ਪ੍ਰੇਮ ਸੰਬੰਧਾਂ ਕਾਰਨ ਸਾਢੂ ਨੇ ਕੀਤਾ ਸਾਢੂ ਦਾ ਕਤਲ
Advertisement
Article Detail0/zeephh/zeephh990261

ਪ੍ਰੇਮ ਸੰਬੰਧਾਂ ਕਾਰਨ ਸਾਢੂ ਨੇ ਕੀਤਾ ਸਾਢੂ ਦਾ ਕਤਲ

ਮਾਛੀਵਾੜਾ ਪੁਲਿਸ ਵਲੋਂ 4 ਮਹੀਨੇ ਪਹਿਲਾ ਲਾਪਤਾ ਹੋਏ ਰਾਜੂ ਨਾਂਅ ਦੇ ਵਿਅਕਤੀ ਦੇ ਕੇਸ ਨੂੰ ਸੁਲਝਾ ਲਿਆ ਹੈ, ਲਾਪਤਾ ਵਿਅਕਤੀ ਦੀ ਲਾਸ਼ ਮਾਛੀਵਾੜਾ ਦੇ ਖੇਤਾਂ ਵਿੱਚ ਦਬੀ ਮਿਲੀ ਹੈ। ਇਹ ਮਾਮਲਾ ਸਾਲੀ ਨਾਲ ਇਸ਼ਕ ਨੂੰ ਸਿਰੇ ਲਗਾਉਣ ਦਾ ਹੈ। ਪੁਲਿਸ ਨੇ ਦਸਿਆ ਕਿ ਸਾਂਢੂ ਨੇ ਹੀ ਇਸ਼ਕ ਵਿੱਚ ਅੰਨ੍ਹੇ ਹੋ ਕੇ ਆਪਣੇ ਸਾਂਢੂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦੋਂ ਕਿ ਇੱਕ ਦੀ ਤਲਾਸ਼ ਜਾਰੀ ਹੈ। 

ਪ੍ਰੇਮ ਸੰਬੰਧਾਂ ਕਾਰਨ ਸਾਢੂ ਨੇ ਕੀਤਾ ਸਾਢੂ ਦਾ ਕਤਲ

ਜਗਮੀਤ ਸਿੰਘ/ਫਤਿਹਗੜ੍ਹ ਸਾਹਿਬ: ਮਾਛੀਵਾੜਾ ਪੁਲਿਸ ਵਲੋਂ 4 ਮਹੀਨੇ ਪਹਿਲਾ ਲਾਪਤਾ ਹੋਏ ਰਾਜੂ ਨਾਂਅ ਦੇ ਵਿਅਕਤੀ ਦੇ ਕੇਸ ਨੂੰ ਸੁਲਝਾ ਲਿਆ ਹੈ, ਲਾਪਤਾ ਵਿਅਕਤੀ ਦੀ ਲਾਸ਼ ਮਾਛੀਵਾੜਾ ਦੇ ਖੇਤਾਂ ਵਿੱਚ ਦਬੀ ਮਿਲੀ ਹੈ। ਇਹ ਮਾਮਲਾ ਸਾਲੀ ਨਾਲ ਇਸ਼ਕ ਨੂੰ ਸਿਰੇ ਲਗਾਉਣ ਦਾ ਹੈ। ਪੁਲਿਸ ਨੇ ਦਸਿਆ ਕਿ ਸਾਂਢੂ ਨੇ ਹੀ ਇਸ਼ਕ ਵਿੱਚ ਅੰਨ੍ਹੇ ਹੋ ਕੇ ਆਪਣੇ ਸਾਂਢੂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦੋਂ ਕਿ ਇੱਕ ਦੀ ਤਲਾਸ਼ ਜਾਰੀ ਹੈ। 
 

