ਤੋਂ ਬਾਅਦ ਕੁੜੀਆਂ ਦਾ ਭਾਰ ਅਚਾਨਕ ਵੱਧਣਾ ਸ਼ੁਰੂ ਹੋ ਜਾਂਦਾ ਹੈ। ਬਹੁਤ ਸਾਰੀਆਂ ਕੁੜੀਆਂ ਵਿੱਚ ਪਹਿਲੇ ਮਹੀਨੇ ਤੋਂ ਹੀ ਮੋਟਾਪਾ ਦਿਖਾਈ ਦੇਣ ਲੱਗਦਾ ਹੈ। ਕਿਸੇ ਨੇ ਸੋਚਿਆ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹਨ?

ਆਖਿਰ ਇਸ ਦੇ ਪਿੱਛੇ ਕੀ ਕਾਰਨ ਹਨ?(Reason Behind Weight Gain After Marriage)
ਅਕਸਰ ਅਜਿਹਾ ਹੁੰਦਾ ਹੈ ਕਿ ਲੜਕੀਆਂ (Weight Gain After Marriage) ਵਿਆਹ ਤੋਂ ਪਹਿਲਾਂ ਆਪਣੀ ਡਾਈਟ ਅਤੇ ਕਸਰਤ ਨੂੰ ਲੈ ਕੇ ਬਹੁਤ ਸੁਚੇਤ ਰਹਿੰਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਪਰਫੈਕਟ ਪਾਰਟਨਰ ਮਿਲ ਸਕੇ ਪਰ ਵਿਆਹ ਤੋਂ ਤੁਰੰਤ ਬਾਅਦ ਜਾਂ ਤਾਂ ਉਹ ਆਪਣੀ ਡਾਈਟ ਰੁਟੀਨ ਨੂੰ ਅਪਣਾ ਨਹੀਂ ਪਾਉਂਦੀਆਂ ਜਾਂ ਫਿਰ ਇਸ ਪ੍ਰਤੀ ਲਾਪਰਵਾਹ ਹੋ ਜਾਂਦੀਆਂ ਹਨ। ਜੇਕਰ ਤੁਸੀਂ ਇੱਕ ਵਾਰ ਕਸਰਤ ਛੱਡ ਦਿੰਦੇ ਹੋ, ਤਾਂ ਇਸਦਾ ਪ੍ਰਭਾਵ ਸਰੀਰ ਵਿੱਚ ਸਾਫ਼ ਦਿਖਾਈ ਦੇਣ ਲੱਗ ਜਾਂਦਾ ਹੈ।

ਵਿਆਹ ਤੋਂ ਬਾਅਦ ਲੜਕੀਆਂ (Weight Gain After Marriage)  ਅਕਸਰ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੀਆਂ ਹਨ ਜਾਂ ਸਾਰੇ ਰਿਸ਼ਤੇਦਾਰਾਂ ਨੂੰ ਸਮਾਂ ਦੇਣ ਕਾਰਨ ਉਹ ਕਸਰਤ ਜਾਂ ਸਰੀਰਕ ਗਤੀਵਿਧੀਆਂ ਵੱਲ ਧਿਆਨ ਨਹੀਂ ਦੇ ਪਾਉਂਦੀਆਂ ਹਨ, ਜਿਸ ਕਾਰਨ ਪੇਟ ਅਤੇ ਕਮਰ ਦੇ ਨੇੜੇ ਚਰਬੀ ਜਮ੍ਹਾਂ ਹੋਣ ਲੱਗ ਜਾਂਦੀ ਹੈ। 

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਦੀ ਮਾਂ ਨੂੰ ਆਇਆ ਗੁੱਸਾ; ''ਦਿਲ ਕਰਦਾ ਬਾਗੀ ਹੋ ਕੇ ਇਕੱਲੇ-ਇਕੱਲੇ ਨੂੰ ਠੋਕ ਦਵਾਂ''

-ਵਿਆਹ ਤੋਂ ਤੁਰੰਤ ਬਾਅਦ ਪਰਿਵਾਰ ਦਾ ਧਿਆਨ ਰੱਖਣ ਕਾਰਨ (Weight Gain After Marriage) ਔਰਤਾਂ ਬਹੁਤ ਰੁੱਝ ਜਾਂਦੀਆਂ ਹਨ, ਜਿਸ ਕਾਰਨ ਉਹ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਨਹੀਂ ਲੈ ਪਾਉਂਦੀਆਂ। ਘੱਟ ਨੀਂਦ ਦੇ ਕਾਰਨ ਭਾਰ ਵੀ ਤੇਜ਼ੀ ਨਾਲ ਵੱਧ ਸਕਦਾ ਹੈ। ਵਿਆਹ ਤੋਂ ਬਾਅਦ ਹਾਰਮੋਨਲ ਬਦਲਾਅ ਆ ਜਾਂਦੇ ਹਨ ਅਤੇ ਇਸ ਕਾਰਨ ਵੀ ਭਾਰ ਵੱਧਣ ਦੀ ਸੱਮਸਿਆ ਹੋ ਸਕਦੀ ਹੈ। ਵਧਦੇ ਭਾਰ ਦਾ ਤਣਾਅ ਵੀ ਇਸ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।

-ਵਿਆਹ ਤੋਂ ਬਾਅਦ (Weight Gain After Marriage)  ਜਿਥੇ ਔਰਤਾਂ ਖੁਸ਼ ਹੁੰਦੀਆਂ ਹਨ ਉਥੇ ਹੀ ਨਵੇਂ ਪਰਿਵਾਰ ਦੀ ਜਿੰਮੇਵਾਰੀ ਕਾਰਨ ਤਣਾਅ ਵਿੱਚ ਆ ਕੇ ਅਕਸਰ ਸਹੀ ਸਿਹਤਮੰਦ ਖੁਰਾਕ ਨਾ ਲੈਣ ਕਾਰਨ ਵੀ ਵਜਨ ਵੱਧ ਜਾਂਦਾ ਹੈ।

Trending news