Sam Bahadur Movie: ਸੈਮ ਮਾਣਕ ਸ਼ਾਹ ਦੀ ਜਾਨ ਬਚਾਉਣ ਵਾਲੇ ਦੀ ਬੇਟੀ ਤੋਂ ਸੁਣੋਂ ਅਣਸੁਣੀ ਦਰਦ ਭਰੀ ਕਹਾਣੀ
Advertisement
Article Detail0/zeephh/zeephh1998459

Sam Bahadur Movie: ਸੈਮ ਮਾਣਕ ਸ਼ਾਹ ਦੀ ਜਾਨ ਬਚਾਉਣ ਵਾਲੇ ਦੀ ਬੇਟੀ ਤੋਂ ਸੁਣੋਂ ਅਣਸੁਣੀ ਦਰਦ ਭਰੀ ਕਹਾਣੀ

Sam Bahadur Movie: ਦੁਗਰੀ ਦੇ ਰਹਿਣ ਵਾਲੇ ਮਿਹਰ ਸਿੰਘ ਦੀ ਬੇਟੀ ਨੇ ਦੱਸੇ ਮਾਣਕ ਸ਼ਾਹ ਦੇ ਨਾਲ ਉਹਨਾਂ ਦੇ ਪਿਤਾ ਦੇ ਸਬੰਧ ਅਤੇ ਤਜਰਬੇ।

Sam Bahadur Movie: ਸੈਮ ਮਾਣਕ ਸ਼ਾਹ ਦੀ ਜਾਨ ਬਚਾਉਣ ਵਾਲੇ ਦੀ ਬੇਟੀ ਤੋਂ ਸੁਣੋਂ ਅਣਸੁਣੀ ਦਰਦ ਭਰੀ ਕਹਾਣੀ

Sam Bahadur Movie: ਵਿੱਕੀ ਕੌਸ਼ਲ ਦੀ ਫਿਲਮ ਸਹਿਮ ਬਹਾਦਰ ਇਨੀ ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿੱਕੀ ਕੌਸ਼ਲ ਨੇ ਤਿੰਨ ਫੌਜਾਂ ਦੇ ਮੁਖੀ ਜਨਰਲ ਸੈਮ ਮਾਣਕ ਸ਼ਾਹ ਦਾ ਕਿਰਦਾਰ ਨਿਭਾਇਆ ਹੈ ਜਿਨ੍ਹਾਂ ਨੇ 1971 ਦੀ ਜੰਗ ਨੂੰ ਮਹਿਜ਼ 13 ਦਿਨ ਦੇ ਵਿੱਚ ਜਿੱਤ ਲਿਆ ਸੀ। ਜਨਰਲ ਮਾਣਕ ਸ਼ਾਹ ਦੇ ਨਾਲ ਮਿਹਰ ਸਿੰਘ 16 ਸਾਲ ਇਕੱਠੇ ਰਹੇ ਸਨ। ਉਹਨਾਂ ਦੀ ਬੇਟੀ ਹਰਪਾਲ ਕੌਰ ਇਕਲੋਤੀ ਧੀ ਸੀ, ਹਰਪਾਲ ਕੌਰ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਰਹਿੰਦੀ ਹੈ। ਉਨ੍ਹਾਂ ਦੀ ਉਮਰ 90 ਸਾਲ ਦੇ ਕਰੀਬ ਹੈ।

ਉਹਨਾਂ ਨੇ ਦੱਸਿਆ ਕਿ ਉਹਨ੍ਹਾਂ ਦੇ ਪਿਤਾ ਮਿਹਰ ਸਿੰਘ ਨੇ ਸੈਮ ਮਾਣਕ ਸ਼ਾਹ ਦੀ ਜਾਨ ਸੰਨ 1942 ਵਿਸ਼ਵ ਯੁੱਧ ਦੋ ਦੇ ਵਿੱਚ ਚਾਈ ਸੀ ਜਦੋਂ ਜਪਾਨ ਦੀਆਂ ਫੌਜਾਂ ਨੇ ਹਵਾਈ ਹਮਲੇ ਦੇ ਦੌਰਾਨ ਮਾਣਿਕ ਸ਼ਾਹ ਨੂੰ ਗੋਲੀਆਂ ਮਾਰ ਦਿੱਤੀਆਂ ਸਨ ਜਿਸ ਕਾਰਨ ਉਹ ਖੂਨ ਨਾਲ ਲੱਥਪਥ ਹੋਏ ਸਨ ਅਤੇ ਬੁਰੀ ਤਰ੍ਹਾਂ ਜ਼ਖਮੀ ਸਨ। 