ਮਾਛੀਵਾੜਾ ਪੁਲਿਸ ਵੱਲੋਂ 4 ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਰਾਜੂ ਸਿੰਘ ਵਾਸੀ ਪਿੰਡ ਮਾਜਰੀ ਥਾਣਾ ਮੋਰਿੰਡਾ ਦੀ ਕਤਲ ਕਰਨ ਤੋਂ ਬਾਅਦ ਖੇਤਾਂ ਵਿੱਚ ਦੱਬੀ ਲਾਸ਼ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ਼ ਗੋਲਡੀ ਦੀ ਨਿਸ਼ਾਨਦੇਹੀ ’ਤੇ ਬਰਾਮਦ ਕਰਵਾ ਲਈ ਗਈ। ਇਸ ਮਾਮਲੇ ’ਚ ਖੁਲਾਸਾ ਹੋਇਆ ਕਿ ਸਾਲੀ ਨਾਲ ਇਸ਼ਕ ਪ੍ਰਵਾਨ ਚੜਾਉਣ ਲਈ ਸਾਂਢੂ ਨੇ ਹੀ ਆਪਣੇ ਸਾਂਢੂ ਦਾ ਸਾਥੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਇਸ ਮਾਮਲੇ ਸਬੰਧੀ ਸਮਰਾਲਾ ਦੇ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਰਾਜੂ ਸਿੰਘ ਤੇ ਤੇਜਿੰਦਰ ਸਿੰਘ ਉਰਫ਼ ਗੋਲਡੀ ਆਪਸ ਵਿਚ ਰਿਸ਼ਤੇ ’ਚ ਸਕੇ ਸਾਂਢੂ ਸਨ। ਮਾਛੀਵਾੜਾ ਨੇੜਲੇ ਪਿੰਡ ਭੱਟੀਆਂ ਦੇ ਨਿਵਾਸੀ ਤੇਜਿੰਦਰ ਸਿੰਘ ਉਰਫ਼ ਗੋਲਡੀ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ, ਜਿਸ ਦੇ ਨਾਜਾਇਜ਼ ਸਬੰਧ ਆਪਣੀ ਸਾਲੀ ਨਾਲ ਬਣ ਗਏ।

