ਸੰਦੀਪ ਜਾਖੜ ਬੋਲੇ, "ਸਰਕਾਰ ਦੇ ਡਿੱਗਣ ਦਾ ਖ਼ਤਰਾ ਨਹੀ, ਫੇਰ 'ਆਪ' ਵਲੋਂ ਡਰਾਮਾ ਕਿਉਂ?"
Advertisement

ਸੰਦੀਪ ਜਾਖੜ ਬੋਲੇ, "ਸਰਕਾਰ ਦੇ ਡਿੱਗਣ ਦਾ ਖ਼ਤਰਾ ਨਹੀ, ਫੇਰ 'ਆਪ' ਵਲੋਂ ਡਰਾਮਾ ਕਿਉਂ?"

ਵਿਰੋਧੀ ਧਿਰ ਦੇ ਵਿਧਾਇਕ ਸੰਦੀਪ ਜਾਖੜ ਨੇ CM ਭਗਵੰਤ ਮਾਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। 

ਸੰਦੀਪ ਜਾਖੜ ਬੋਲੇ, "ਸਰਕਾਰ ਦੇ ਡਿੱਗਣ ਦਾ ਖ਼ਤਰਾ ਨਹੀ, ਫੇਰ 'ਆਪ' ਵਲੋਂ ਡਰਾਮਾ ਕਿਉਂ?"

ਚੰਡੀਗੜ੍ਹ: ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਮਾਮਲੇ ’ਤੇ ਵਿਰੋਧੀ ਧਿਰਾਂ ਮਾਨ ਸਰਕਾਰ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਹਨ। ਵਿਰੋਧੀ ਧਿਰ ਦੇ ਵਿਧਾਇਕ ਸੰਦੀਪ ਜਾਖੜ ਨੇ CM ਭਗਵੰਤ ਮਾਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। 

ਦੂਜੇ ਰਾਜਾਂ ਦੀਆਂ ਚੋਣਾਂ ’ਚ ਲਾਹਾ ਲੈਣ ਲਈ ਸਟੰਟ ਕੀਤਾ ਜਾ ਰਿਹਾ: ਸੰਦੀਪ ਜਾਖੜ 
ਹੁਣ ਕਾਂਗਰਸ ਦੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਸਰਕਾਰ ਦੇ ਵਿਸ਼ੇਸ਼ ਸੈਸ਼ਨ ਨੂੰ ਡਰਾਮੇਬਾਜੀ ਅਤੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਭਟਕਾਉਣ ਦਾ ਜ਼ਰੀਆ ਦੱਸਿਆ ਹੈ। ਜਾਖੜ ਨੇ ਕਿਹਾ ਕਿ ਜਦੋਂ ਸਰਕਾਰ ਕੋਲ 92 ਵਿਧਾਇਕ ਹਨ ਤੇ ਵਿਰੋਧੀ ਧਿਰਾਂ ਵਲੋਂ ਕੋਈ ਅਵਿਸ਼ਵਾਸ਼ ਮਤਾ ਪਾਇਆ ਹੀ ਨਹੀਂ ਗਿਆ ਹੈ ਤਾਂ ਵਿਸ਼ਵਾਸ਼ ਮਤਾ ਕਿਹੜੀ ਗੱਲ ’ਤੇ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਜਦੋਂ ਸਰਕਾਰ ਡਿੱਗਣ ਦਾ ਕੋਈ ਖ਼ਤਰਾ ਹੀ ਨਹੀਂ ਹੈ ਤਾਂ ਵਿਸ਼ਵਾਸ਼ ਮਤ ਕਿਸ ਮਕਸਦ ਲਈ ਲਿਆਇਆ ਜਾ ਰਿਹਾ ਹੈ। 

fallback

ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ’ਚ ਡਰਾਮਾ ਕਰਕੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ’ਚ ਲਾਹਾ ਲੈਣਾ ਚਾਹੁੰਦੀ ਹੈ।  

 

ਪੰਜਾਬ ਸਰਕਾਰ ਹਰ ਮੁੱਦੇ ’ਤੇ ਫੇਲ੍ਹ: ਸੰਦੀਪ ਜਾਖੜ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ’ਚ ਗੁੱਡ ਗਵਰਨੈਂਸ ਅਤੇ ਲੋਕਾਂ ਦੀ ਭਲਾਈ ਲਈ ਫ਼ੈਸਲੇ ਲੈਣ ਦੇ ਮੁੱਦੇ ’ਤੇ ਸਰਕਾਰ ਬਣਾਈ ਸੀ। ਪਰ ਪੰਜਾਬ ’ਚ ਕਾਨੂੰਨ ਵਿਵਸਥਾ ਤੋਂ ਲੈਕੇ ਹਰ ਮੁੱਦੇ ’ਤੇ ਸਰਕਾਰ ਫੇਲ੍ਹ ਨਜ਼ਰ ਆ ਰਹੀ ਹੈ। ਜੇਕਰ ਸੈਸ਼ਨ ਬੁਲਾਉਣਾ ਹੈ ਤਾਂ ਅਜਿਹੇ ਮੁੱਦਿਆਂ ਨੂੰ ਲੈਕੇ ਬੁਲਾਉਣ, ਬਿਨਾ ਵਜ੍ਹਾ ਸੈਸ਼ਨ ਬੁਲਾਉਣ ਦਾ ਕੋਈ ਮਤਲਬ ਨਹੀਂ ਬਣਦਾ, ਜਦਕਿ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ। 

 

Trending news