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਦੇ ਸੈਕਟਰ 25 'ਚ 21 ਸਾਲਾ ਨੌਜਵਾਨ ਦੇ ਕਤਲ ਮਾਮਲੇ 'ਚ ਹੋਈ ਗ੍ਰਿਫਤਾਰੀ

ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਮੋਢੇ 'ਤੇ ਚੁੱਕ ਕੇ 12 ਮੀਲ ਤੱਕ ਜੰਗ ਦੇ ਮੈਦਾਨ ਤੋਂ ਹਸਪਤਾਲ ਤੱਕ ਦਾ ਸਫਰ ਤੈਅ ਕੀਤਾ ਅਤੇ ਉਹਨਾਂ ਦੀ ਜਾਨ ਬਚਾਈ, ਹਾਲਾਂਕਿ ਮਿਹਰ ਸਿੰਘ ਦੀ ਮੌਤ 1947 ਦੇ ਵਿੱਚ ਹੋ ਗਈ ਸੀ ਪਰ ਉਹਨਾਂ ਦੀ ਬੇਟੀ ਨੂੰ ਮਾਣਕ ਸ਼ਾਹ ਚੰਗੀ ਤਰ੍ਹਾਂ ਜਾਣਦੇ ਸਨ। ਜੰਗ ਜਿੱਤਣ ਤੋਂ ਬਾਅਦ ਜਦੋਂ ਉਹ ਲੁਧਿਆਣਾ ਫੇਰੀ ਉੱਤੇ ਆਏ ਤਾਂ ਉਹਨਾਂ ਨੇ ਹਰਪਾਲ ਕੌਰ ਨੂੰ ਵੇਖਦਿਆਂ ਹੀ ਪਹਿਚਾਣ ਲਿਆ ਅਤੇ ਉਹਨਾਂ ਨੂੰ ਸਟੇਜ ਉੱਤੇ ਲੈ ਕੇ ਗਏ ਉਹਨਾਂ ਦਾ ਜ਼ਿਕਰ ਕੀਤਾ।

ਹਰਪਾਲ ਕੌਰ ਨੇ ਦੱਸਿਆ ਕਿ ਸਿਆਲਕੋਟ ਅਤੇ ਕੋਟਾ ਦੇ ਵਿੱਚ ਉਹਨਾਂ ਦਾ ਪਰਿਵਾਰ ਅਤੇ ਜਨਰਲ ਦਾ ਪਰਿਵਾਰ ਇਕੱਠੇ ਹੀ ਰਹਿੰਦੇ ਸਨ। ਉਹਨਾਂ ਦੀ ਬੇਟੀ ਸ਼ੈਲੀ ਉਹਨਾਂ ਦੇ ਨਾਲ ਹੀ ਪੜ੍ਹਦੀ ਸੀ। ਉਹਨਾਂ ਦੱਸਿਆ ਕਿ ਉਹਨਾਂ ਦਾ ਸਾਡੇ ਘਰ ਬਹੁਤ ਆਉਣਾ ਜਾਣਾ ਸੀ। ਅਕਸਰ ਹੀ ਉਹ ਸਾਗ ਖਾਣ ਲਈ ਸਾਡੇ ਘਰ ਆਉਂਦੇ ਸਨ ਉਹਨਾਂ ਨੇ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਕਿਸ ਤਰ੍ਹਾਂ ਸਹਿਮ ਬਹਾਦਰ ਦੇ ਨਾਲ ਸਬੰਧ ਸਨ।

ਇਹ ਵੀ ਪੜ੍ਹੋ: Faridkot Jail News: ਸੁਰਖੀਆਂ 'ਚ ਫਰੀਦਕੋਟ ਦੀ ਕੇਂਦਰੀ ਜੇਲ੍ਹ!12 ਮੋਬਾਇਲ ਬਰਾਮਦ
 

Trending news