Dairy Cattle News: ਪੰਜਾਬ ਵਿੱਚ ਭਾਰੀ ਮਗਰੋਂ ਕਈ ਦਿਨ ਪਾਣੀ ਖੜ੍ਹਨ ਕਾਰਨ ਦੁਧਾਰੂ ਪਸ਼ੂਆਂ ਵਿੱਚ ਮਹਾਮਾਰੀ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਵੈਟਰਨਰੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਪਸ਼ੂਆਂ ਵੱਲ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ ਹੈ।
Trending Photos
Dairy Cattle News: ਭਾਰੀ ਬਾਰਿਸ਼ ਮਗਰੋਂ ਪੰਜਾਬ ਦੇ 14 ਜ਼ਿਲ੍ਹੇ ਹੜ੍ਹ ਵਰਗੇ ਹਾਲਾਤ ਨਾਲ ਜੂਝ ਰਹੇ ਹਨ। ਇਸ ਦੌਰਾਨ ਭਾਰੀ ਮਾਲੀ ਨੁਕਸਾਨ ਵੀ ਹੋਇਆ ਹੈ। ਹੜ੍ਹ ਕਾਰਨ ਰਾਜ ਵਿੱਚ ਸੈਂਕੜੇ ਪਸ਼ੂਆਂ ਦੀ ਮੌਤ ਹੋਣ ਨਾਲ ਪਸ਼ੂ ਪਾਲਕ ਪਰੇਸ਼ਾਨੀ ਦੇ ਆਲਮ ਵਿੱਚ ਹਨ। ਕੁਝ ਥਾਵਾਂ ਉਤੇ ਕਈ ਦਿਨ ਪਾਣੀ ਖੜ੍ਹਨ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਹੁਣ ਦੁਧਾਰੂ ਪਸ਼ੂਆਂ ਵਿੱਚ ਮਹਾਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਸਬੰਧੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਤੇ ਐਨੀਮਲ ਯੂਨੀਵਰਸਿਟੀ ਵੱਲੋਂ ਇੱਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਹੜ੍ਹਾਂ ਮਗਰੋਂ ਕੋਈ ਬਿਮਾਰੀ ਪਸ਼ੂਆਂ ਨੂੰ ਆਪਣੀ ਲਪੇਟ ਵਿੱਚ ਲੈ ਸਕਦੀਆਂ ਹਨ। ਚਾਰੇ ਦੀ ਕਮੀ ਕਰਕੇ ਦੁਧਾਰੂ ਪਸ਼ੂਆਂ ਵਿੱਚ ਦੁੱਧ ਦੀ ਸਮਰੱਥਾ ਵੀ ਘੱਟ ਰਹੀ ਹੈ। ਇਸ ਕਰਕੇ ਪਸ਼ੂਆਂ ਦੀ ਹੁਣ ਖ਼ਾਸ ਦੇਖਭਾਲ ਦੀ ਜ਼ਰੂਰਤ ਹੈ।
ਵੈਟਰਨਰੀ ਯੂਨੀਵਰਿਸਟੀ ਦੇ ਮਾਹਿਰ ਡਾਕਟਰਾਂ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਦਾ ਖ਼ਾਸ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਗੁਰੂ ਅੰਗਦ ਵੈਟਨਰੀ ਸਾਇੰਸ ਅਤੇ ਐਨੀਮਲ ਯੂਨੀਵਰਸਿਟੀ ਦੇ ਡਾਕਟਰ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਭ ਤੋਂ ਜ਼ਿਆਦਾ ਗਲ਼ ਘੋਟੂ ਬਿਮਾਰੀ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ : Punjab Sacrilege news: ਰਾਜਪੁਰਾ ਦੇ ਇੱਕ ਪਿੰਡ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ!
ਉਨ੍ਹਾਂ ਨੇ ਕਿਹਾ ਕਿ ਅੱਜ-ਕੱਲ੍ਹ ਹਰ ਪਸ਼ੂ ਦੀ ਕੀਮਤ ਹਜ਼ਾਰਾਂ ਵਿੱਚ ਹੈ। ਜੇਕਰ ਕਿਸਾਨ ਉਨ੍ਹਾਂ ਦੀ ਮੁੜ ਵੈਕਸੀਨ ਲਗਵਾ ਲੈਣਗੇ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਨੇ ਮਨੁੱਖੀ ਜਾਨਾਂ ਦੇ ਨਾਲ-ਨਾਲ ਇਸ ਵਕਤ ਦੁਧਾਰੂ ਪਸ਼ੂਆਂ ਦੀ ਜਾਨ ਬਚਾਉਣੀ ਵੀ ਬੇਹੱਦ ਜ਼ਰੂਰ ਹੈ।
ਇਸ ਤੋਂ ਇਲਾਵਾ ਕੋਸ਼ਿਸ਼ ਕਰੋ ਕਿ ਪਸ਼ੂ ਜ਼ਿਆਦਾ ਪਾਣੀ ਵਿੱਚ ਨਾ ਖੜ੍ਹਨ।
ਇਹ ਵੀ ਪੜ੍ਹੋ : Sunil Jakhar News: ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੇ ਹੜ੍ਹ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਨੂੰ ਲੈ ਕੇ ਕਹੀ ਵੱਡੀ ਗੱਲ
ਜਿਹੜੇ ਪਸ਼ੂ ਜ਼ਿਆਦਾ ਦੇਰ ਪਾਣੀ ’ਚ ਖੜ੍ਹੇ ਰਹਿ ਜਾਣ, ਉਹ ਇਨ੍ਹਾਂ ਦਿਨਾਂ ’ਚ ਹਾਈਪੋਥ੍ਰਮੀਆ (ਸਰੀਰ ਦਾ ਤਾਪਮਾਨ ਆਮ ਤੋਂ ਘਟ ਜਾਣਾ) ਅਤੇ ਔਫ਼ ਫ਼ੀਡ (ਭੁੱਖ ਨਾ ਲੱਗਣਾ) ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਲਗਾਤਾਰ ਪੈ ਰਹੇ ਮੀਂਹ ਦੌਰਾਨ ਖਾਸ ਧਿਆਨ ਰੱਖਿਆ ਜਾਵੇ।
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