Punjab News: ਕਿਸ਼ਤੀ ਪਲਟਣ ਕਾਰਨ ਇੱਕ ਦੀ ਮੌਤ, ਇੱਕ ਲਾਪਤਾ, ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh1685633

Punjab News: ਕਿਸ਼ਤੀ ਪਲਟਣ ਕਾਰਨ ਇੱਕ ਦੀ ਮੌਤ, ਇੱਕ ਲਾਪਤਾ, ਜਾਣੋ ਪੂਰਾ ਮਾਮਲਾ

ਦੱਸਣਯੋਗ ਹੈ ਕਿ ਇਹ ਦੋਵੇਂ ਵਿਅਕਤੀ ਨੂਰਪੁਰ ਬੇਦੀ ਦੇ ਪਿੰਡ ਮੂਸਾਪੁਰ ਦੇ ਰਹਿਣ ਵਾਲੇ ਸਨ ਅਤੇ ਉਹ ਸਤਲੁਜ ਦੇ ਪਾਰ ਖੇਤਾਂ ਵਿੱਚ ਕੰਮ ਕਰਨ ਗਏ ਸਨ।

Punjab News: ਕਿਸ਼ਤੀ ਪਲਟਣ ਕਾਰਨ ਇੱਕ ਦੀ ਮੌਤ, ਇੱਕ ਲਾਪਤਾ, ਜਾਣੋ ਪੂਰਾ ਮਾਮਲਾ

Rupnagar's Nurpur Bedi news: ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਚੌਂਤਾ ਵਿੱਚ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਸਤਲੁਜ ਦਰਿਆ ਦੇ ਦੂਜੇ ਪਾਸੇ ਤੋਂ ਖੇਤਾਂ ਵਿੱਚ ਕੰਮ ਕਰਕੇ ਕੁਝ ਲੋਕ ਕਿਸ਼ਤੀ ਰਾਹੀਂ ਆਪਣੇ ਘਰਾਂ ਨੂੰ ਪਰਤ ਰਹੇ ਸਨ। ਇਸ ਦੌਰਾਨ ਸੰਤੁਲਨ ਵਿਗੜਨ ਨਾਲ ਕਿਸ਼ਤੀ ਪਲਟ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਲਾਪਤਾ ਹੈ। 

ਦੱਸ ਦਈਏ ਕਿ ਕਿਸ਼ਤੀ ਵਿੱਚ ਕਰੀਬ 7 ਲੋਕ ਸਵਾਰ ਸਨ। ਲਾਪਤਾ ਵਿਅਕਤੀ ਦੀ ਤਲਾਸ਼ ਲਈ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਗੋਤਾਖੋਰਾਂ ਨੂੰ ਬੁਲਾਇਆ ਗਿਆ।

ਦੱਸਣਯੋਗ ਹੈ ਕਿ ਇਹ ਦੋਵੇਂ ਵਿਅਕਤੀ ਨੂਰਪੁਰ ਬੇਦੀ ਦੇ ਪਿੰਡ ਮੂਸਾਪੁਰ ਦੇ ਰਹਿਣ ਵਾਲੇ ਸਨ ਅਤੇ ਉਹ ਸਤਲੁਜ ਦੇ ਪਾਰ ਖੇਤਾਂ ਵਿੱਚ ਕੰਮ ਕਰਨ ਗਏ ਸਨ ਅਤੇ ਰਾਤ ਸਮੇਂ ਜਦੋਂ ਉਹ ਖੇਤਾਂ ਵਿੱਚ ਕੰਮ ਕਰਕੇ ਘਰ ਵਾਪਸ ਆ ਰਹੇ ਸੀ ਤਾਂ ਇਹ ਹਾਦਸਾ ਵਾਪਰ ਗਿਆ। 

ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਕਿਸ਼ਤੀ 'ਚ ਬੈਠੇ 6 ਤੋਂ 8 ਲੋਕਾਂ ਦੀ ਜਾਨ ਬਚਾਉਣ ਲਈ ਸਾਰੇ ਲੋਕਾਂ ਨੇ ਪਾਣੀ 'ਚ ਛਾਲ ਮਾਰਨੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਵਿੱਚੋਂ ਕੁਝ ਤੈਰਨਾ ਜਾਣਦੇ ਸਨ ਅਤੇ ਕੁਝ ਲੋਕ ਬਚ ਗਏ। ਜਦਕਿ 2 ਲੋਕ ਲਾਪਤਾ ਸਨ ਜਿਸ ਵਿੱਚ ਇਕ ਵਿਅਕਤੀ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ ਅਤੇ ਉਸ ਦੀ ਲਾਸ਼ ਨੂੰ ਪਾਣੀ 'ਚੋਂ ਬਾਹਰ ਕੱਢ ਲਿਆ ਗਿਆ ਹੈ।  

ਇਹ ਵੀ ਪੜ੍ਹੋ: Rajnath Singh in Chandigarh: ਰੱਖਿਆ ਮੰਤਰੀ ਅੱਜ ਆਉਣਗੇ ਚੰਡੀਗੜ੍ਹ; ਆਮ ਲੋਕਾਂ ਲਈ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੇ ਰੂਟ

ਮਿਲੀ ਜਾਣਕਾਰੀ ਅਨੁਸਾਰ ਰਾਮ ਲੁਭਾਇਆ ਪੁੱਤਰ ਹਰਦੇਵ ਲਾਲ (32) ਦੀ ਲਾਸ਼ ਕੁਝ ਸਮੇਂ ਬਾਅਦ ਬਰਾਮਦ ਕਰ ਲਈ ਗਈ, ਜਦਕਿ ਇੱਕ ਹੋਰ ਵਿਅਕਤੀ ਜਿਸ ਦਾ ਨਾਂ ਭਗਤ ਰਾਮ ਪੁੱਤਰ ਸਦਾ ਰਾਮ (45) ਹੈ, ਅਜੇ ਤੱਕ ਲਾਪਤਾ ਹੈ। ਦੂਜੇ ਲੜਕੇ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਗੋਤਾਖੋਰ ਦੂਜੇ ਵਿਅਕਤੀ ਦੀ ਭਾਲ ਕਰ ਰਹੇ ਹਨ।

ਨੂਰਪੁਰ ਬੇਦੀ ਤੋਂ ਬਿਮਲ ਸ਼ਰਮਾ ਦੀ ਰਿਪੋਰਟ  

ਇਹ ਵੀ ਪੜ੍ਹੋ: Amritsar Blast Update: ਅੰਮ੍ਰਿਤਸਰ 'ਚ 2 ਦਿਨਾਂ 'ਚ ਦੂਜਾ ਧਮਾਕਾ; ਮੌਕੇ 'ਤੇ ਪਹੁੰਚੀਆਂ ਫੌਰੈਂਸਿਕ ਟੀਮਾਂ

(For more news apart from Rupnagar's Nurpur Bedi, stay tuned to Zee PHH)

Trending news