Rupnagar News: ਮਾਂ 'ਤੇ ਤਸ਼ੱਦਦ ਕਰਨ ਵਾਲਾ ਵਕੀਲ 10 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ
Advertisement
Article Detail0/zeephh/zeephh1935614

Rupnagar News: ਮਾਂ 'ਤੇ ਤਸ਼ੱਦਦ ਕਰਨ ਵਾਲਾ ਵਕੀਲ 10 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ

Rupnagar News: ਉਸ 'ਤੇ ਹਮਲਾ ਕਰਨ ਵਾਲੇ ਵਕੀਲ ਅੰਕੁਰ ਵਰਮਾ ਖਿਲਾਫ ਐੱਫ.ਆਈ.ਆਰ. ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

Rupnagar News: ਮਾਂ 'ਤੇ ਤਸ਼ੱਦਦ ਕਰਨ ਵਾਲਾ ਵਕੀਲ 10 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ

Rupnagar News: ਰੋਪੜ ਵਿੱਚ ਵਕੀਲ ਅੰਕੁਰ ਵਰਮਾ ਅਤੇ ਉਸਦੀ ਪਤਨੀ ਸੁਧਾ ਵਰਮਾ ਨੂੰ ਰੋਪੜ ਦੀ ਮਾਣਯੋਗ ਅਦਾਲਤ ਨੇ 10 ਤਰੀਕ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਪੁਲਿਸ ਨੇ ਅੰਕੁਰ ਵਰਮਾ ਦਾ ਰਿਮਾਂਡ ਮੰਗਿਆ ਸੀ ਪਰ ਪੁਲਿਸ ਨੂੰ ਜਾਣਕਾਰੀ ਅਤੇ ਸਬੂਤ ਇਕੱਠੇ ਕਰਨ ਲਈ ਕੁਝ ਹੋਰ ਸਮਾਂ ਲੱਗਣਾ ਸੀ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਕਰੀਬ 2 ਘੰਟੇ ਦਾ ਸਮਾਂ ਦਿੱਤਾ, ਜਿਸ 'ਚ ਪੁਲਿਸ ਪਾਰਟੀ ਨੇ ਅੰਕੁਰ ਵਰਮਾ ਦੇ ਘਰ ਜਾ ਕੇ ਕੁਝ ਦਸਤਾਵੇਜ਼ ਇਕੱਠੇ ਕੀਤੇ, ਜਿਸ 'ਚ ਦੋ ਐੱਫ.ਡੀ. ਅੰਕੁਰ ਦੀ ਮਾਂ ਆਸ਼ਾ ਰਾਣੀ ਵਰਮਾ ਦੇ ਨਾਮ, ਜਿਸ ਵਿੱਚੋਂ ਇੱਕ ਐਫਡੀ 500000 ਰੁਪਏ ਦੀ ਹੈ ਅਤੇ ਦੂਜੀ 10 ਲੱਖ ਰੁਪਏ ਦੀ ਹੈ।

ਦੱਸ ਦਈਏ ਕਿ ਬੀਤੇ ਦਿਨੀ ਰੂਪਨਗਰ ਦੀ ਪਾਸ਼ ਕਾਲੋਨੀ ਗਿਆਨੀ ਜੈਲ ਸਿੰਘ ਨਗਰ ਦੇ 478 ਨੰਬਰ ਕੋਠੀ ਵਿੱਚ ਰਹਿਣ ਵਾਲੇ ਨਾਮੀ ਵਕੀਲ ਅੰਕੁਰ ਗੁਪਤਾ ਨੇ ਆਪਣੇ ਹੀ ਘਰ ਵਿੱਚ ਮਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਵਕੀਲ ਵੱਲੋਂ ਮਾਂ ਦੀ ਕੁੱਟਮਾਰ ਦੀ ਸੀਸੀਟੀਵੀ ਸਾਹਮਣੇ ਆਉਣ ਮਗਰੋਂ ਪੁਲਿਸ ਨੇ ਹਰਕਤ ਵਿੱਚ ਆਉਂਦੇ ਹੋਏ ਮਾਮਲਾ ਦਰਜ ਕਰ ਲਿਆ ਸੀ।

ਇਹ ਵੀ ਪੜ੍ਹੋ: Rupnagar News: ਰੋਪੜ 'ਚ ਇਨਸਾਨੀਅਤ ਸ਼ਰਮਸਾਰ; ਕੁਪੱਤ ਨੇ ਮਾਂ 'ਤੇ ਕੀਤਾ ਅਣਮਨੁੱਖੀ ਤਸ਼ੱਦਦ

ਪੁੱਤਰ ਰੂਪਨਗਰ ਵਿੱਚ ਇੱਕ ਨਾਮੀ ਵਕੀਲ ਹੈ ਜਿਸ ਦਾ ਅੰਕੁਰ ਗੁਪਤਾ ਹੈ ਜੋ ਰੂਪ ਨਗਰ ਦੇ ਪੌਸ਼ ਕਲੋਨੀ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਮਕਾਨ ਨੰਬਰ 478 ਦਾ ਵਾਸੀ ਹੈ ਅਤੇ ਇਸੇ ਘਰ ਦੇ ਵਿੱਚ ਆਪਣੀ ਮਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਵੱਡੀ ਗੱਲ ਇਹ ਹੈ ਕਿ ਪੁਲਿਸ ਵੱਲੋਂ ਇਸ ਵੀਡੀਓ ਬਾਹਰ ਆਉਣ ਤੋਂ ਬਾਅਦ ਮਾਮਲਾ ਦਰਜ ਕੇ ਲਿਆ ਗਿਆ ਸੀ।

ਦੀਪਸ਼ਿਕਾ ਨੂੰ ਉਸ ਦੀ ਮਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ ਜਦਕਿ ਭੈਣ ਲਗਾਤਾਰ ਮਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹ ਸਾਰਾ ਪਰਿਵਾਰ ਉਸ ਦੇ ਆਲੇ-ਦੁਆਲੇ ਰਹਿੰਦਾ ਸੀ। ਦੀਪਸ਼ਿਕਾ ਵੱਲੋਂ ਇੱਕ ਸੰਸਥਾ ਦੇ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਮਾਤਾ ਨੂੰ ਛੁਡਵਾਇਆ ਗਿਆ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।

(ਰੋਪੜ ਤੋਂ ਮਨਪ੍ਰੀਤ ਚਾਹਲ ਦੀ ਰਿਪੋਰਟ)

Trending news