Amirtsar News: ਸਮਰਾਟ ਸਿਟੀ 'ਚ ਸੀਵਰੇਜ ਦੇ ਗੰਦੇ ਪਾਣੀ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ, ਸਰਕਾਰ ਖਿਲਾਫ ਕੱਢੀ ਜੰਮਕੇ ਭੜਾਸ
Advertisement
Article Detail0/zeephh/zeephh2307568

Amirtsar News: ਸਮਰਾਟ ਸਿਟੀ 'ਚ ਸੀਵਰੇਜ ਦੇ ਗੰਦੇ ਪਾਣੀ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ, ਸਰਕਾਰ ਖਿਲਾਫ ਕੱਢੀ ਜੰਮਕੇ ਭੜਾਸ

Amirtsar News: ਪੂਰੇ ਇਲਾਕੇ ਦੇ ਵਿੱਚ ਬਦਬੂ ਅਤੇ ਬਿਮਾਰੀਆ ਫੈਲੀਆਂ ਹੋਈਆਂ ਹਨ, ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ। ਇਲਾਕਾ ਨਿਵਾਸੀਆ ਨੇ ਕਿਹਾ ਕਿ ਕਈ ਵਾਰ ਪ੍ਰਸ਼ਾਸਨ ਦੇ ਕੋਲ ਗੁਹਾਰ ਲੈ ਕੇ ਗਏ ਹੋਏ ਹਨ ਪਰ ਕਦੇ ਵੀ ਉਹਨਾਂ ਦੇ ਇਲਾਕੇ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ।

Amirtsar News: ਸਮਰਾਟ ਸਿਟੀ 'ਚ ਸੀਵਰੇਜ ਦੇ ਗੰਦੇ ਪਾਣੀ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ, ਸਰਕਾਰ ਖਿਲਾਫ ਕੱਢੀ ਜੰਮਕੇ ਭੜਾਸ

Amirtsar News (ਭਰਤ ਸ਼ਰਮਾ): ਗੁਰੂ ਨਗਰੀ ਅੰਮ੍ਰਿਤਸਰ ਨੂੰ ਜ਼ਰੂਰ ਸਮਾਰਟ ਸਿਟੀ ਆਖਿਆ ਜਾਂਦਾ ਹੈ, ਪਰ ਅੰਮ੍ਰਿਤਸਰ ਸ਼ਹਿਰ ਅੰਦਰ ਪੈਂਦੇ ਕਈ ਇਲਾਕਿਆਂ ਦੇ ਵਿੱਚ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਤੋਂ ਲੋਕ ਅੱਜ ਵੀ ਪਰੇਸ਼ਾਨ ਹਨ। ਲੋਕਾਂ ਨੂੰ ਸਾਫ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਤੋਂ ਨਜਿੱਠਣ ਲਈ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਇਲਾਕਾ ਨਿਵਾਸੀਆਂ ਲੰਬੇ ਸਮੇਂ ਤੋਂ ਸਾਫ ਪਾਣੀ ਲਈ ਤਰਸ ਰਹੇ ਹਨ।

ਜ਼ੀ ਮੀਡੀਆ ਦੀ ਟੀਮ ਨੇ ਅੰਮ੍ਰਿਤਸਰ ਦੇ ਹਲਕਾ ਦੱਖਣੀ ਦੇ ਕੋਟ ਮੀਤ ਸਿੰਘ ਵਾਰਡ ਨੰਬਰ 38 ਵਿੱਚ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਤੋਂ ਜੂਝ ਰਹੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਸੀਵਰੇਜ ਦੀਆਂ ਪਾਈਪਾਂ ਨਹੀਂ ਪਈਆਂ। ਜਿਸ ਕਰਕੇ ਸੀਵਰੇਜ ਵਾਲਾ ਪਾਣੀ ਪੀਣ ਵਾਲੇ ਪਾਣੀ ਦੇ ਨਾਲ ਮਿਲ ਜਾਂਦਾ ਹੈ ਅਤੇ ਇਸ ਇਲਾਕੇ ਦੇ ਵਿੱਚ ਸੀਵਰੇਜ ਦੀ ਵੀ ਸਮੱਸਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੈ।

ਪੂਰੇ ਇਲਾਕੇ ਦੇ ਵਿੱਚ ਬਦਬੂ ਅਤੇ ਬਿਮਾਰੀਆ ਫੈਲੀਆਂ ਹੋਈਆਂ ਹਨ, ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ। ਇਲਾਕਾ ਨਿਵਾਸੀਆ ਨੇ ਕਿਹਾ ਕਿ ਕਈ ਵਾਰ ਪ੍ਰਸ਼ਾਸਨ ਦੇ ਕੋਲ ਗੁਹਾਰ ਲੈ ਕੇ ਗਏ ਹੋਏ ਹਨ ਪਰ ਕਦੇ ਵੀ ਉਹਨਾਂ ਦੇ ਇਲਾਕੇ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ।

ਇਲਾਕਾ ਨਿਵਾਸੀਆ ਨੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਪੀਣ ਵਾਲਾ ਸਾਫ ਪਾਣੀ ਵੀ ਨਹੀਂ ਆਉਂਦਾ। ਉਹ ਗੁਰਦੁਆਰਾ ਤੋਂ ਪੀਣ ਵਾਲਾ ਪਾਣੀ ਲੈ ਕੇ ਆਉਂਦੇ ਹਨ। ਸਾਰੇ ਇਲਾਕੇ ਦੀਆਂ ਗਲੀਆਂ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਹਨ। ਪੂਰੇ ਇਲਾਕੇ ਦੇ ਵਿੱਚ ਬਦਬੂ ਫੈਲੀ ਹੋਈ ਹੈ, ਉਹਨਾਂ ਨੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਕੂੜਾ ਚੁੱਕਣ ਵਾਲੀ ਗੱਡੀ ਵੀ ਨਹੀਂ ਆਉਂਦੀ, ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ।

ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਲਾਕੇ ਦੇ ਵਿਧਾਇਕ ਦੇ ਕੋਲ ਵੀ ਗਏ ਪਰ ਉਹਨਾਂ ਨੇ ਵੀ ਕੋਈ ਉਹਨਾਂ ਦੇ ਇਲਾਕੇ ਦੀ ਸਾਰ ਨਹੀਂ ਲਈ। ਉਨਾਂ ਨੇ ਪ੍ਰਸ਼ਾਸਨ ਦੇ ਅੱਗੇ ਅਪੀਲ ਕੀਤੀ ਹੈ ਕਿ ਇਸ ਇਲਾਕੇ ਤੋਂ ਸੀਵਰੇਜ ਦੀ ਸਮੱਸਿਆ ਅਤੇ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ। 

 

Trending news