Punjab Loot News: ਪਾਤੜਾਂ ਵਿੱਚ ਪਤੀ-ਪਤਨੀ ਬੰਧਕ ਬਣਾ ਕੇ ਲੁੱਟ ਨੂੰ ਅੰਜਾਮ ਦਿੱਤਾ ਗਿਆ ਅਤੇ ਗੁਆਂਢੀਆਂ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
Trending Photos
Punjab Loot News: ਪਾਤੜਾਂ ਵਿੱਚ ਦੇਰ ਰਾਤ ਪਰਿਵਾਰ ਨੂੰ ਬੰਧਕ ਬਣਾ ਕੇ 5 ਹਜ਼ਾਰ ਡਾਲਰ, ਸੋਨੇ ਦੇ ਗਹਿਣੇ, ਨਕਦੀ ਅਤੇ ਗੱਡੀ ਸਮੇਤ ਮੋਬਾਈਲ ਲੈ ਕੇ ਲੁਟੇਰੇ ਫ਼ਰਾਰ ਹੋ ਗਏ। ਲੁਟੇਰੇ ਨੌਜਵਾਨ ਉਤੇ ਤੇਜ਼ਧਾਰ ਨਾਲ ਹਮਲਾ ਕਰਕੇ ਜ਼ਖ਼ਮੀ ਵੀ ਕਰ ਗਏ। ਸਥਾਨਕ ਅਰੋੜਾ ਮੁਹੱਲੇ ਦੇ ਇੱਕ ਘਰ ਨੂੰ ਦੇਰ ਰਾਤ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ।
ਅੱਧੀ ਦਰਜਨ ਤੋਂ ਜ਼ਿਆਦਾ ਲੁਟੇਰੇ ਇੱਕ ਘਰ ਵਿੱਚ ਵੜ ਗਏ ਜਿਥੇ ਘਰ ਵਿੱਛ ਮੌਜੂਦ ਪਤੀ-ਪਤਨੀ ਅਤੇ ਨੌਕਰ ਨੂੰ ਬੰਧਕ ਬਣਾ ਕੇ ਮੁਲਜ਼ ਘਰ ਵਿਚੋਂ 5000 ਕੈਨੇਡੀਅਨ ਡਾਲਰ ਸੋਨੇ ਦੇ ਗਹਿਣੇ ਅਤੇ ਕਰੀਬ 15000 ਰੁਪਏ ਨਕਦੀ ਤੇ ਮੋਬਾਈਲ ਲੈ ਕੇ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਉਤੇ ਪੁੱਜੀ ਸਿਟੀ ਪੁਲਿਸ ਨੇ ਸੀਸੀਟੀਵੀ ਕੈਮਰੇ ਆਦਿ ਚੈਕ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਕਾਬਿਲੇਗੌਰ ਹੈ ਕਿ ਮੁਲਜ਼ਮ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਜਿਨ੍ਹਾਂ ਨੇ ਘਰ ਵਿੱਚ ਬੰਧਕ ਬਣਾਏ ਨੌਜਵਾਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕੀਤਾ। ਇਸ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹੀ ਨਹੀਂ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਨੀਂਦ ਤੋਂ ਜਾਗ ਗੁਆਂਢੀ ਨੇ ਕੰਧ ਤੋਂ ਟੱਪ ਕੇ ਘਰ ਤੋਂ ਬਾਹਰ ਨਿਕਲ ਰਹੇ ਮੁਲਜ਼ਮ ਨੂੰ ਦੇਖਦੇ ਹੋਏ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਲੁਟੇਰਿਆਂ ਨੇ ਗੁਆਂਢੀ ਨੂੰ ਘੇਰ ਕੇ ਜਮ ਕੇ ਕੁੱਟਿਆ ਅਤੇ ਘਰ ਦੇ ਬਾਹਰ ਖੜ੍ਹੀ ਕਾਰ ਲੈ ਕੇ ਆਪਣੇ ਮੋਟਰਸਾਈਕਲ ਸਮੇਤ ਫ਼ਰਾਰ ਹੋ ਗਏ।
ਪੀੜਤ ਪਰਿਵਾਰ ਮੁਤਾਬਕ ਕਰੀਬ 2 ਘੰਟੇ ਘਰ ਵਿੱਚ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਦਕਿ ਲੁਟੇਰੇ ਦੋ ਬਾਈਕ ਉਤੇ ਸਵਾਰ ਹੋ ਕੇ ਆਏ ਸਨ। ਬਚਾਅ ਰਹਿ ਕੇ ਬੁਲਟ ਦੀ ਚਾਬੀ ਲੁਟੇਰਿਆਂ ਨੂੰ ਨਹੀਂ ਮਿਲ ਪਾਈ। ਨਹੀਂ ਤਾਂ ਮੁਲਜ਼ਮ ਕਾਰ ਦੇ ਨਾਲ-ਨਾਲ ਬੁਲਟ ਵੀ ਲੈ ਕੇ ਜਾ ਸਕਦੇ ਸਨ।
ਘਟਨਾ ਜਾਇਜ਼ਾ ਲੈਣ ਆਏ ਡੀਐਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਪੀੜਤ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਅਲੱਗ-ਅਲੱਗ ਪਹਿਲੂਆਂ ਤੋਂ ਜਾਂਚ ਸ਼ੁਰੂ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਿਕਰਮਜੀਤ ਸਿੰਘ ਦੇ ਬਿਆਨ ਉਤੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਤਲਾਸ਼ ਕਰਨ ਲਈ ਪੁਲਿਸ ਟੀਮਾਂ ਲੱਗ ਚੁੱਕੀਆਂ ਹਨ। ਇਸ ਸਬੰਧੀ ਕੁਝ ਅਹਿਮ ਸੁਰਾਗ ਮਿਲੇਗਾ। ਜਿਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : Amirtsar News: ਸਮਰਾਟ ਸਿਟੀ 'ਚ ਸੀਵਰੇਜ ਦੇ ਗੰਦੇ ਪਾਣੀ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ, ਸਰਕਾਰ ਖਿਲਾਫ ਕੱਢੀ ਜੰਮਕੇ ਭੜਾਸ