 ਰਾਜੂ ਸਿੰਘ ਦੀ ਪਤਨੀ ਆਪਣੇ ਪਤੀ ਨੂੰ ਛੱਡ ਬੱਚਿਆਂ ਸਮੇਤ ਤੇਜਿੰਦਰ ਸਿੰਘ ਉਰਫ਼ ਗੋਲਡੀ ਨਾਲ ਭੱਜ ਗਈ ਸੀ ਅਤੇ ਫਿਰ ਆਪਸ ਵਿਚ ਸਮਝੌਤਾ ਕਰਨ ਤੋਂ ਬਾਅਦ ਵਾਪਸ ਆਪਣੇ ਪਤੀ ਕੋਲ ਚਲੀ ਗਈ ਸੀ। ਹੁਣ ਫਿਰ ਪਿਛਲੇ ਕੁਝ ਮਹੀਨਿਆਂ ਤੋਂ ਰਾਜੂ ਸਿੰਘ ਦੀ ਪਤਨੀ ਰਿਸ਼ਤੇ ’ਚ ਲੱਗਦੇ ਆਪਣੇ ਜੀਜਾ ਤੇਜਿੰਦਰ ਸਿੰਘ ਉਰਫ਼ ਗੋਲਡੀ ਨਾਲ ਰਹਿ ਰਹੀ ਸੀ। ਰਾਜੂ ਸਿੰਘ ਇਸ ਗੱਲ ਤੋਂ ਕਾਫ਼ੀ ਪ੍ਰੇਸ਼ਾਨ ਸੀ ਅਤੇ ਉਹ ਲੰਘੀ 13 ਮਈ ਨੂੰ ਆਪਣੀ ਪਤਨੀ ਤੇ ਬੱਚਿਆਂ ਨੂੰ ਲੈਣ ਲਈ ਆਪਣੇ ਸਾਢੂ ਤੇਜਿੰਦਰ ਸਿੰਘ ਕੋਲ ਆਇਆ, ਜਿਨ੍ਹਾਂ ਦਾ ਆਪਸ ਵਿੱਚ ਕਾਫ਼ੀ ਝੱਗੜਾ ਵੀ ਹੋਇਆ। ਡੀਐੱਸਪੀ ਸਮਰਾਲਾ ਨੇ ਦੱਸਿਆ ਕਿ ਉਸ ਦਿਨ ਤੋਂ ਰਾਜੂ ਸਿੰਘ ਲਾਪਤਾ ਸੀ, ਜਿਸ ਸਬੰਧੀ ਮਾਛੀਵਾੜਾ ਪੁਲਿਸ ਥਾਣਾ ਵਿੱਚ ਗੁੰਮਸ਼ੁਦਗੀ ਰਿਪੋਰਟ ਵੀ ਦਰਜ ਕੀਤੀ ਗਈ ਸੀ। ਕੁਝ ਦਿਨ ਪਹਿਲਾਂ ਹੀ ਰਾਜੂ ਸਿੰਘ ਦੇ ਸਾਲੇ ਸੰਤੋਸ਼ ਕੁਮਾਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਜੀਜੇ ਦਾ ਕਤਲ ਤੇਜਿੰਦਰ ਸਿੰਘ ਉਰਫ਼ ਗੋਲਡੀ ਤੇ ਉਸ ਦੇ 2 ਸਾਥੀਆਂ ਨੇ ਮਿਲ ਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਵਿਜੈ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਪਰਚਾ ਦਰਜ ਕਰਨ ਉਪਰੰਤ ਤੇਜਿੰਦਰ ਸਿੰਘ ਗੋਲਡੀ ਤੇ ਸੈਮਲ ਵਾਸੀ ਇੰਦਰਾ ਕਾਲੋਨੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਇਨ੍ਹਾਂ ਵਲੋਂ ਕਤਲ ਕਰਕੇ ਲਾਸ਼ ਮਾਛੀਵਾੜਾ ਨੇੜੇ ਵਗਦੇ ਸੂਏ ਕਿਨਾਰੇ ਖੇਤਾਂ ’ਚ ਬਣੇ ਕਮਰੇ ਅੰਦਰ ਦੱਬ ਦਿੱਤੀ। ਪੁਲਿਸ ਅਨੁਸਾਰ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ਼ ਗੋਲਡੀ ਨੇ ਕਬੂਲ ਕੀਤਾ ਕਿ ਰਿਸ਼ਤੇ ’ਚ ਲੱਗਦੀ ਸਾਲੀ ਮੇਰੇ ਨਾਲ ਰਹਿ ਰਹੀ ਸੀ ਪਰ ਉਸਦਾ ਪਤੀ ਰਾਜੂ ਸਿੰਘ ਉਨ੍ਹਾਂ ਦਾ ਇਸ਼ਕ ਪ੍ਰਵਾਨ ਨਹੀਂ ਚੜ੍ਹਣ ਦੇ ਰਿਹਾ ਸੀ ਅਤੇ ਰੁਕਾਵਟਾਂ ਖੜ੍ਹੀਆਂ ਕਰਦਾ ਸੀ ਜਿਸ ਕਾਰਨ ਉਨ੍ਹਾਂ ਨੇ 13 ਮਈ ਦੀ ਸ਼ਾਮ ਨੂੰ ਆਪਣੇ ਸਾਥੀ ਸੈਮਲ ਤੇ ਰਿੱਕੀ ਵਾਸੀ ਲੱਖੋਵਾਲ ਕਲਾਂ ਦੀ ਮੱਦਦ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਬਾਅਦ ਵਿੱਚ ਸੂਏ ਕਿਨਾਰੇ ਖੇਤਾਂ ’ਚ ਬਣੇ ਕਮਰੇ ਅੰਦਰ ਲਾਸ਼ ਨੂੰ ਦੱਬ ਦਿੱਤਾ। 

ਪੁਲਿਸ ਵਲੋਂ ਅੱਜ ਰਾਜੂ ਸਿੰਘ ਦੀ ਲਾਸ਼ ਕੱਢਵਾਈ ਗਈ ਤਾਂ ਉਹ ਕੰਕਾਲ ਦਾ ਰੂਪ ਧਾਰਨ ਕਰ ਚੁੱਕੀ ਸੀ। ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਡੀਐੱਨਏ ਟੈਸਟ ਵੀ ਕਰਵਾਇਆ ਜਾਵੇਗਾ ਤਾਂ ਜੋ ਸਪੱਸ਼ਟ ਹੋ ਕੇ ਸਕੇ ਕਿ ਇਹ ਲਾਸ਼ ਰਾਜੂ ਸਿੰਘ ਦੀ ਹੀ ਹੈ।

Trending news